ਪਤੀ-ਪਤਨੀ ਦਾ ਬੰਧਨ ਆਪਸੀ ਸਮਝ ਅਤੇ ਵਿਸ਼ਵਾਸ ਦਾ ਰਿਸ਼ਤਾ ਹੁੰਦਾ ਹੈ। ਪਤਨੀ ਜੇਕਰ ਕਿਸਮਤ ਵਾਲੀ ਹੁੰਦੀ ਹੈ ਤਾਂ ਪਤੀ ਦਾ ਜੀਵਨ ਖੁਸ਼ਹਾਲ ਬਣ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਹੀ ਆਦਤਾਂ ਵਾਲੀਆਂ ਲੜਕੀਆਂ ਦੇ ਬਾਰੇ 'ਚ ਦੱਸਣ ਜਾ ਰਹੇ ਹਾਂ ਜੋ ਪਤੀ ਦੇ ਲਈ ਕਿਸਮਤ ਵਾਲੀਆਂ ਮੰਨੀਆਂ ਜਾਂਦੀਆਂ ਹਨ। ਗਰੂਡ ਪੁਰਾਣ 'ਚ ਔਰਤਾਂ ਦੇ ਕੁਝ ਅਜਿਹੇ ਗੁਣਾਂ ਦਾ ਵਰਣਨ ਕੀਤਾ ਗਿਆ ਹੈ ਕਿ ਜੋ ਪੁਰਸ਼ਾਂ ਲਈ ਕਿਸ਼ਮਤ ਵਾਲੀਆਂ ਮੰਨੀਆਂ ਜਾਂਦੀਆਂ ਹਨ। ਚੱਲੋ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਨ੍ਹਾਂ ਆਦਤਾਂ ਵਾਲੀਆਂ ਇਸਤਰੀਆਂ ਪਤੀਆਂ ਲਈ ਕਿਸਮਤ ਵਾਲੀਆਂ ਹੁੰਦੀਆਂ ਹਨ।
ਧਰਮ ਦਾ ਪਾਲਣ ਕਰਨ ਵਾਲੀਆਂ
ਜੋ ਮਹਿਲਾ ਇਸਤਰੀ ਆਪਣੇ ਧਰਮ ਦਾ ਪਾਲਣ ਪੂਰੀ ਨਿਸ਼ਟਾ ਅਤੇ ਆਸਥਾ ਨਾਲ ਕਰਦੀ ਹੈ ਉਹ ਪਤੀ ਦੇ ਲਈ ਕਾਫੀ ਕਿਸਮਤ ਵਾਲੀ ਮੰਨੀ ਜਾਂਦੀ ਹੈ। ਅਜਿਹੀਆਂ ਔਰਤਾਂ ਆਪਣੇ ਸਹੁਰੇ ਘਰ 'ਚ ਹਮੇਸ਼ਾ ਖੁਸ਼ਹਾਲੀ ਬਣਾਏ ਰੱਖਦੀਆਂ ਹਨ ਅਤੇ ਇਨ੍ਹਾਂ ਦੇ ਪਤੀ ਵੀ ਹਮੇਸ਼ਾ ਖੁਸ਼ ਰਹਿੰਦੇ ਹਨ।
ਜਿਸ ਦੀਆਂ ਇੱਛਾਵਾਂ ਹੋਣ ਸੀਮਿਤ
ਜੋ ਔਰਤਾਂ ਜ਼ਿਆਦਾ ਡਿਮਾਡਿੰਗ ਨਹੀਂ ਹੁੰਦੀਆਂ ਉਹ ਵੀ ਪਤੀ ਲਈ ਕਿਸਮਤ ਵਾਲੀਆਂ ਹੁੰਦੀਆਂ ਹਨ ਅਜਿਹੀਆਂ ਔਰਤਾਂ ਦੇ ਘਰ 'ਚ ਨਾ ਸਿਰਫ ਸੁਖ-ਸ਼ਾਂਤੀ ਸਗੋਂ ਸਮਰਿੱਧੀ ਵੀ ਬਣੀ ਰਹਿੰਦੀ ਹੈ। ਇਨ੍ਹਾਂ ਦੇ ਘਰ 'ਚ ਕਦੇ ਵੀ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ।
ਹੌਂਸਲਾ ਰੱਖਣ ਵਾਲੀ
ਜਲਦਬਾਜ਼ੀ 'ਚ ਕੀਤਾ ਕੋਈ ਵੀ ਕੰਮ ਵਿਗੜ ਹੀ ਜਾਂਦਾ ਹੈ। ਅਜਿਹੇ 'ਚ ਜੇਕਰ ਤੁਹਾਡੀ ਪਤਨੀ 'ਚ ਹੌਂਸਲਾ ਹੈ ਤਾਂ ਸਮਝ ਲਓ ਤੁਸੀਂ ਵਾਕਏ 'ਚ ਕਾਫੀ ਕਿਸਮਤ ਵਾਲੇ ਹੋ। ਹੌਂਸਲਾ ਰੱਖਣ ਵਾਲੀਆਂ ਔਰਤਾਂ ਹਰ ਮੁਸ਼ਕਿਲ ਸਮੇਂ ਨੂੰ ਦੂਰ ਕਰ ਸਕਦੀਆਂ ਹਨ।
ਗੁੱਸਾ ਨਾ ਕਰਨ ਵਾਲੀ
ਜੇਕਰ ਤੁਹਾਡੀ ਪਤਨੀ ਨੂੰ ਗੁੱਸਾ ਨਹੀਂ ਆਉਂਦਾ ਹੈ ਤਾਂ ਸਮਝ ਲੈਣਾ ਕਿ ਤੁਸੀਂ ਦੁਨੀਆ ਦੇ ਕਿਸਮਤ ਵਾਲੇ ਪਤੀਆਂ 'ਚ ਸ਼ਾਮਲ ਹੋ। ਅਜਿਹੀਆਂ ਲੜਕੀਆਂ ਆਪਣੇ ਸਹੁਰੇ ਘਰ ਨੂੰ ਸਵਰਗ ਬਣਾ ਦਿੰਦੀਆਂ ਹਨ।
ਬੋਲੀ 'ਚ ਮਿਠਾਸ
ਪਤਨੀ ਦੀ ਬੋਲੀ ਭਾਵ ਕਿ ਵਾਣੀ ਪਤੀ ਲਈ ਸਵਰਗ ਅਤੇ ਨਰਕ ਦਾ ਨਿਰਮਾਣ ਕਰਦੀ ਹੈ। ਬੋਲੀ 'ਚ ਮਿਠਾਸ ਹੈ ਤਾਂ ਘਰ ਸਵਰਗ ਹੋ ਜਾਂਦਾ ਹੈ ਅਤੇ ਭਾਸ਼ਾ ਹੀ ਕਠੋਰ ਹੈ ਤਾਂ ਰੋਜ਼ ਦਾ ਹਾਲ ਹੀ ਬੁਰਾ ਹੋ ਜਾਂਦਾ ਹੈ।
ਪਤੀ ਦੀ ਹੈਸੀਅਤ ਦਾ ਧਿਆਨ ਰੱਖਣ ਵਾਲੀਆਂ
ਪਤੀ ਦਾ ਬੁਰਾ ਸਮਾਂ ਹੈ ਤਾਂ ਪਤਨੀ ਹੀ ਪਤੀ ਦੀ ਸ਼ਕਤੀ ਸਾਬਤ ਹੋ ਸਕਦੀ ਹੈ ਪਰ ਜੇਕਰ ਪਤਨੀ ਹੀ ਪਤੀ ਦੀ ਹੈਸੀਅਤ ਦਾ ਮਜ਼ਾਕ ਬਣਾਉਣ ਲੱਗੇ ਤਾਂ ਪਤੀ ਲਈ ਮਰਨ ਤੋਂ ਚੰਗਾ ਕੋਈ ਵਿਕਲਪ ਨਹੀਂ ਹੁੰਦਾ ਹੈ।
ਛੋਟੇ-ਵੱਡਿਆਂ ਦੀ ਇੱਜ਼ਤ ਕਰਨ ਵਾਲੀ
ਜੋ ਲੜਕੀਆਂ ਆਪਣੇ ਤੋਂ ਵੱੱਡਿਆਂ ਦੇ ਨਾਲ-ਨਾਲ ਛੋਟਿਆਂ ਦੇ ਸਮਾਨ ਦਾ ਵੀ ਖਿਆਲ ਰੱਖਦੀਆਂ ਹਨ ਉਨ੍ਹਾਂ ਦੇ ਪਰਿਵਾਰ 'ਚ ਕਦੀ ਲੜਾਈ ਝਗੜੇ ਨਹੀਂ ਹੁੰਦੇ। ਅਜਿਹੀਆਂ ਲੜਕੀਆਂ ਆਪਣੇ ਪਰਿਵਾਰ ਨੂੰ ਹਮੇਸ਼ਾ ਜੋੜ ਕੇ ਰੱਖਦੀਆਂ ਹਨ।
ਵਾਲਾਂ ਦੀ ਗਰੋਥ ਤੇਜ਼ੀ ਨਾਲ ਵਧਾਏਗਾ ਇਹ ਹੋਮਮੇਡ ਪਾਊਡਰ
NEXT STORY