ਜਲੰਧਰ— ਅੱਜ ਅਸੀਂ ਤੁਹਾਡੇ ਲਈ ਡੋਨਰ ਕਬਾਬ ਦੀ ਰੈਸਿਪੀ ਲੈ ਕੇ ਆਏ ਹਾਂ। ਇਸ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ—
ਦਹੀਂ - 360 ਗ੍ਰਾਮ
ਲਾਲ ਮਿਰਚ - 1 ਚੱਮਚ
ਪਾਪਿਕਾ - 2 ਚੱਮਚ
ਨਮਕ - 1, 1/2 ਚੱਮਚ
ਕਾਲੀ ਮਿਰਚ - 1/2 ਚੱਮਚ
ਅਦਰਕ ਪੇਸਟ - 1 ਚੱਮਚ
ਟਮਾਟਰ ਦਾ ਪੇਸਟ - 80 ਗ੍ਰਾਮ
ਲਸਣ ਪੇਸਟ - 1 ਚੱਮਚ
ਜੀਰਾ ਪਾਊਡਰ - 2 ਚੱਮਚ
ਧਨੀਆ ਪਾਊਡਰ - 1 ਚੱਮਚ
ਜੈਤੂਨ ਦਾ ਤੇਲ - 2 ਚੱਮਚ
ਨਿੰਬੂ ਦਾ ਰਸ - 1 ਵੱਡਾ ਚੱਮਚ
ਬੋਨਲੈੱਸ ਚਿਕਨ - 850 ਗ੍ਰਾਮ
ਸੇਬ ਦੇ ਟੁੱਕੜੇ
ਪਤਲੀ ਚਪਾਤੀ
ਮੇਓਨੇਜ਼
ਸਲਾਦ
ਟਮਾਟਰ
ਖੀਰਾ
ਪਿਆਜ਼
ਵਿਧੀ—
1. ਸਭ ਤੋਂ ਪਹਿਲਾਂ ਇਕ ਕਟੋਰੇ ਵਿਚ ਦਹੀਂ, 1 ਚੱਮਚ ਲਾਲ ਮਿਰਚ, 2 ਚੱਮਚ ਪੈਪਰਿਕਾ, 1,1/2 ਚੱਮਚ ਨਮਕ, 1/2 ਚੱਮਚ ਕਾਲੀ ਮਿਰਚ, 1 ਚੱਮਚ ਅਦਰਕ ਪੇਸਟ, 80 ਗ੍ਰਾਮ ਟਮਾਟਰ ਦਾ ਪੇਸਟ, 1 ਚੱਮਚ ਲਸਣ ਪੇਸਟ, 2 ਚੱਮਚ ਜੀਰਾ ਪਾਊਡਰ, 1 ਚੱਮਚ ਧਨੀਆ ਪਾਊਡਰ, 2 ਚੱਮਚ ਜੈਤੂਨ ਦਾ ਤੇਲ, 1 ਵੱਡਾ ਚੱਮਚ ਨਿੰਬੂ ਦਾ ਰਸ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ।
2. ਹੁਣ ਇਸ ਵਿਚ 850 ਗ੍ਰਾਮ ਚਿਕਨ ਪਾ ਕੇ ਚੰਗੀ ਤਰ੍ਹਾਂ ਮਿਲਾਓ ਅਤੇ ਰਾਤ ਭਰ ਲਈ ਮੈਰੀਨੇਟ ਲਈ ਰੱਖ ਦਿਓ।
3. ਇਸ ਤੋਂ ਬਾਅਦ ਇਕ ਸੇਬ ਦਾ ਟੁੱਕੜਾ ਲੈ ਅਤੇ ਇਸ ਵਿਚ ਇਕ skewer ਪਾ ਦਿਓ।
4. ਹੁਣ ਇਕ-ਇਕ ਕਰ ਕੇ ਮਸਾਲੇਦਾਰ ਚਿਕਨ ਦਾ ਟੁੱਕੜਾ skewer ਵਿਚ ਪਾਓ। ਇਸ ਪ੍ਰਿਕਿਰਿਆ ਨੂੰ ਤੱਦ ਤੱਕ ਕਰੋ ਜਦੋਂ ਤੱਕ skewer ਪੂਰੀ ਤਰ੍ਹਾਂ ਨਾਲ ਕਵਰ ਨਾ ਕੀਤਾ ਜਾਂਵੇ। ਇਸ ਤੋਂ ਬਾਅਦ ਸੇਬ ਦੇ ਇਕ ਹੋਰ ਟੁੱਕੜੇ ਨਾਲ ਇਸ ਨੂੰ ਬੰਦ ਕਰ ਦਿਓ। (ਵੀਡੀਓ ਦੇਖੋ)
5. ਓਵਨ ਨੂੰ 200 ਡਿੱਗਰੀ ਸੈਲਸੀਅਸ/400 ਡਿੱਗਰੀ ਫਾਰੇਨਹਾਈਟ ਤੱਕ ਗਰਮ ਕਰੋ ਅਤੇ 1 ਘੰਟੇ ਤੱਕ ਚਿਕਨ ਪਕਾਓ।
6. skewers ਸਿੱਧੇ ਜਾਂ ਕੋਣ 'ਤੇ ਖੜ੍ਹਾ ਕਰ ਕੇ ਪਤਲੇ ਟੁੱਕੜਿਆਂ ਵਿਚ ਚਿਕਨ ਕੱਟ ਲਓ।
7. ਹੁਣ ਇਕ ਪਤਲੀ ਚਪਾਤੀ ਲਓ ਅਤੇ ਉਸ 'ਤੇ ਮੇਓਨੇਜ਼ ਫੈਲਾਓ।
8. ਇਸ 'ਤੇ ਸਲਾਦ, ਟਮਾਟਰ, ਖੀਰਾ ਅਤੇ ਪਿਆਜ਼ ਰੱਖੋ।
9. ਉਸ 'ਤੇ ਚਿਕਨ ਰੱਖੋ ਅਤੇ ਇਸ ਨੂੰ ਕੱਸ ਕੇ ਰੋਲ ਕਰੋ।
10. ਇਸ ਨੂੰ ਐਲੀਊਮੀਨੀਅਮ ਨਾਲ ਕਵਰ ਕਰਨ ਤੋਂ ਬਾਅਦ ਸਰਵ ਕਰੋ।
ਸਰੀਰਕ ਕਮਜ਼ੋਰੀ ਨੂੰ ਦੂਰ ਕਰਨ ਲਈ ਅਪਣਾਓ ਇਹ ਘਰੇਲੂ ਨੁਸਖੇ
NEXT STORY