ਮੁੰਬਈ(ਬਿਊਰੋ)— ਤੁਹਾਡਾ ਪਾਰਟੀਵੀਅਰ ਅਤੇ ਵੈਡਿੰਗ ਲੁੱਕ, ਬਿਨ੍ਹਾਂ ਪਰਸ ਦੇ ਅਧੂਰਾ ਹੈ। ਬਜ਼ਾਰਾਂ 'ਚ ਆਏ ਦਿਨ ਕੋਈ ਨਾ ਕੋਈ ਨਵਾਂ ਡਿਜ਼ਾਈਨ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਜੇਕਰ ਤੁਸੀਂ ਵੀ ਫੈਸ਼ਨ ਦੇ ਇਸ ਟਰੈਂਡ 'ਚ ਖੂਬਸੂਰਤ ਦਿਖਾਈ ਦੇਣਾ ਚਾਹੁੰਦੇ ਹੋ ਤਾਂ ਪਰਸਾਂ ਦੇ ਇਹ ਡਿਜ਼ਾਇਨ ਜ਼ਰੂਰ ਟ੍ਰਾਈ ਕਰੋ। ਇਹ ਪਰਸ ਤੁਹਾਡੀ ਲੁੱਕ ਨੂੰ ਚਾਰ ਚੰਨ ਲਗਾਉਣਗੇ।
1. ਗੋਲਡਨ ਐਂਡ ਸਿਲਵਰ ਪੋਟਲੀ
ਟ੍ਰੈਡੀਸ਼ਨਲ ਲੁੱਕ ਹੋਵੇ ਜਾਂ ਵੈਸਟਰਨ, ਸਿਲਵਰ ਜਾਂ ਗੋਲਡਨ ਪੋਟਲੀ ਬੈਗ ਹਰ ਡਰੈੱਸ ਨਾਲ ਕੈਰੀ ਕੀਤੀ ਜਾ ਸਕਦੀ ਹੈ। ਇਹ ਪੋਟਲੀ ਬੈਗ ਤੁਹਾਡੇ ਵੈਡਿੰਗ ਲੁੱਕ ਨੂੰ ਕੰਪਲੀਟ ਕਰਨ 'ਚ ਮਦਦ ਕਰੇਗੀ ਅਤੇ ਗਲੈਮਰਸ ਲੁੱਕ ਵੀ ਦੇਵੇਗੀ।
2. ਕਲੱਚ ਸਟਾਈਲ ਹੈਂਡਬੈਗ
ਕਲੱਚ ਸਟਾਈਲ ਹੈਂਡਬੈਗ ਵੀ ਤੁਹਾਡੀ ਹਰ ਡਰੈੱਸ ਨਾਲ ਸੂਟ ਕਰੇਗਾ।
3. ਮਿਨੀ ਪਰਸ
ਵੈਡਿੰਗ ਪਾਰਟੀ 'ਚ ਇੰਡੀਅਨ ਜਾਂ ਵੈਸਟਰਨ ਆਊਟਫਿੱਟ ਨਾਲ ਤੁਸੀਂ ਮਿਨੀ ਪਰਸ ਕੈਰੀ ਕਰ ਸਕਦੇ ਹੋ। ਇਸ ਨੂੰ ਕੈਰੀ ਕਰਨਾ ਆਸਾਨ ਹੁੰਦਾ ਹੈ।
4. ਨਾਮ ਵਾਲਾ ਕਲੱਚ ਬੈਗ
ਤੁਸੀਂ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਦੀ ਤਰ੍ਹਾਂ ਕਾਕਲੇਟ ਜਾਂ ਹੋਰ ਪਾਰਟੀ 'ਚ ਆਪਣੀ ਵੈਸਟਰਨ ਡਰੈੱਸ ਨਾਲ ਨੇਮ ਵਾਲਾ ਕਲੱਚ ਬੈਗ ਵੀ ਕੈਰੀ ਕਰ ਸਕਦੇ ਹੋ ਜੋ ਤੁਹਾਨੂੰ ਵੱਖਰੀ ਸਟਾਈਲ ਸਟੇਟਮੈਂਟ ਦੇਵੇਗਾ।
ਹਲਦੀ ਦੇ ਫੇਸ ਪੈਕ ਨਾਲ ਚਿਹਰੇ ਦੀਆਂ ਕਈ ਸਮੱਸਿਆਵਾਂ ਤੋਂ ਪਾਓ ਛੁਟਕਾਰਾ
NEXT STORY