ਨਵੀਂ ਦਿੱਲੀ: ਗੇਂਦੇ ਦੇ ਫੁੱਲਾਂ ਦੀ ਵਰਤੋਂ ਆਮ ਤੌਰ ’ਤੇ ਪੂਜਾ-ਪਾਠ ਅਤੇ ਘਰ ਨੂੰ ਸਜਾਉਣ ਲਈ ਕੀਤੀ ਜਾਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਇਹ ਚੰਗੀ ਖੁਸ਼ਬੂ ਦੇਣ ਦੇ ਨਾਲ ਸਕਿਨ ਦੀਆਂ ਕਈ ਪ੍ਰੇਸ਼ਾਨੀਆਂ ਨੂੰ ਦੂਰ ਕਰਨ ’ਚ ਵੀ ਫ਼ਾਇਦੇਮੰਦ ਹੁੰਦੇ ਹਨ। ਇਸ ’ਚ ਐਂਟੀ-ਆਕਸੀਡੈਂਟਸ, ਐਂਟੀ-ਵਾਇਰਲ, ਐਂਟੀ-ਬੈਕਟੀਰੀਅਲ ਆਦਿ ਗੁਣ ਪਾਏ ਜਾਂਦੇ ਹਨ ਜੋ ਸਕਿਨ ਨੂੰ ਨਿਖਾਰਨ ਦੇ ਨਾਲ ਕਿੱਲ-ਮੁਹਾਸਿਆਂ, ਝੁਰੜੀਆਂ ਆਦਿ ਤੋਂ ਨਿਜ਼ਾਤ ਦਿਵਾਉਣ ’ਚ ਮਦਦ ਕਰਦੇ ਹਨ। ਅੱਜ ਅਸੀਂ ਤੁਹਾਨੂੰ ਗੇਂਦੇ ਦੇ ਫੁੱਲਾਂ ਨਾਲ ਬਣੇ ਹੋਮਮੇਡ ਪੈਕ ਦੇ ਬਾਰੇ ’ਚ ਦੱਸਾਂਗੇ ਜੋ ਤੁਹਾਡੀ ਖੂਬਸੂਰਤੀ ਵਧਾ ਦੇਵੇਗਾ।
ਇਹ ਵੀ ਪੜ੍ਹੋ:Beauty Tips: ਹੋਮਮੇਡ ਫੇਸ਼ੀਅਲ ਨਾਲ ਘਰ ’ਚ ਪਾਓ ਪਾਰਲਰ ਵਰਗਾ ਨਿਖਾਰ
ਆਇਲੀ ਸਕਿਨ ਲਈ ਬਿਹਤਰ
1 ਟੇਬਲਸਪੂਨ ਗੇਂਦੇ ਦੇ ਫੁੱਲਾਂ ਦਾ ਪੇਸਟ ਲਓ। ਉਸ ’ਚ 1 ਟੇਬਲਸਪੂਨ ਦਹੀਂ, ਅੱਧਾ ਚਮਚਾ ਨਿੰਬੂ ਦਾ ਰਸ ਅਤੇ 1 ਟੇਬਲਸਪੂਨ ਪਾਣੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ ਅਤੇ ਪੇਸਟ ਤਿਆਰ ਕਰ ਲਓ। ਹੁਣ ਇਸ ਫੇਸਪੈਕ ਨੂੰ ਚਿਹਰੇ ਅਤੇ ਗਰਦਨ ’ਤੇ ਲਗਾਓ। ਫੇਸਪੈਕ ਦੇ ਸੁੱਕਣ ਤੋਂ ਬਾਅਦ ਕੋਸੇ ਪਾਣੀ ਨਾਲ ਚਿਹਰੇ ਨੂੰ ਧੋ ਲਓ। ਹਫਤੇ ’ਚ ਦੋ ਵਾਰ ਇਸ ਦੀ ਵਰਤੋਂ ਕਰਨ ਨਾਲ ਆਇਲੀ ਸਕਿਨ ਤੋਂ ਛੁਟਕਾਰਾ ਮਿਲ ਜਾਵੇਗਾ।
ਟੈਨਿੰਗ ਕਰੇ ਦੂਰ
ਇਸ ਲਈ 1 ਟੇਬਲਸਪੂਨ ਗੇਂਦੇ ਦੇ ਫੁੱਲਾਂ ਦਾ ਪੇਸਟ, ਥੋੜ੍ਹੀ ਜਿਹੀ ਹਲਦੀ, ਅੱਧਾ ਚਮਚਾ ਦੁੱਧ ਦੀ ਕ੍ਰੀਮ ਅਤੇ ਅੱਧਾ ਚਮਚਾ ਸ਼ਹਿਦ ਮਿਲਾ ਕੇ ਪੇਸਟ ਤਿਆਰ ਕਰੋ। ਹੁਣ ਇਸ ਪੇਸਟ ਨੂੰ ਚਿਹਰੇ ’ਤੇ 20 ਮਿੰਟ ਤੱਕ ਲਗਾ ਕੇ ਰੱਖੋ। ਫੇਸਪੈਕ ਨੂੰ ਸੁੱਕਣ ’ਤੇ ਚਿਹਰੇ ਨੂੰ ਪਾਣੀ ਨਾਲ ਧੋ ਲਓ। ਨਿਯਮਿਤ ਵਰਤੋਂ ਕਰਨ ਨਾਲ ਚਿਹਰੇ ਦੀ ਟੈਨਿੰਗ ’ਤੇ ਇਸ ਦਾ ਅਸਰ ਦਿੱਸਣ ਲੱਗੇਗਾ।
ਇਹ ਵੀ ਪੜ੍ਹੋ:Beauty Tips: ਵਾਲ਼ਾਂ ਨੂੰ ਮਜ਼ਬੂਤ ਅਤੇ ਚਮਕਦਾਰ ਬਣਾਉਣ ਲਈ ਲਗਾਓ ਇਹ ਤੇਲ
ਚਮਕਦਾਰ ਸਕਿਨ ਲਈ
ਇਸ ਨੂੰ ਤਿਆਰ ਕਰਨ ਲਈ ਬਾਦਾਮ ਦੇ ਤੇਲ ’ਚ ਗੇਂਦੇ ਦੇ ਫੁੱਲ ਦੇ ਪੱਤਿਆਂ ਨੂੰ ਪਾਓ। ਇਸ ਨੂੰ ਕਰੀਬ 15 ਦਿਨ ਤੱਕ ਇੰਝ ਹੀ ਰੱਖੋ। ਇਸ ਤੋਂ ਬਾਅਦ ਕਿਸੇ ਕੱਪੜੇ ਦੀ ਮਦਦ ਨਾਲ ਇਸ ਮਿਸ਼ਰਨ ਨੂੰ ਛਾਣ ਲਓ। ਹੁਣ ਗੇਂਦੇ ਦੇ ਫੁੱਲ ਨਾਲ ਤਿਆਰ ਕੀਤੇ ਇਸ ਤੇਲ ਨੂੰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਚਿਹਰੇ ’ਤੇ ਲਗਾਓ। ਸਵੇਰੇ ਉੱਠਦੇ ਹੀ ਪਾਣੀ ਨਾਲ ਆਪਣਾ ਚਿਹਰਾ ਧੋ ਲਓ। ਸਰਦੀਆਂ ’ਚ ਰੁੱਖੀ ਪਈ ਸਕਿਨ ਲਈ ਇਹ ਤੇਲ ਕਾਫ਼ੀ ਫ਼ਾਇਦੇਮੰਦ ਹੈ।
Health Tips: ਜੇਕਰ ਤੁਹਾਡੀ ਚਮੜੀ ’ਤੇ ਦਿਖਾਈ ਦਿੰਦੇ ਹਨ ਇਹ ਸੰਕੇਤ ਤਾਂ ਹੋ ਸਕਦੀ ਹੈ ਗੁਰਦੇ ਦੀ ਬੀਮਾਰੀ
NEXT STORY