ਨਵੀਂ ਦਿੱਲੀ— ਅੱਖਾਂ ਦੀ ਖੂਬਸੂਰਤੀ ਪਲਕਾਂ ਨਾਲ ਹੁੰਦੀ ਹੈ। ਜਿਨ੍ਹਾਂ ਲੋਕਾਂ ਦੀਆਂ ਪਲਕਾਂ ਵੱਡੀਆਂ ਅਤੇ ਸੰਘਣੀਆਂ ਹੁੰਦੀਆਂ ਹਨ ਉਨ੍ਹਾਂ ਦੀਆਂ ਅੱਖਾਂ ਕਾਫੀ ਖੂਬਸੂਰਤੀ ਲੱਗਦੀਆਂ ਹਨ। ਬਹੁਤ ਸਾਰੀਆਂ ਲੜਕੀਆਂ ਦੀਆਂ ਪਲਕਾਂ ਕੁਦਰਤੀ ਵੱਡੀਆਂ ਹੁੰਦੀਆਂ ਹਨ ਪਰ ਕੁਝ ਬਾਜ਼ਾਰ 'ਚੋਂ ਮਿਲਣ ਵਾਲੀਆਂ ਨਕਲੀਆਂ ਪਲਕਾਂ ਦੀ ਵਰਤੋਂ ਕਰਦੀਆਂ ਹਨ ਪਰ ਜੋ ਗੱਲ ਕੁਦਰਤੀ ਪਲਕਾਂ ਦੀ ਹੈ ਉਹ ਨਕਲੀ ਪਲਕਾਂ ਦੀ ਨਹੀਂ ਹੈ। ਜੇ ਤੁਸੀਂ ਵੀ ਆਪਣੀਆਂ ਅੱਖਾਂ ਦੀਆਂ ਪਲਕਾਂ ਵੱਡੀਆਂ ਅਤੇ ਸੰਘਣੀਆਂ ਕਰਨਾ ਚਾਹੁੰਦੀ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਤਰੀਕੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨਾਲ ਪਲਕਾਂ ਕੁਦਰਤੀ ਤਰੀਕੇ ਨਾਲ ਵੱਡੀਆਂ ਹੋਣਗੀਆਂ।
1. ਅਰੰਡੀ ਦਾ ਤੇਲ
ਅਰੰਡੀ ਦਾ ਤੇਲ 2 ਚਮੱਚ ਕੋਲੀ ਵਿਚ ਪਾ ਕੇ ਕੋਸਾ ਕਰ ਲਓ। ਤੇਲ ਨੂੰ ਹਲਕਾ ਠੰਡਾ ਕਰਕੇ ਪਲਕਾ 'ਤੇ ਲਗਾਓ। ਤੇਲ ਵਿਚ ਮੌਜੂਦ ਐਂਟੀਆਕਸੀਡੈਂਟ ਰੋਮ ਨੂੰ ਵਿਕਸਿਤ ਕਰਕੇ ਪਲਕਾਂ ਨੂੰ ਵੱਡਾ ਅਤੇ ਸੰਘਣਾ ਬਣਾਉਂਦੇ ਹਨ।
2. ਵਿਟਾਮਿਨ ਈ ਕੈਪਸੂਲ
ਕੈਪਸੂਲ 'ਚੋਂ ਜੈੱਲ ਨੂੰ ਕੱਢ ਕੇ ਕੈਸਟਰ ਤੇਲ ਵਿਚ ਮਿਲਾ ਲਓ। ਇਸ ਨੂੰ ਪਲਕਾਂ 'ਤੇ ਲਗਾਓ। ਇਸ ਨਾਲ ਪਲਕਾਂ ਮਜ਼ਬੂਤ ਅਤੇ ਘਣੀਆਂ ਹੋਣਗੀਆਂ।
3. ਐਲੋਵੇਰਾ ਜੈੱਲ
ਐਲੋਵੇਰਾ ਜੈੱਲ ਨੂੰ ਕੱਢ ਕੇ ਪਲਕਾਂ 'ਤੇ ਲਗਾਓ। ਐਲੋਵੇਰਾ ਵਿਚ ਵਿਟਾਮਿਨਸ ਮੌਜੂਦ ਹੁੰਦੇ ਹਨ, ਜੋ ਪਲਕਾਂ ਨੂੰ ਸੰਘਣਾ ਬਣਾਉਂਦੇ ਹਨ।
4. ਜੈਤੂਨ ਦਾ ਤੇਲ
ਜੈਤੂਨ ਦੇ ਤੇਲ ਵਿਚ ਜ਼ਿਆਦਾ ਮਾਤਰਾ ਵਿਚ ਵਿਟਾਮਿਨ ਈ ਅਤੇ ਮੋਨੋਸੇਚੁਰੇਟਿਡ ਫੈਟੀ ਐਸਿਡ ਹੁੰਦਾ ਹੈ ਇਸ ਨੂੰ ਮਸਕਾਰਾ ਬਰੱਸ਼ ਦੀ ਮਦਦ ਨਾਲ ਪਲਕਾਂ 'ਤੇ ਲਗਾਓ। ਰਾਤ ਭਰ ਇੰਝ ਹੀ ਲੱਗਿਆਂ ਰਹਿਣ ਦਿਓ।
5. ਬਾਦਾਮ ਦਾ ਤੇਲ
ਬਾਦਾਮ ਤੇਲ ਵਿਚ ਵਿਟਾਮਿਨ ਡੀ ਅਤੇ ਵਿਟਾਮਿਨ ਈ ਹੁੰਦਾ ਹੈ ਜੋ ਕੁਦਰਤੀ ਮੋਈਸਚਰਾਈਜ਼ਰ ਦੇ ਰੂਪ ਵਿਚ ਕੰਮ ਕਰਦਾ ਹੈ। ਰਾਤ ਨੂੰ ਸੌਂਣ ਤੋਂ ਪਹਿਲਾਂ ਕੋਸਾ ਬਾਦਾਮ ਦਾ ਤੇਲ ਲਗਾਓ ਅਤੇ ਸਵੇਰੇ ਸਾਫ ਪਾਣੀ ਨਾਲ ਧੋ ਲਓ।
ਇਸ ਦੇਸ਼ 'ਚ ਇੰਝ ਚੈੱਕ ਕੀਤੀ ਜਾਂਦੀ ਹੈ ਲਾੜਿਆਂ ਦੀ ਮਰਦਾਨਗੀ
NEXT STORY