ਨਵੀਂ ਦਿੱਲੀ— ਆਲੂ ਟਿੱਕੀ ਜ਼ਿਆਦਾਤਰ ਲੋਕਾਂ ਨੂੰ ਬਹੁਤ ਪਸੰਦ ਹੁੰਦੀ ਹੈ। ਇਸ ਨੂੰ ਬੱਚੇ ਵੀ ਬਹੁਤ ਖ਼ੁਸ਼ ਹੋ ਕੇ ਖਾਂਦੇ ਹਨ। ਅੱਜ ਅਸੀਂ ਤੁਹਾਨੂੰ ਆਲੂ ਟਿੱਕੀ ਬਣਾਉਣ ਦੀ ਵਿਧੀ ਦੱਸਣ ਜਾ ਰਹੇ ਹਾਂ। ਤੁਸੀਂ ਇਸ ਨੂੰ ਘੱਟ ਤੋਂ ਘੱਟ ਸਮੇਂ 'ਚ ਬਣਾ ਸਕਦੇ ਹੋ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ।
ਇਹ ਵੀ ਪੜ੍ਹੋ:Cooking Tips :ਘਰ ਦੀ ਰਸੋਈ ’ਚ ਇੰਝ ਬਣਾਓ ਛੋਲਿਆਂ ਦੀ ਦਾਲ ਦੀ ਖ਼ਿਚੜੀ
ਸਮੱਗਰੀ
ਆਲੂ ਉੱਬਲੇ ਹੋਏ- 600 ਗ੍ਰਾਮ
ਹਰੀ ਮਿਰਚ- 2
ਲੂਣ- ਲੋਡ਼ ਅਨੁਸਾਰ
ਧਨੀਆ- 3 ਚਮਚ
ਮੱਕੀ ਦਾ ਆਟਾ- 30 ਗ੍ਰਾਮ
ਗਾਰਨਿਸ਼ ਲਈ
ਇਮਲੀ ਦੀ ਚਟਨੀ ਸੁਆਦਅਨੁਸਾਰ
ਧਨੀਆ ਚਟਨੀ ਸੁਆਦਅਨੁਸਾਰ
ਕਾਲਾ ਲੂਣ ਸੁਆਦਅਨੁਸਾਰ
ਲਾਲ ਮਿਰਚ ਪਾਊਡਰ ਸੁਆਦਅਨੁਸਾਰ
ਜੀਰਾ ਪਾਊਡਰ ਸੁਆਦਅਨੁਸਾਰ
ਸੇਵੀਆ ਸੁਆਦਅਨੁਸਾਰ
ਇਹ ਵੀ ਪੜ੍ਹੋ:Cooking Tips : ਮਹਿਮਾਨਾਂ ਨੂੰ ਬਣਾ ਕੇ ਖਵਾਓ ਕਸ਼ਮੀਰੀ ਪੁਲਾਓ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਇਕ ਕੌਲੀ 'ਚ ਉੱਬਲੇ ਹੋਏ ਆਲੂ, ਹਰੀ ਮਿਰਚ, ਲੂਣ, ਧਨੀਆ ਅਤੇ ਮੱਕੀ ਦਾ ਆਟਾ ਚੰਗੀ ਤਰ੍ਹਾਂ ਮਿਕਸ ਕਰ ਲਓ।
2. ਥੋੜ੍ਹਾ ਜਿਹਾ ਮਿਸ਼ਰਣ ਲਓ ਅਤੇ ਟਿੱਕੀ ਦੀ ਸ਼ੇਪ ਬਣਾ ਲਓ।
3. ਇਕ ਪੈਨ 'ਚ ਤੇਲ ਗਰਮ ਕਰੋ ਅਤੇ ਤਿਆਰ ਕੀਤੀਆਂ ਟਿੱਕੀਆਂ ਨੂੰ ਫ੍ਰਾਈ ਕਰੋ।
4. ਇਸ ਨੂੰ ਉਸ ਵੇਲੇ ਤੱਕ ਫ੍ਰਾਈ ਕਰੋ ਜਦੋਂ ਤੱਕ ਇਸ ਦਾ ਰੰਗ ਹਲਕਾ ਭੂਰਾ ਨਾ ਹੋ ਜਾਵੇ।
5. ਇਸ 'ਤੇ ਇਮਲੀ ਦੀ ਚਟਨੀ, ਧਨੀਆ ਚਟਨੀ, ਕਾਲਾ ਲੂਣ, ਲਾਲ ਮਿਰਚ ਪਾਊਡਰ, ਜੀਰਾ ਪਾਊਡਰ ਅਤੇ ਸੇਵੀਆ ਪਾਓ। ਤੁਹਾਡੇ ਖਾਣ ਲਈ ਟਿੱਕੀ ਬਣ ਕੇ ਤਿਆਰ ਹੈ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।
ਗੁਣਾਂ ਨਾਲ ਭਰਪੂਰ ‘ਕੱਚਾ ਪਪੀਤਾ’, ਖਾਣ ’ਤੇ ਇਨ੍ਹਾਂ ਰੋਗਾਂ ਤੋਂ ਹਮੇਸ਼ਾਂ ਲਈ ਮਿਲੇਗੀ ਨਿਜ਼ਾਤ
NEXT STORY