ਘੱਟ ਬਜਟ 'ਚ ਇਸ ਤਰ੍ਹਾਂ ਦਿਓ ਆਪਣੇ ਘਰ ਨੂੰ ਨਵਾਂ ਲੁਕ

You Are HereLife-Style
Friday, April 21, 2017-1:49 PM
ਮੁੰਬਈ— ਮੌਸਮ ਮੁਤਾਬਕ ਆਪਣੇ ਘਰ ਨੂੰ ਸਜਾਉਣਾ ਚਾਹੀਦਾ ਹੈ। ਇਸ ਸਜਾਵਟ 'ਚ ਇਸ ਵਾਰੀ ਤੁਸੀਂ ਸਿਰਫ ਕੁਸ਼ਨ ਕਵਰ ਨੂੰ ਬਦਲ ਕੇ ਆਪਣੇ ਘਰ ਨੂੰ ਨਵੀਂ ਲੁਕ ਦੇ ਸਕਦੇ ਹੋ ਪਰ ਅੱਜ-ਕਲ੍ਹ ਮਹਿੰਗਾਈ ਕਾਰਨ ਬਾਜ਼ਾਰੋਂ ਨਵੇਂ ਕੁਸ਼ਨ ਖਰੀਦਣਾ ਆਸਾਨ ਨਹੀਂ। ਅੱਜ ਅਸੀਂ ਤੁਹਾਨੂੰ ਆਸਾਨ, ਸਿੰਪਲ ਅਤੇ ਘੱਟ ਬਜਟ 'ਚ ਕੁਸ਼ਨ ਬਦਲ ਕੇ ਘਰ ਨੂੰ ਨਵੀਂ ਲੁਕ ਦੇਣ ਦਾ ਤਰੀਕਾ ਦੱਸ ਰਹੇ ਹਾਂ।
1. ਵੇਲਵੱਟ ਜਾਂ ਫਿਰ ਫਰ ਵਾਲੇ ਕੁਸ਼ਨ ਕਲਾਸੀ ਲੱਗਦੇ ਹਨ ਅਤੇ ਘਰ ਨੂੰ ਸੋਫਟ-ਵਾਰਮ ਲੁਕ ਦਿੰਦੇ ਹਨ।
2. ਇਕ ਵੱਖਰੀ ਲੁਕ ਲਈ ਗੋਲ, ਤਿਕੌਣੇ, ਟ੍ਰੀ ਸ਼ੇਪ, ਫਲੋਰਲ ਸ਼ੇਪ ਜਾਂ ਫਿਰ ਐਨੀਮਲ ਸ਼ੇਪ ਦੀ ਕੁਸ਼ਨ ਵੀ ਘਰ ਨੂੰ ਨਵੀਂ ਲੁਕ ਦਿੰਦੇ ਹਨ।
3. ਆਪਣੇ ਪਲੇਨ ਕੁਸ਼ਨ ਕਵਰ ਨੂੰ ਰੰਗੀਨ ਬਨਾਉਣ ਲਈ ਉਨ੍ਹਾਂ 'ਤੇ ਵੱਖ-ਵੱਖ ਰੰਗਾਂ ਦੀ ਫਰ ਲਗਾਓ। ਫਰ ਲੱਗੇ ਕੁਸ਼ਨ ਬੈੱਡ ਅਤੇ ਸੋਫੇ 'ਤੇ ਬਹੁਤ ਵਧੀਆ ਲੱਗਦੇ ਹਨ।
4. ਇਸ ਦੇ ਇਲਾਵਾ ਅੱਜ-ਕਲ੍ਹ ਲੈਦਰ, ਲਿਨਨ, ਸਿਲਕ, ਬੀਡਿੰਗ ਅਤੇ ਸੀਕਵੈਂਸ ਦੇ ਕੁਸ਼ਨ ਬਹੁਤ ਪਸੰਦ ਕੀਤੇ ਜਾ ਰਹੇ ਹਨ।

Popular News

!-- -->