ਜਲੰਧਰ—ਲਸਣ 'ਚ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਖਾਣ ਦਾ ਸੁਆਦ ਵਧਾਉਣ ਦੇ ਨਾਲ ਸਰੀਰ ਨੂੰ ਸਿਹਤਮੰਦ ਰੱਖਣ 'ਚ ਵੀ ਮਦਦ ਕਰਦਾ ਹੈ। ਇਸ 'ਚ ਐਂਟੀ-ਫੰਗਲ, ਐਂਟੀ ਆਕਸੀਡੈਂਟ, ਐਂਟੀ ਵਾਇਰਲ ਅਤੇ ਐਂਟੀ ਆਕਸੀਡੈਂਟ ਗੁਣ ਹੋਣ ਨਾਲ ਇਹ ਵਾਲਾਂ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਂਦਾ ਹੈ। ਇਹ ਵਾਲਾਂ ਦਾ ਝੜਨਾ ਘੱਟ ਕਰਕੇ ਉਸ ਨੂੰ ਲੰਬਾ, ਸੰਘਣਾ, ਸਿਲਕੀ-ਸਾਫਟ ਕਰਨ 'ਚ ਮਦਦ ਕਰਦਾ ਹੈ। ਤਾਂ ਆਓ ਜਾਣਦੇ ਹਾਂ ਕਿ ਲਸਣ ਕਿਸ ਤਰ੍ਹਾਂ ਵਾਲਾਂ ਲਈ ਫਾਇਦੇਮੰਦ ਹੁੰਦਾ ਹੈ...
ਸਿਕਰੀ ਨੂੰ ਕਰੇ ਦੂਰ
ਲਸਣ 'ਚ ਐਂਟੀ-ਫੰਗਲ, ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਅਤੇ ਐਂਟੀ ਆਕਸੀਡੈਂਟ ਗੁਣਾਂ ਦੀ ਭਰਪੂਰ ਮਾਤਰਾ ਹੋਣ ਨਾਲ ਇਹ ਵਾਲਾਂ ਲਈ ਫਾਇਦੇਮੰਦ ਹੁੰਦਾ ਹੈ। ਇਹ ਵਾਲਾਂ 'ਚੋਂ ਸਿਕਰੀ ਦੀ ਸਮੱਸਿਆ ਤੋਂ ਰਾਹਤ ਦਿਵਾ ਕੇ ਬਲੱਡ ਸਰਕੁਲੇਸ਼ਨ ਵਧਾਉਣ 'ਚ ਮਦਦ ਕਰਦਾ ਹੈ। ਇਸ ਦਾ ਹੇਅਰ ਮਾਸਕ ਬਣਾਉਣ ਲਈ ਇਕ ਕੌਲੀ 'ਚ 6-7 ਲਸਣ ਦੀਆਂ ਕਲੀਆਂ ਨੂੰ ਪੀਸ ਕੇ ਉਸ 'ਚ 1 ਟੇਬਲ ਸਪੂਨ ਸ਼ਹਿਦ ਮਿਕਸ ਕਰੋ। ਹੁਣ ਤਿਆਰ ਮਿਕਸਚਰ ਨੂੰ ਸਕੈਲਪ 'ਤੇ ਘੱਟੋ-ਘੱਟ 25 ਮਿੰਟ ਲੱਗਿਆ ਰਹਿਣ ਦਿਓ। ਬਾਅਦ 'ਚ ਵਾਲਾਂ ਨੂੰ ਮਾਈਲਡ ਸ਼ੈਂਪੂ ਨਾਲ ਧੋ ਲਓ। ਤੁਸੀਂ ਇਸ ਨੂੰ ਹਫਤੇ 'ਚ 2 ਵਾਰ ਲਗਾ ਸਕਦੇ ਹੋ।
ਵਾਲਾਂ ਦਾ ਝੜਨਾ ਕਰੇ ਘੱਟ
ਵਾਲਾਂ ਦੇ ਝੜਨ ਦੀ ਸਮੱਸਿਆ ਅੱਜ ਕੱਲ ਸਭ 'ਚ ਆਮ ਦੇਖਣ ਨੂੰ ਮਿਲਦੀ ਹੈ। ਇਸ ਤੋਂ ਰਾਹਤ ਪਾਉਣ ਲਈ 4 ਟੇਬਲਸਪੂਨ ਲਸਣ ਦੇ ਜੂਸ ਨੂੰ 4 ਟੇਬਲਸਪੂਨ ਪਾਣੀ 'ਚ ਮਿਕਸ ਕਰੋ।
ਤਿਆਰ ਮਿਸ਼ਰਨ ਵਾਲਾਂ ਨੂੰ ਜੜਾਂ ਤੋਂ ਹੁੰਦੇ ਹੋਏ ਪੂਰੇ ਵਾਲਾਂ 'ਤੇ ਲਗਾਓ। ਇਸ ਨੂੰ ਤੁਸੀਂ ਰੋਜ਼ਾਨਾ ਵੀ ਲਗਾ ਸਕਦੇ ਹੋ। ਅਜਿਹਾ ਕਰਨ ਨਾਲ ਵਾਲਾਂ ਦਾ ਝੜਨਾ ਛੇਤੀ ਹੀ ਘੱਟ ਹੋ ਜਾਵੇਗਾ।
ਲਸਣ, ਆਲਿਵ, ਜੋਜੋਬਾ, ਟੀ-ਟ੍ਰੀ ਅਤੇ ਨਾਰੀਅਲ ਤੇਲ
ਇਕ ਕੌਲੀ 'ਚ 15 ਲਸਣ ਦੀਆਂ ਕਲੀਆਂ ਦਾ ਪੇਸਟ ਬਣਾ ਕੇ ਪਾਓ। ਹੁਣ ਇਸ 'ਚ 2 ਟੇਬਲ ਸਪੂਨ ਜੈਤੂਨ ਦਾ ਤੇਲ, ਅੱਧਾ ਕੱਪ ਨਾਰੀਅਲ ਦਾ ਤੇਲ, 1 ਟੇਬਲ ਸਪੂਨ ਜੋਜੋਬਾ ਤੇਲ ਅਤੇ 4 ਬੂੰਦਾਂ ਟੀ-ਟ੍ਰੀ ਆਇਲ ਪਾਓ। ਸਭ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰੋ। ਤਿਆਰ ਮਿਕਸਚਰ ਨੂੰ ਆਪਣੇ ਸਕੈਲਪ 'ਤੇ ਲਗਾਓ। 15 ਮਿੰਟ ਲਈ ਵਾਲਾਂ ਨੂੰ ਗਰਮ ਤੌਲੀਏ ਨਾਲ ਕਵਰ ਕਰ ਲਓ। ਨਿਸ਼ਚਿਤ ਸਮੇਂ ਦੇ ਬਾਅਦ ਮਾਈਲਡ ਸ਼ੈਂਪੂ ਨਾਲ ਧੋ ਲਓ। ਇਸ ਨਾਲ ਵਾਲ ਸੰਘਣੇ ਹੋਣ ਦੇ ਨਾਲ ਸੁੰਦਰ ਅਤੇ ਮੁਲਾਇਮ-ਸ਼ਾਇਨੀ ਬਣਨਗੇ।
ਲਸਣ 'ਚ ਹੁੰਦੇ ਹਨ ਆਯੁਰਵੈਦਿਕ ਗੁਣ
ਲਸਣ 'ਚ ਕਈ ਔਸ਼ਦੀ ਗੁਣ ਹੋਣ ਦੇ ਕਾਰਨ ਇਸ ਨੂੰ ਖਾਣ ਨਾਲ ਇਹ ਸਰੀਰ 'ਚ ਬੈਲੇਂਸ ਬਰਕਰਾਰ ਰੱਖਣ 'ਚ ਮਦਦ ਕਰਦਾ ਹੈ। ਇਸ ਲਈ ਨਿਯਮਿਤ ਰੂਪ ਨਾਲ 3-4 ਗ੍ਰਾਮ ਛਿਲਕੇ ਵਾਲੇ ਲਸਣ ਜਾਂ ਇਸ ਦੇ ਪੇਸਟ ਨੂੰ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।
ਪਿਆਰ ਦਾ ਅਜਿਹਾ ਪਾਗਲਪਨ, ਮਹਿਲਾ ਜਹਾਜ਼ ਨਾਲ ਰਚਾਏਗੀ ਵਿਆਹ
NEXT STORY