ਜਲੰਧਰ — ਹਰ ਕਿਸੇ ਲੜਕੀ ਦਾ ਸੁਪਨਾ ਹੁੰਦਾ ਹੈ ਕਿ ਉਸਦੇ ਵਾਲ ਸਿੱਧੇ ਅਤੇ ਚਮਕੀਲੇ ਹੋਣ। ਕਈ ਕੁੜੀਆਂ ਦੇ ਵਾਲ ਘੁੰਗਰਾਲੇ ਹੁੰਦੇ ਹਨ। ਉਨ੍ਹਾਂ ਨੂੰ ਬਹੁਤ ਸਾਰੇ ਪੈਸੇ ਖਰਚ ਕਰਨੇ ਪੈਂਦੇ ਹਨ। ਪਰ ਹੁਣ ਤੁਹਾਨੂੰ ਪੈਸੇ ਖਰਚ ਕਰਨ ਦੀ ਜ਼ਰੂਰਤ ਨਹੀਂ। ਅਸੀਂ ਤੁਹਾਨੂੰ ਇਸ ਤਰ੍ਹਾਂ ਦੇ ਉਪਾਅ ਦੱਸਾਂਗੇ ਜਿਨ੍ਹਾਂ ਨਾਲ ਤੁਸੀਂ ਵੀ ਅਸਾਨੀ ਨਾਲ ਸਟ੍ਰੇਟ ਵਾਲ ਪਾ ਸਕਦੇ ਹੋ।
1. ਗਰਮ ਤੇਲ ਇਲਾਜ
ਸਰੋਂ ਦੇ ਤੇਲ ਨੂੰ ਹਲਕਾ ਗਰਮ ਕਰਕੇ 15-20 ਮਿੰਟ ਤੱਕ ਆਪਣੇ ਸਿਰ ਦੀ ਮਾਲਿਸ਼ ਕਰੋ। ਇਸ ਤੋਂ ਬਾਅਦ ਗਰਮ ਤੌਲੀਆ 30-40 ਮਿੰਟ ਲਈ ਲਪੇਟੋ। ਬਾਅਦ 'ਚ ਵਾਲਾਂ ਨੂੰ ਕਿਸੇ ਸ਼ੈਪੂ ਨਾਲ ਧੋ ਲਓ। ਮੋਟੇ ਦੰਦਾਂ ਵਾਲੀ ਕੰਘੀ ਨਾਲ ਕੰਘੀ ਕਰੋ।
2. ਦੁੱਧ
ਅੱਧਾ ਕੱਪ ਦੁੱਧ ਅਤੇ ਪਾਣੀ ਨੂੰ ਮਿਲਾ ਕੇ ਸਪ੍ਰੇ ਬੋਤਲ ਭਰ ਲਓ। ਫਿਰ ਵਾਲਾਂ 'ਤੇ ਇਸ ਦਾ ਸਪ੍ਰੇ ਕਰੋ। ਅੱਧੇ ਘੰਟੇ ਲਈ ਵਾਲਾਂ ਨੂੰ ਇਸੇ ਤਰ੍ਹਾਂ ਛੱਡ ਦਿਓ। ਇਸ ਤੋਂ ਬਾਅਦ ਸ਼ੈਪੂ ਅਤੇ 'ਕੰਡੀਸ਼ਨਰ' ਕਰੋ।
3. ਨਾਰੀਅਲ ਦਾ ਦੁੱਧ
ਇਕ ਕੱਪ ਨਾਰੀਅਲ ਦੇ ਦੁੱਧ 'ਚ ਇਕ ਨਿੰਬੂ ਦਾ ਰਸ ਮਿਲਾ ਕੇ ਕੁਝ ਘੰਟਿਆ ਲਈ ਫਰਿੱਜ 'ਚ ਰੱਖ ਦਿਓ। ਜਦੋਂ ਇਸ ਦੀ ਕਰੀਮੀ ਸਤਹ ਬਣ ਜਾਏ ਤਾਂ ਇਸਨੂੰ ਵਾਲਾਂ 'ਤੇ ਲਗਾਓ। ਕੁਝ ਸਮੇਂ ਲਈ ਵਾਲਾਂ ਤੇ ਲਗਾਓ ਅਤੇ ਵਾਲਾਂ ਨੂੰ ਢੱਕ ਲਓ। ਕੁਝ ਸਮੇਂ ਬਾਅਦ ਹਲਕੇ ਸ਼ੈਪੂ ਨਾਲ ਧੋ ਲਓ।
4. ਅੱਡਾ ਅਤੇ ਜੈਤੂਨ ਦਾ ਤੇਲ
ਦੋ ਅੱਡੇ ਅਤੇ ਚਾਰ ਚਮਚ ਜੈਤੂਨ ਦਾ ਤੇਲ ਮਿਲਾ ਲਓ ਫਿਰ ਇਸਨੂੰ ਸਿਰ ਦੀ ਚਮੜੀ 'ਤੇ ਲਗਾਓ। ਫਿਰ ਵਾਲਾਂ ਨੂੰ ਸ਼ਾੱਵਰ ਕੈਪ ਨਾਲ ਢੱਕ ਲਓ। 30-40 ਮਿੰਟ ਤੱਕ ਇਸੇ ਤਰ੍ਹਾਂ ਹੀ ਰਹਿਣ ਦਿਓ ਅਤੇ ਸ਼ੈਪੂ ਕਰ ਲਓ।
5. ਮੁਲਤਾਨੀ ਮਿੱਟੀ
ਇਕ ਕੱਪ ਮੁਲਤਾਨੀ ਮਿੱਟੀ, ਇਕ ਅੰਡਾ, ਦੋ ਚਮਚ ਚਾਵਲ ਦਾ ਆਟਾ ਅਤੇ ਪਾਣੀ ਨਾਲ ਮਿਲਾ ਕੇ ਪਤਲਾ ਪੇਸਟ ਬਣਾ ਕੇ ਵਾਲਾਂ 'ਚ ਲਗਾ ਲਓ। ਇਸ ਤੋਂ ਬਾਅਦ ਪਾਣੀ ਨਾਲ ਧੋ ਕੇ ਦੁੱਧ ਦਾ ਸਪ੍ਰੇ ਕਰਕੇ 15 ਮਿੰਟ ਲਈ ਛੱਡ ਦਿਓ।
6. ਐਲੋਵੀਰਾ
ਅੱਧਾ ਕੱਪ ਐਲੋਵੀਰਾ ਜੈੱਲ, ਜੈਤੂਨ ਦਾ ਤੇਲ, ਕੁਝ ਬੂੰਦਾ ਰੋਜ਼ਮੇਰੀ ਅਤੇ ਚੰਦਨ ਦੇ ਤੇਲ ਨੂੰ ਮਿਲਾਓ। ਇਸ ਤੇਲ ਨਾਲ ਸਿਰ ਦੀ ਮਾਲਿਸ਼ ਕਰੋ। ਅੱਧਾ ਘੰਟਾ ਢੱਕ ਕੇ ਰੱਖੋ ਅਤੇ ਸਾਦੇ ਪਾਣੀ ਨਾਲ ਧੋ ਲਓ।
7. ਬੀਅਰ
ਦੋ ਕੱਪ ਬੀਅਰ ਨੂੰ ਤੱਦ ਤੱਕ ਉਬਾਲੋ ਜਦੋਂ ਤੱਕ ਕਿ ਬਿਅਰ ਅੱਧੀ ਨਾ ਹੋ ਜਾਏ। ਹੁਣ ਇਸ ਨੂੰ ਸ਼ੈਪੂ ਦੇ ਨਾਲ ਮਿਲਾ ਲਓ। ਹੁਣ ਇਸਨੂੰ ਵਾਲ ਧੋਣ ਲਈ ਵਰਤੋਂ। ਇਸ ਨਾਲ ਬਹੁਤ ਫਾਇਦਾ ਹੁੰਦਾ ਹੈ।
ਇਸ ਤਰ੍ਹਾਂ ਬਣਾਓ ਬਾਦਾਮ ਫਿਰਨੀ
NEXT STORY