ਮਸੂਰ ਦੀ ਦਾਲ ਖਾਣ 'ਚ ਜਿੰਨੀ ਟੇਸਟੀ ਹੁੰਦੀ ਹੈ ਓਨੀ ਹੀ ਸਿਹਤ ਲਈ ਫਾਇਦੇਮੰਦ ਵੀ ਹੰੁਦੀ ਹੈ | ਪਰ ਅੱਜ ਅਸੀਂ ਤੁਹਾਡੇ ਲਈ ਮਸੂਰ ਦਾਲ ਨਾਲ ਬਣੇ ਕੁਝ ਅਜਿਹੇ ਫੇਸਪੈਕ ਲਿਆਏ ਹਾਂ, ਜਿਸ ਨਾਲ ਤੁਸੀਂ ਖੂਬਸੂਰਤ ਅਤੇ ਨਿਖਰੀ ਸਕਿਨ ਵੀ ਪਾ ਸਕਦੇ ਹੋ | ਜੀ ਹਾਂ ਪ੍ਰੋਟੀਨ, ਮਿਨਰਲਸ ਨਾਲ ਭਰਪੂਰ ਮਸੂਰ ਦਾਲ ਫੇਸ ਪੈਕ ਪਿੰਪਲਸ, ਝੁਰੜੀਆਂ ਅਤੇ ਝਾਈਆਂ ਵਾਲੀ ਸਕਿਨ ਪ੍ਰਾਬਲਮਸ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ | ਖਾਸ ਗੱਲ ਤਾਂ ਇਹ ਹੈ ਕਿ ਇਹ ਪੈਕ ਹਰ ਸਕਿਨ ਟਾਈਪ 'ਤੇ ਸੂਟ ਕਰਨਗੇ |
ਅਜਿਹੇ ਬਣਾਓ ਮਸੂਰ ਦਾਲ ਪਾਊਡਰ
ਸਭ ਤੋਂ ਪਹਿਲਾਂ ਮਸੂਰ ਦਾਲ ਨੂੰ ਮਿਕਸੀ 'ਚ ਸਮੂਦ ਪੀਸ ਲਓ | ਫਿਰ ਇਸ ਨੂੰ ਏਅਰਟਾਈਟ ਕੰਟੇਨਰ 'ਚ ਭਰ ਕੇ ਰੱਖ ਲਓ ਅਤੇ ਲੋੜ ਪੈਣ 'ਤੇ ਵਰਤੋਂ | ਜੇਕਰ ਤੁਸੀਂ ਇਸ ਬਾਡੀ ਪੈਕ ਲਈ ਵਰਤੋਂ ਕਰਨਾ ਚਾਹੁੰਦੀ ਹੋ ਤਾਂ ਦਾਲ ਨੂੰ ਦਰਦਰਾ ਰਹਿਣ ਦਿਓ |
ਚੱਲੋ ਹੁਣ ਅਸੀਂ ਤੁਹਾਨੂੰ ਮਸੂਰ ਦਾਲ ਨਾਲ ਬਣੇ ਕੁਝ ਅਜਿਹੇ ਫੇਸ ਪੈਕ ਦੇ ਬਾਰੇ 'ਚ ਦੱਸਦੇ ਹਾਂ ਜਿਸ ਨਾਲ ਤੁਸੀਂ ਗਲੋਇੰਗ ਅਤੇ ਬੇਦਾਗ ਸਕਿਨ ਪਾ ਸਕਦੀ ਹੋ |
ਮਸੂਰ ਦਾਲ, ਦਹੀ ਅਤੇ ਬੇਸਨ
1 ਟੀ ਸਪੂਨ ਦਾਲ, 1 ਟੀ ਸਪੂਨ ਦਹੀ, ਬੇਸਨ ਅਤੇ ਚੁਟਕੀ ਭਰ ਹਲਦੀ ਮਿਲਾ ਕੇ ਚਿਹਰੇ 'ਤੇ ਲਗਾਓ ਅਤੇ ਸੁੱਕਣ ਦਿਓ | ਫਿਰ ਚਿਹਰੇ ਨੂੰ ਹਲਕਾ ਗਿੱਲਾ ਕਰਕੇ ਸਕਰੱਬ ਕਰੋ ਅਤੇ ਪਾਣੀ ਨਾਲ ਸਾਫ ਕਰ ਲਓ | ਇਸ ਨਾਲ ਸਕਿਨ ਦੀ ਡੈੱਡ ਸਕਿਨ ਨਿਕਲ ਜਾਵੇਗੀ ਅਤੇ ਤੁਹਾਨੂੰ ਐਕਨੇ ਅਤੇ ਸਨਟੈਨ ਤੋਂ ਛੁਟਕਾਰਾ ਮਿਲੇਗਾ |
ਮਸੂਰ ਦਾਲ ਅਤੇ ਆਂਡੇ ਦਾ ਪੈਕ
2ਟੀ ਸਪੂਨ ਮਸੂਰ ਦਾਲ ਪਾਊਡਰ, 1 ਆਂਡਾ ਵ੍ਹਾਈਟ, 2 ਬੂੰਦਾਂ ਨਿੰਬੂ ਦੇ ਰਸ ਅਤੇ 1 ਟੇਬਲ ਸਪੂਨ ਕੱਚਾ ਦੁੱਧ ਮਿਲਾ ਕੇ 15-20 ਮਿੰਟ ਤੱਕ ਚਿਹਰੇ 'ਤੇ ਲਗਾਓ | ਫਿਰ ਇਸ ਨੂੰ ਤਾਜ਼ੇ ਪਾਣੀ ਨਾਲ ਸਾਫ ਕਰ ਲਓ | ਰੋਜ਼ਾਨਾ ਇਸ ਦੀ ਵਰਤੋਂ ਕਰਨ ਨਾਲ ਤੁਹਾਡੇ ਚਿਹਰੇ 'ਤੇ ਗਲੋ ਆਵੇਗਾ |
ਮਸੂਰ ਦਾਲ ਅਤੇ ਸ਼ਹਿਰ ਪੈਕ
ਜੇਕਰ ਤੁਹਾਡੀ ਸਕਿਨ ਡਰਾਈ ਹੈ ਤਾਂ ਤੁਹਾਡੇ ਲਈ ਇਹ ਪੈਕ ਪਰਫੈਕਟ ਹੈ | ਇਸ ਲਈ 1 ਟੀ ਸਪੂਨ ਮਸੂਰ ਦਾਲ ਪਾਊਡਰ ਅਤੇ 1 ਸਪੂਨ ਸ਼ਹਿਦ ਮਿਕਸ ਕਰਕੇ ਚਿਹਰੇ 'ਤੇ 15 ਮਿੰਟ ਤੱਕ ਲਗਾਓ | ਬਾਅਦ 'ਚ ਹਲਕੇ ਹੱਥ ਨਾਲ ਰਬ ਕਰਦੇ ਹੋਏ ਫੇਸ ਸਾਫ ਕਰੋ | ਇਸ ਨਾਲ ਤੁਹਾਡੇ ਫੇਸ ਦੀ ਡੈੱਡ ਸਕਿਨ ਵੀ ਨਿਕਲ ਜਾਵੇਗੀ |
ਮਸੂਰ ਦਾਲ ਅਤੇ ਦੁੱਧ ਪੈਕ
ਚਮੜੀ ਅਤੇ ਡੈੱਡ ਸਕਿਨ ਸੇਲਸ ਦੇ ਇਲਾਵਾ ਏਜਿੰਗ ਦੇ ਵੀ ਨਿਸ਼ਾਨ ਹਨ ਤਾਂ ਉਹ ਵੀ ਇਸ ਪੈਕ ਨਾਲ ਨਿਕਲ ਜਾਣਗੇ | ਇਸ ਨੂੰ ਬਣਾਉਣ ਲਈ ਦਾਲ ਪਾਊਡਰ 'ਚ ਦੁੱਧ ਮਿਲਾ ਕੇ ਚਿਹਰੇ 'ਤੇ ਲਗਾਓ | ਜਦੋਂ ਇਹ ਸੁੱਕ ਜਾਵੇ ਤਾਂ ਹਲਕੇ ਹੱਥਾਂ ਨਾਲ ਮਾਲਿਸ਼ ਕਰਦੇ ਹੋਏ ਇਸ ਨੂੰ ਸਾਫ ਕਰ ਲਓ | ਹਫਤੇ 'ਚ ਘੱਟੋ ਘੱਟ 2-3 ਵਾਰ ਇਸ ਦੀ ਵਰਤੋਂ ਕਰੋ |
ਮਸੂਰ ਦਾਲ ਅਤੇ ਅਖਰੋਟ ਪਾਊਡਰ
ਇਸ ਐਾਟੀ-ਏਜਿੰਗ ਪੈਕ ਨੂੰ ਬਣਾਉਣ ਲਈ ਦਾਲ ਪਾਊਡਰ, ਅਖਰੋਟ, ਬੇਸਨ 'ਚ ਪਾਣੀ ਮਿਕਸ ਕਰੋ | ਫਿਰ ਚਿਹਰਾ ਧੋ ਕੇ ਇਸ ਨੂੰ 10-15 ਮਿੰਟ ਤੱਕ ਅਪਲਾਈ ਕਰੋ | ਰੋਜ਼ਾਨਾ ਇਸ ਦੀ ਵਰਤੋਂ ਕਰਨ ਤੋਂ ਪਹਿਲਾਂ ਤੁਸੀਂ ਵਧਦੀ ਉਮਰ ਦੀਆਂ ਸਮੱਸਿਆਵਾਂ ਤੋਂ ਬਚੇ ਰਹੋਗੇ |
ਮਸੂਰ ਦਾਲ, ਨਾਰੀਅਲ ਤੇਲ ਅਤੇ ਹਲਦੀ
ਐਕਨੇ, ਪਿੰਪਲਸ, ਪਿਗਮੇਂਟੇਸ਼ਨ, ਸਨਟੈਨ, ਸਨਬਰਨ ਅਤੇ ਡਾਰਕ ਸਰਕਲਸ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਤੁਸੀਂ ਇਸ ਪੈਕ ਦੀ ਵਰਤੋਂ ਕਰ ਸਕਦੇ ਹੋ | 1 ਟੀ ਸਪੂਨ ਦਾਲ ਪਾਊਡਰ, 2 ਟੇਬਲ ਸਪੂਨ ਦੁੱਧ, 2-3 ਬੂੰਦ ਨਾਰੀਅਲ ਤੇਲ ਅਤੇ ਇਕ ਚੁਟਕੀ ਹਲਦੀ ਪਾਊਡਰ ਮਿਲਾ ਕੇ ਚਿਹਰੇ 'ਤੇ ਲਗਾਓ | ਫਿਰ ਹਲਕੇ ਹੱਥਾਂ ਨਾਲ ਰਬ ਕਰਦੇ ਹੋਏ ਇਸ ਨੂੰ ਸਾਫ ਕਰ ਲਓ |
ਸ਼ਖਸ ਨੇ ਦੋ ਗਰਲਫ੍ਰੈਂਡਜ਼ ਨਾਲ ਇਕੱਠੇ ਰਚਾਇਆ ਵਿਆਹ, ਤਸਵੀਰਾਂ ਵਾਇਰਲ
NEXT STORY