ਨਵੀਂ ਦਿੱਲੀ— ਭੱਜ-ਦੋੜ ਦੀ ਜਿੰਦਗੀ 'ਚ ਲੋਕਾਂ ਨੂੰ ਖਾਣ-ਪੀਣ ਅਤੇ ਸੋਣ ਦਾ ਸਮਾਂ ਹੀ ਨਹੀਂ ਮਿਲਦਾ। ਸ਼ਾਇਦ ਇਸੇ ਕਾਰਨ ਡਾਕਟਰਾਂ ਦੀ ਦੁਕਾਨਾਂ ਦੇ ਬਾਹਰ ਭੀੜ ਲੱਗੀ ਰਹਿੰਦੀ ਹੈ। ਅਜਿਹੇ ਬਹੁਤ ਸਾਰੇ ਪਦਾਰਥ ਹਨ ਜਿਨ੍ਹਾਂ ਦੀ ਵਰਤੋਂ ਲੋਕ ਚੰਗੀ ਸਿਹਤ ਲਈ ਕਰਦੇ ਹਨ। ਜੇ ਤੁਹਾਨੂੰ ਪਤਾ ਚਲ ਜਾਵੇ ਕਿ ਕਿਹੜੀਆਂ ਚੀਜ਼ਾਂ ਖਾਦੀਆਂ ਜਾਣ ਜਿਸ ਨਾਲ ਤੁਸੀਂ ਬਿਲਕੁਲ ਫਿਟ ਅਤੇ ਸਿਹਤਮੰਦ ਹੋ ਸਕੋ ਤਾਂ ਅਜਿਹੇ ਭੋਜਨ ਦੀ ਵਰਤੋ ਕਰੋ ਜਿਸ ਨਾਲ ਸਿਹਤਮੰਦ ਸਰੀਰ ਪਾ ਸਕਦੇ ਹੋ। ਜਿਨ੍ਹਾਂ 'ਚ ਪੋਸ਼ਕ ਤੱਤ ਭਰਪੂਰ ਮਾਤਰਾ 'ਚ ਹੁੰਦੇ ਹੋਣ ਜੋ ਤੁਹਾਡੇ ਸਰੀਰ ਨੂੰ ਊਰਜਾ ਦਿੰਦੇ ਹੋਣ ਆਓ ਜਾਣਦੇ ਹਾਂ ਭੋਜਨ ਦੀਆਂ ਉਨ੍ਹਾਂ ਚੀਜ਼ਾਂ ਬਾਰੇ
1. ਗ੍ਰੀਨ ਟੀ
ਗ੍ਰੀਨ ਟੀ ਚੰਗੀ ਸਿਹਤ ਦੇ ਨਾਲ-ਨਾਲ ਭਾਰ ਘੱਟ ਕਰਨ 'ਚ ਵੀ ਮਦਦ ਕਰਦੀ ਹੈ। ਗ੍ਰੀਨ ਟੀ ਬੀਮਾਰੀਆਂ ਨੂੰ ਰੋਕਣ 'ਚ ਮਦਦ ਕਰਦੀ ਹੈ।
2. ਬਾਦਾਮ
ਬਾਦਾਮ ਦਾ ਸੇਵਨ ਰੋਜ਼ ਕਰੋ ਕਿਉਂਕਿ ਇਹ ਦਿਲ ਨੂੰ ਸਿਹਤਮੰਦ ਰੱਖਦਾ ਹੈ। ਬਾਦਾਮ 'ਚ ਫਾਇਵਰ ਅਤੇ ਪ੍ਰੋਟੀਨ ਭਰਪੂਰ ਮਾਤਰਾ 'ਚ ਹੁੰਦੇ ਹਨ। ਬਾਕੀ ਡਰਾਈ ਫਰੂਟ ਦੇ ਮੁਕਾਬਲੇ ਬਾਦਾਮ ਜ਼ਿਆਦਾ ਫਾਇਦੇਮੰਦ ਸਾਬਤ ਹੁੰਦਾ ਹੈ।
3. ਸ਼ਿਮਲਾ ਮਿਰਚ
ਸ਼ਿਮਲਾ ਮਿਰਚ ਕਈ ਵੱਖ-ਵੱਖ ਰੰਗਾਂ 'ਚ ਆਉਂਦੀ ਹੈ ਜਿਵੇਂ ਹਰਾ, ਬੈਂਗਣੀ, ਸੰਤਰੀ ਅਤੇ ਲਾਲ। ਸ਼ਿਮਲਾ ਮਿਰਚ 'ਚ ਵਿਟਾਮਿਨ ਸੀ ਅਤੇ ਵਿਟਾਮਿਨ ਈ ਭਰਪੂਰ ਮਾਤਰਾ 'ਚ ਹੁੰਦੇ ਹਨ। ਇਸ ਲਈ ਰੋਜ਼ ਆਪਣੀ ਡਾਈਟ 'ਚ ਇਸ ਨੂੰ ਸ਼ਾਮਲ ਕਰੋ।
4. ਦਹੀ
ਦਹੀ 'ਚ ਪ੍ਰੋਟੀਨ ਜ਼ਿਆਦਾ ਮਾਤਰਾ 'ਚ ਹੁੰਦੇ ਹਨ। ਦਹੀ ਦੇ ਇਕ ਕੱਪ 'ਚ 25 % ਕੈਲਸ਼ੀਅਮ ਦੀ ਮਾਤਰਾ ਹੁੰਦੀ ਹੈ। ਜੋ ਸਰੀਰ ਨੂੰ ਸਿਹਤਮੰਦ ਰੱਖਦਾ ਹੈ।
5. ਸੇਬ
ਸੇਬ ਸਿਹਤ ਲਈ ਬਹੁਤ ਫਾਇਦੇਮੰਦ ਹੈ। ਇਸ 'ਚ ਐਂਟੀਆਕਸੀਡੇਂਟ ਤੱਤ ਮੋਜੂਦ ਹੁੰਦੇ ਹਨ। ਸੇਬ 'ਚ 2-3 ਗ੍ਰਾਮ ਫਾਇਵਰ ਹੁੰਦਾ ਹੈ। ਸੇਬ ਜ਼ਿਆਦਾਤਰ ਦਿਲ ਨੂੰ ਸਿਹਤਮੰਦ ਬਣਾਉਣ, ਕੈਂਸਰ, ਸ਼ੂਗਰ ਆਦਿ ਦੇ ਲਈ ਫਾਇਦੇਮੰਦ ਹੈ।
6. ਪਾਲਕ
ਪਾਲਕ ਵੀ ਸਿਹਤ ਲਈ ਲਾਭਕਾਰੀ ਹੈ। ਇਸ 'ਚ ਮੋਜੂਦ ਐਂਟੀਆਕਸੀਡੇਂਟ ਦਿਲ ਦੇ ਰੋਗ ਅਤੇ ਕੈਂਸਰ ਨਾਲ ਲੜਣ 'ਚ ਸਹਾਈ ਹੁੰਦੇ ਹਨ। ਇਸ ਤੋਂ ਇਲਾਵਾ ਪਾਲਕ 'ਚ ਲਿਪੋਕਿਕ ਐਸਿਡ ਹੁੰਦਾ ਹੈ। ਇਹ ਸਿਹਤ ਲਈ ਬਿਹਤਰ ਹੁੰਦਾ ਹੈ।
7. ਅੰਡਾ
ਅੰਡੇ 'ਚ ਘੱਟ ਕੈਲੋਰੀ ਹੀ ਨਹੀਂ ਹੁੰਦੀ ਇਸ 'ਚ ਪ੍ਰੋਟੀਨ ਅਤੇ ਪੋਸ਼ਕ ਤੱਤ ਵੀ ਹੁੰਦੇ ਹਨ। ਜੋ ਲੋਕ ਨਾਸ਼ਤੇ 'ਚ ਅੰਡੇ ਖਾਂਦੇ ਹਨ ਉਨ੍ਹਾਂ ਦਾ 65% ਤੋਂ ਜ਼ਿਆਦਾ ਭਾਰ ਘੱਟ ਹੋ ਸਕਦਾ ਹੈ।
ਚਮੜੀ ਅਤੇ ਵਾਲਾਂ ਦੀ ਖੂਬਸੂਤਰੀ ਲਈ ਕਰੋ ਅਦਰਕ ਦਾ ਇਸ ਤਰ੍ਹਾਂ ਇਸਤੇਮਾਲ
NEXT STORY