ਨਵੀਂ ਦਿੱਲੀ— ਧੋਖਾ ਦੇਣਾ ਹਰ ਕਿਸੇ ਦੀ ਨੀਅਤ 'ਚ ਨਹੀਂ ਹੁੰਦਾ ਪਰ ਧੋਖੇਬਾਜ਼ ਪਾਰਟਨਰ ਦਾ ਪਤਾ ਕਿਵੇਂ ਲਗਾਇਆ ਜਾਵੇ? ਅਕਸਰ ਲੋਕ ਇਸੇ ਦੁਵਿਧਾ 'ਚ ਰਹਿੰਦੇ ਹਨ। ਜੇਕਰ ਤੁਸੀਂ ਵੀ ਧੋਖੇਬਾਜ ਪਾਰਟਨਰ ਤੋਂ ਬਚ ਕੇ ਰਹਿਣਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਰਾਸ਼ੀਆਂ ਬਾਰੇ ਦੱਸਣ ਜਾ ਰਹੇ ਹਾਂ ਜੋ ਅਕਸਰ ਪਿਆਰ 'ਚ ਪਾਰਟਨਰ ਦਾ ਦਿਲ ਤੋੜ ਦਿੰਦੇ ਹਨ। ਜੇਕਰ ਤੁਸੀਂ ਵੀ ਇਸ ਤਰ੍ਹਾਂ ਦੇ ਪਾਰਟਨਰ ਨੂੰ ਡੇਟ ਕਰ ਰਹੇ ਹੋ ਤਾਂ ਹੁਣ ਤੋਂ ਹੀ ਸੰਭਲ ਜਾਓ।
1. ਕਰਕ ਰਾਸ਼ੀ
ਸੁਭਾਅ ਤੋਂ ਤੇਜ਼ ਕਰਕ ਰਾਸ਼ੀ ਦੇ ਲੜਕਿਆਂ ਵੱਲ ਲੜਕੀਆਂ ਤੁਰੰਤ ਖਿੱਚੀਆਂ ਆਉਂਦੀਆਂ ਹਨ। ਇਨ੍ਹਾਂ ਦੇ ਮਨ ਦਾ ਪਤਾ ਲਗਾਉਣ ਕਾਫੀ ਮੁਸ਼ਕਲ ਹੁੰਦਾ ਹੈ। ਉੱਥੇ ਹੀ ਰਿਸ਼ਤੇ ਨਿਭਾਉਣ 'ਚ ਇਹ ਕਾਫੀ ਸੱਚੇ ਹੁੰਦੇ ਹਨ। ਆਪਣੇ ਰਿਲੇਸ਼ਨਸ਼ਿਪ ਦੀ ਗੱਲ ਇਹ ਕਿਸੇ ਨਾਲ ਸ਼ੇਅਰ ਨਹੀਂ ਕਰਦੇ। ਇਹੀ ਵਜ੍ਹਾ ਹੈ ਕਿ ਇਨ੍ਹਾਂ ਨੂੰ ਸਮਝਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ।
2. ਮਿਥੁਨ ਰਾਸ਼ੀ
ਹੈਂਡਸਮ ਅਤੇ ਗੁਡਲੁਕਿੰਗ ਹੋਣ ਦੇ ਨਾਲ-ਨਾਲ ਇਹ ਰੋਮਾਂਟਿਕ ਕਿਸਮ ਦੇ ਹੁੰਦੇ ਹਨ ਮਿਥੁਨ ਰਾਸ਼ੀ ਦੇ ਲੜਕੇ। ਇਹੀ ਵਜ੍ਹਾ ਹੈ ਕਿ ਲੜਕੀਆਂ ਇਨ੍ਹਾਂ ਵੱਲ ਜਲਦੀ ਆਕਰਸ਼ਤ ਹੋ ਜਾਂਦੀਆਂ ਹਨ ਪਰ ਇਹ ਭਰੋਸੇ ਦੇ ਲਾਇਕ ਨਹੀਂ ਹੁੰਦੇ। ਕਿਉਂਕਿ ਇਨ੍ਹਾਂ ਨੂੰ ਕਿਸੇ ਦੀ ਫਿਲਿੰਗ ਤੋਂ ਕੁਝ ਵੀ ਲੈਣਾ-ਦੇਣਾ ਨਹੀਂ ਹੁੰਦਾ। ਇਹ ਰਿਲੇਸ਼ਸ਼ਿਪ ਤੋਂ ਜਲਦੀ ਉਭ ਜਾਂਦੇ ਹਨ ਅਤੇ ਗਰਲਫ੍ਰੈਂਡ ਹੋਣ ਦੇ ਬਾਵਜੂਦ ਦੂਜੀਆਂ ਲੜਕੀਆਂ 'ਤੇ ਨਜ਼ਰ ਰੱਖਦੇ ਹਨ।
3. ਕੁੰਭ ਰਾਸ਼ੀ
ਲੜਕੀ ਪਟਾਉਣ 'ਚ ਕਾਫੀ ਮਾਹਿਰ ਹੁੰਦੇ ਹਨ ਕੁੰਭ ਰਾਸ਼ੀ ਦੇ ਲੜਕੇ। ਲੜਕੀਆਂ ਨੂੰ ਇੰਪਰੈੱਸ ਕਰਨਾ ਇਨ੍ਹਾਂ ਨੂੰ ਬਾਖੂਬੀ ਆਉਂਦਾ ਹੈ। ਪਿਆਰ 'ਚ ਧੋਖਾ ਦੇਣਾ ਮਨੋ ਇਨ੍ਹਾਂ ਦੀ ਫਿਤਰਤ 'ਚ ਲਿਖਿਆ ਹੁੰਦਾ ਹੈ।
4. ਸਿੰਘ ਰਾਸ਼ੀ
ਰਿਲੇਸ਼ਨਸ਼ਿਪ 'ਚ ਸਿੰਘ ਰਾਸ਼ੀ ਨੂੰ ਸਮਝਣਾ ਥੋੜ੍ਹਾ ਮੁਸ਼ਕਲ ਹੁੰਦਾ ਹੈ ਉਂਝ ਤਾਂ ਰਿਸ਼ਤੇ ਨਿਭਾਉਣ 'ਚ ਇਹ ਕਾਫੀ ਮਾਹਿਰ ਹੁੰਦੇ ਹਨ ਪਰ ਜੇਕਰ ਆਪਣੇ ਪਾਰਟਨਰ ਨਾਲ ਖੁਸ਼ ਨਾ ਹੋਣ ਤਾਂ ਧੋਖੇਬਾਜ ਦੀ ਲਿਸਟ 'ਚ ਸ਼ਾਮਲ ਹੋ ਜਾਂਦੇ ਹਨ।
5. ਮੀਨ ਰਾਸ਼ੀ
ਮੀਨ ਰਾਸ਼ੀ ਦੇ ਲੜਕੇ ਸਵਾਰਥੀ ਹੁੰਦੇ ਹਨ। ਇਨ੍ਹਾਂ ਲਈ ਦੂਜਿਆਂ ਨਾਲੋਂ ਜ਼ਿਆਦਾ ਆਪਣੀਆਂ ਭਾਵਨਾਵਾਂ ਅਹਿਮੀਅਤ ਰੱਖਦੀਆਂ ਹਨ। ਇਹ ਆਪਣੇ ਪਾਰਟਨਰ ਤੋਂ ਬਹੁਤ ਜ਼ਿਆਦਾ ਉਮੀਦਾਂ ਰੱਖਦੇ ਹਨ। ਜੇਕਰ ਪਾਰਟਨਰ ਤੋਂ ਖੁਸ਼ ਨਾ ਹੋਣ ਤਾਂ ਉਨ੍ਹਾਂ ਨੂੰ ਧੋਖਾ ਦੇਣ 'ਤੇ ਵੀ ਆ ਜਾਂਦੇ ਹਨ।
ਸਰਦੀਆਂ 'ਚ ਇਸ ਤਰ੍ਹਾਂ ਬਣਾਓ ਗੁੜ ਦੇ ਮਿੱਠੇ-ਮਿੱਠੇ ਪੂੜੇ
NEXT STORY