ਨਵੀਂ ਦਿੱਲੀ— ਅੱਜਕਲ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ, ਜਿਸ ਕਰਕੇ ਲੋਕ ਖੂਬ ਸਾਰੀਆਂ ਮਠਿਆਈਆਂ ਬਾਜ਼ਾਰ ਤੋਂ ਲਿਆਉਂਦੇ ਹਨ ਅਤੇ ਖਾਂਦੇ ਹਨ ਪਰ ਜੇਕਰ ਤੁਸੀਂ ਕੁਝ ਡਿਫਰੈਂਟ ਬਣਾਉਣ ਦੀ ਸੋਚ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ ਕਾਜੂ ਪਿਸਤਾ ਰੋਲ ਬਣਾਉਣ ਦੀ ਆਸਾਨ ਵਿਧੀ ਬਾਰੇ ਦੱਸਣ ਜਾ ਰਹੇ ਹਾਂ। ਇਹ ਖਾਣ 'ਚ ਬੇਹੱਦ ਸੁਆਦ ਹੈ ਅਤੇ ਇਸ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਸਮੱਗਰੀ
ਪਿਸਤਾ ਡੋਅ ਲਈ
ਪਿਸਤਾ ਪਾਊਡਰ-3/4 ਕੱਪ
ਖੰਡ ਪਾਊਡਰ-1/4 ਕੱਪ
ਗ੍ਰੀਨ ਫੂਡ ਕਲਰ-3 ਬੂੰਦਾਂ
ਮਿਲਕ ਪਾਊਡਰ-1 ਚੱਮਚ
ਪਾਣੀ-3 ਚੱਮਚ
ਕਾਜੂ ਡੋਅ ਲਈ
ਕਾਜੂ ਪਾਊਡਰ-1 ਕੱਪ
ਖੰਡ ਪਾਊਡਰ-1/2 ਕੱਪ
ਪਾਣੀ-1/2 ਕੱਪ
ਇਲਾਇਚੀ ਪਾਊਡਰ-1/8 ਚੱਮਚ
ਘਿਉ-1 ਚੱਮਚ
ਚਾਂਦੀ ਦਾ ਵਰਕ-1 (ਗਾਰਨਿਸ਼ਿੰਗ ਲਈ)
ਕੇਸਰ-ਗਾਰਨਿਸ਼ਿੰਗ ਲਈ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਇਕ ਬਾਊਲ 'ਚ 3/4 ਕੱਪ ਪਿਸਤਾ ਪਾਊਡਰ,1/4 ਕੱਪ ਖੰਡ ਦਾ ਪਾਊਡਰ ਅਤੇ 3 ਬੂੰਦਾਂ ਗ੍ਰੀਨ ਫੂਡ ਕਲਰ ਪਾ ਕੇ ਮਿਕਸ ਕਰ ਲਓ।
2. ਇਸ ਮਿਸ਼ਰਣ 'ਚ 3 ਚੱਮਚ ਪਾਣੀ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ।
3. ਫਿਰ ਇਸ 'ਚ 1 ਚੱਮਚ ਮਿਲਕ ਪਾਊਡਰ ਪਾ ਕੇ ਸਾਫਟ ਆਟੇ ਦੀ ਤਰ੍ਹਾਂ ਗੁੰਨ ਲਓ।
4. ਸ਼ੂਗਰ ਸਿਰਪ ਬਣਾਉਣ ਲਈ ਇਕ ਪੈਨ 'ਚ ਖੰਡ ਅਤੇ ਜ਼ਰੂਰਤ ਮੁਤਾਬਕ ਪਾਣੀ ਨੂੰ ਪਾ ਕੇ ਉਦੋਂ ਤਕ ਪਕਾਓ ਜਦੋਂ ਤਕ ਇਹ ਗਾੜ੍ਹਾ ਨਾ ਹੋ ਜਾਵੇ।
5. ਇਸ 'ਚ 1 ਕੱਪ ਕਾਜੂ ਪਾਊਡਰ ਅਤੇ 1/2 ਕੱਪ ਖੰਡ ਪਾਊਡਰ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰੋ।
6. ਫਿਰ ਇਸ 'ਚ 1/8 ਚੱਮਚ ਇਲਾਇਚੀ ਪਾਊਡਰ ਅਤੇ 1 ਚੱਮਚ ਘਿਉ ਪਾ ਕੇ ਆਟੇ ਦੀ ਤਰ੍ਹਾਂ ਹੋਣ ਤਕ ਪਕਾਓ।
7. ਕਾਜੂ ਡੋਅ ਪਕਾਉਣ ਦੇ ਬਾਅਦ ਇਸ ਨੂੰ ਬਟਰ ਪੇਪਰ ਨੂੰ ਗ੍ਰੀਸਿੰਗ ਕਰਕੇ ਉਸ 'ਤੇ ਰੱਖੋ। ਫਿਰ ਆਪਣੇ ਹੱਥਾਂ 'ਤੇ ਘਿਉ ਲਗਾ ਕੇ ਆਟੇ ਦੀ ਤਰ੍ਹਾਂ ਗੁੰਨ ਲਓ।
8. ਫਿਰ ਇਸ ਨੂੰ ਰੋਟੀ ਦੀ ਤਰ੍ਹਾਂ ਪਤਲਾ ਕਰਕੇ ਵਿਚੋਂ ਕੱਟ ਲਓ। ਫਿਰ ਹੌਲੀ-ਹੌਲੀ ਪਿਸਤਾ ਪੇਸਟ ਨੂੰ ਰੋਲ ਕਰਕੇ ਕਾਜੂ ਡੋਅ 'ਚ ਲਪੇਟਣਾ ਸ਼ੁਰੂ ਕਰ ਦਿਓ।
9. ਰੋਲ ਕਰਨ ਦੇ ਬਾਅਦ ਇਸ ਨੂੰ ਸਾਈਡਾਂ ਤੋਂ ਬਰਾਬਰ ਕਰਕੇ 2 ਇੰਚ ਦੇ ਹਿੱਸਿਆਂ 'ਚ ਕੱਟਦੇ ਜਾਓ।
10. ਤੁਹਾਡੇ ਕਾਜੂ-ਪਿਸਤਾ ਰੋਲ ਬਣ ਕੇ ਤਿਆਰ ਹੈ। ਇਸ ਨੂੰ ਸਰਵ ਕਰੋ।
ਖਾਲੀ ਪੇਟ ਭੁੰਨਿਆ ਹੋਇਆ ਲਸਣ ਖਾਣਾ ਸਰੀਰ ਲਈ ਹੈ ਬੇਹੱਦ ਫਾਇਦੇਮੰਦ
NEXT STORY