ਨਵੀਂ ਦਿੱਲੀ: ਸੇਬ ਨੂੰ ਕੱਟ ਕੇ ਜਾਂ ਇਸ ਦਾ ਜੂਸ ਜਾਂ ਸ਼ੇਕ ਬਣਾ ਕੇ ਤਾਂ ਹਮੇਸ਼ਾ ਲੋਕ ਪੀਣਾ ਪਸੰਦ ਕਰਦੇ ਹਨ। ਜੇਕਰ ਤੁਸੀਂ ਕੁਝ ਵੱਖਰਾ ਟਰਾਈ ਕਰਨ ਦੀ ਸੋਚ ਰਹੇ ਹੋ ਤਾਂ ਅੱਜ ਅਸੀਂ ਤੁਹਾਡੇ ਲਈ ਐਪਲ ਸਮੂਦੀ ਰੈਸਿਪੀ ਲੈ ਕੇ ਆਏ ਹਾਂ। ਇਹ ਪੀਣ ’ਚ ਸੁਅਦ ਹੋਣ ਦੇ ਨਾਲ ਲੰਬੇ ਸਮੇਂ ਤੱਕ ਢਿੱਡ ਨੂੰ ਭਰਿਆ ਰੱਖੇਗੀ। ਅਜਿਹੇ ’ਚ ਓਵਰ ਇਟਿੰਗ ਦੀ ਪ੍ਰੇਸ਼ਾਨੀ ਦੂਰ ਹੋ ਕੇ ਭਾਰ ਕੰਟਰੋਲ ਰਹਿਣ ’ਚ ਮਦਦ ਮਿਲੇਗੀ। ਚੱਲੋ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ...
ਇਹ ਵੀ ਪੜ੍ਹੋ:Beauty Tips: ਟਮਾਟਰ ਵੀ ਬਣਾਉਂਦੈ ਤੁਹਾਡੇ ਚਿਹਰੇ ਨੂੰ ਚਮਕਦਾਰ, ਇੰਝ ਕਰੋ ਵਰਤੋਂ
ਸਮੱਗਰੀ
ਨਾਰੀਅਲ ਪਾਣੀ- 1 ਕੱਪ
ਕੇਲੇ ਦੇ ਪੱਤੇ-1 ਕੱਪ
ਪਾਲਕ- 1 ਕੱਪ (ਕੱਟੀ ਹੋਈ)
ਸੇਬ-1, 1/2 (ਟੁੱਕੜਿਆਂ ’ਚ ਕੱਟਿਆ)
ਜੈਫਲ-1/8 ਛੋਟੇ ਚਮਚੇ
ਦਾਲਚੀਨੀ ਪਾਊਡਰ-1/8 ਛੋਟਾ ਚਮਚਾ
ਚੀਆ ਸੀਡਸ-1 ਛੋਟਾ ਚਮਚਾ
ਅਲਸੀ ਦੇ ਬੀਜ- 1 ਛੋਟਾ ਚਮਚਾ
ਡਰਾਈ ਫਰੂਟਸ- 1 ਵੱਡਾ ਚਮਚਾ (ਗਾਰਨਿਸ਼ ਲਈ)
ਇਹ ਵੀ ਪੜ੍ਹੋ:ਦਿਲ ਦਾ ਮਰੀਜ਼ ਬਣਾ ਦੇਵੇਗੀ ਪ੍ਰੋਟੀਨ ਦੀ ਜ਼ਿਆਦਾ ਵਰਤੋਂ, ਜਾਣੋ ਕਿੰਝ
ਵਿਧੀ
1. ਸਭ ਤੋਂ ਪਹਿਲਾਂ ਇਨ੍ਹਾਂ ਚੀਜ਼ਾਂ ਨੂੰ ਮਿਕਸੀ ’ਚ ਪਾ ਕੇ ਬਲੈਂਡ ਕਰੋ।
2. ਤਿਆਰ ਸਮੂਦੀ ਨੂੰ ਗਿਲਾਸ ’ਚ ਪਾ ਕੇ ਡਰਾਈ ਫਰੂਟਸ ਨਾਲ ਗਾਰਨਿਸ਼ ਕਰੋ।
3. ਤੁਸੀਂ ਚਾਹੇ ਤਾਂ ਇਸ ’ਚ ਆਈਸ ਕਿਊਬਸ ਵੀ ਪਾ ਸਕਦੇ ਹੋ।
4. ਲਓ ਜੀ ਤੁਹਾਡੀ ਐਪਲ ਸਮੂਦੀ ਬਣ ਕੇ ਤਿਆਰ ਹੈ।
ਨੋਟ: ਇਸ ਆਰਟੀਕਲ ਬਾਰੇ ਤੁਹਾਡੀ ਕੀ ਰਾਏ ਹੈ ਕੁਮੈਂਟ ਕਰਕੇ ਦੱਸੋ
ਖੁਰਾਕ ’ਚ ਜ਼ਰੂਰ ਸ਼ਾਮਲ ਕਰੋ ਇਹ ਚੀਜ਼ਾਂ, ਸਰਦੀ-ਖਾਂਸੀ ਤੋਂ ਇਲਾਵਾ ਕਈ ਰੋਗ ਹੋਣਗੇ ਦੂਰ
NEXT STORY