ਨਵੀਂ ਦਿੱਲੀ : ਸਰਦੀਆਂ ਦੇ ਦਿਨਾਂ ਵਿਚ ਬੱਚਿਆਂ ਨੂੰ ਠੰਡ-ਜ਼ੁਕਾਮ ਤੋਂ ਬਚਾਉਣ ਲਈ ਉਨ੍ਹਾਂ ਦੀ ਡਾਈਟ 'ਤੇ ਖ਼ਾਸ ਧਿਆਨ ਰੱਖਣਾ ਪੈਂਦਾ ਹੈ। ਉਨ੍ਹਾਂ ਨੂੰ ਅਜਿਹੀਆਂ ਚੀਜਾਂ ਖੁਆਉਣੀਆਂ ਚਾਹੀਦੀਆਂ ਹਨ, ਜਿਸ ਨਾਲ ਇਮਿਊਨਿਟੀ ਮਜਬੂਤ ਹੋਣ ਵਿਚ ਮਦਦ ਮਿਲ ਸਕੇ। ਅਜਿਹੇ ਵਿਚ ਵੇਸਨ ਨਾਲ ਤਿਆਰ ਸ਼ੀਰੇ ਨੂੰ ਇਸ ਮੌਸਮ ਵਿਚ ਖ਼ਾਣਾ ਫ਼ਾਇਦੇਮੰਦ ਹੁੰਦਾ ਹੈ। ਇਸ ਵਿਚ ਮੌਜੂਦ ਪੋਸ਼ਕ ਤੱਤਾਂ ਨਾਲ ਠੰਡ-ਜ਼ੁਕਾਮ, ਖੰਘ ਅਤੇ ਇੰਫੈਕਸ਼ਨ ਹੋਣ ਦਾ ਖ਼ਤਰਾ ਕਈ ਗੁਣਾ ਘੱਟ ਹੁੰਦਾ ਹੈ। ਸ਼ੀਰਾ ਸੁਆਦੀ ਹੋਣ ਦੇ ਨਾਲ ਇਸ ਨੂੰ ਬਣਾਉਣ ਵਿਚ ਵੀ ਜ਼ਿਆਦਾ ਸਮਾਂ ਨਹੀਂ ਲੱਗਦਾ ਹੈ। ਤਾਂ ਚੱਲੋਂ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਵੇਸਨ ਨਾਲ ਸ਼ੀਰਾ ਬਣਾਉਣ ਦੀ ਰੈਸਿਪੀ...
ਸਮੱਗਰੀ
- ਵੇਸਨ - 3 ਚੱਮਚ
- ਦੇਸੀ ਘਿਓ - 1 ਵੱਡਾ ਚੱਮਚ
- ਇਲਾਇਚੀ - 1 (ਪੀਸੀ ਹੋਈ)
- ਸ਼ੱਕਰ - 2 ਚੱਮਚ
- ਦੁੱਧ - 1.1/2 ਕੱਪ
- ਹੱਲਦੀ - ਚੁੱਟਕੀਭਰ
ਵਿਧੀ:
- ਸਭ ਤੋਂ ਪਹਿਲਾਂ ਇਕ ਪੈਨ ਵਿਚ ਘਿਓ ਗਰਮ ਕਰੋ।
- ਹੁਣ ਇਸ ਵਿਚ ਵੇਸਨ ਪਾ ਕੇ ਘੱਟ ਗੈਸ 'ਤੇ ਹਲਕਾ ਭੁਰਾ ਹੋਣ ਤੱਕ ਪਕਾਓ।
- ਹੁਣ ਇਸ ਵਿਚ ਗੁੜ੍ਹ, ਹਲਦੀ ਅਤੇ ਇਲਾਇਚੀ ਪਾਊਡਰ ਪਾ ਕੇ ਮਿਕਸ ਕਰੋ।
- ਹੁਣ ਲਗਾਤਾਰ ਚਲਾਉਂਦੇ ਹੋਏ ਇਸ ਵਿਚ ਦੁੱਧ ਮਿਲਾਓ।
ਤੁਹਾਡਾ ਵੇਸਨ ਦਾ ਸ਼ੀਰਾ ਬਣ ਕੇ ਤਿਆਰ ਹੈ। ਇਸ ਨੂੰ ਰਾਤ ਨੂੰ ਸੋਣ ਤੋਂ ਪਹਿਲਾਂ ਦੁੱਧ ਵਿਚ ਮਿਲਾ ਕੇ ਬੱਚਿਆਂ ਨੂੰ ਪਿਲਾਓ ਅਤੇ ਖ਼ੁਦ ਵੀ ਪੀਓ।
Beauty Tips : Upper lips ਦੇ ਅਣਚਾਹੇ ਵਾਲਾਂ ਤੋਂ ਨਿਜ਼ਾਤ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖ਼ੇ
NEXT STORY