ਗਲਤੀ ਕਹਿ ਲਓ ਜਾਂ ਫਿਰ ਬੁਰਾ ਸਮਾਂ, ਹਰ ਔਰਤ ਦਾ ਰਸੋਈ 'ਚ ਕੰਮ ਕਰਦੇ ਸਮੇਂ ਇਕ ਨਹੀਂ ਸਗੋਂ ਕਈ ਵਾਰ ਹੱਥ ਸੜ ਚੁੱਕਾ ਹੋਵੇਗਾ। ਰੋਟੀ ਪਕਾਉਂਦੇ ਸਮੇਂ ਹੱਥ ਸੜ ਜਾਵੇ ਜਾਂ ਫਿਰ ਤੇਲ ਦੇ ਛਿੱਟੇ ਪੈਣ ਨਾਲ ਸਕਿਨ 'ਤੇ ਛਾਲੇ ਪੈ ਜਾਣਾ ਬਹੁਤ ਦਰਦਨਾਕ ਹੁੰਦਾ ਹੈ। ਜੇਕਰ ਤੁਹਾਡੇ ਨਾਲ ਵੀ ਅਜਿਹਾ ਹਮੇਸ਼ਾ ਹੁੰਦਾ ਰਹਿੰਦਾ ਹੈ ਤਾਂ ਅਸੀਂ ਤੁਹਾਡੇ ਲਈ ਰਸੋਈ 'ਚ ਹੀ ਮੌਜੂਦ ਕੁਝ ਅਜਿਹੀਆਂ ਚੀਜ਼ਾਂ ਦੀ ਲਿਸਟ ਲੈ ਕੇ ਆਏ ਹਾਂ ਜਿਸ ਦੀ ਮਦਦ ਨਾਲ ਤੁਸੀਂ ਸਮੱਸਿਆ ਨੂੰ ਵਧਣ ਤੋਂ ਰੋਕ ਸਕਦੇ ਹੋ। ਤਾਂ ਚੱਲੋ ਸ਼ੁਰੂ ਕਰਦੇ ਹਾਂ ਬਰਫ ਨਾਲ...
ਬਰਫ
ਜੇਕਰ ਤੁਹਾਡਾ ਜਾਂ ਫਿਰ ਤੁਹਾਡੇ ਘਰ 'ਚ ਕਿਸੇ ਦਾ ਹੱਥ ਪੈਰ ਸੜ ਜਾਵੇ ਤਾਂ ਤੁਸੀਂ ਉਨ੍ਹਾਂ ਨੂੰ ਉਸ ਥਾਂ 'ਤੇ ਬਰਫ ਦਾ ਟੁੱਕੜਾ ਰਗੜਣ ਦੀ ਸਲਾਹ ਦਿਓ। ਬਰਫ ਤੋਂ ਸਸਤੀ ਅਤੇ ਚੰਗੀ ਦਵਾਈ ਹੋਰ ਕੋਈ ਨਹੀਂ ਹੋ ਸਕਦੀ। ਸੜੇ ਹੋਏ ਹਿੱਸੇ 'ਤੇ 10 ਤੋਂ 15 ਮਿੰਟ ਦੇ ਲਈ ਬਰਫ ਰਗੜੋ। ਇਸ ਤਰ੍ਹਾਂ ਨਾਲ ਬਰਫ ਲਗਾਉਣ 'ਤੇ ਇਹ ਜਲਨ ਨੂੰ ਘਟ ਕਰਕੇ ਸੋਜ਼ ਨੂੰ ਘਟ ਕਰ ਦੇਵੇਗੀ। ਇਸ ਨਾਲ ਸੜੇ ਦਾ ਦਾਗ ਵੀ ਨਹੀਂ ਪੈਣ ਦੇਵੇਗੀ।
ਪਾਣੀ
ਜੇਕਰ ਹੱਥ ਜਲਨ ਦੀ ਵਜ੍ਹਾ ਨਾਲ ਬਰਫ ਕੱਢਣ 'ਚ ਪ੍ਰੇਸ਼ਾਨੀ ਹੋ ਰਹੀ ਹੈ ਤਾਂ ਆਪਣੇ ਹੱਥ ਨੂੰ ਪਾਣੀ ਵਾਲੀ ਟੈਬ ਦੇ ਹੇਠਾਂ ਕਰ ਦਿਓ। ਹੱਥ ਨੂੰ ਉਦੋਂ ਤੱਕ ਪਾਣੀ ਦੇ ਹੇਠਾਂ ਰਹਿਣ ਦਿਓ ਜਦੋਂ ਤੱਕ ਤੁਹਾਡੀ ਜਲਨ ਘਟ ਨਾ ਹੋ ਜਾਵੇ। ਪ੍ਰਾਬਲਮ ਨੂੰ ਵਧਣ ਤੋਂ ਰੋਕਣ ਦਾ ਇਸ ਤੋਂ ਵਧੀਆ ਤਾਰੀਕਾ ਹੋਰ ਕੋਈ ਨਹੀਂ ਹੋ ਸਕਦਾ ਹੈ।
ਹਲਦੀ
ਜਲਨ ਘਟ ਹੋਣ ਦੇ ਬਾਅਦ ਸੜੀ ਹੋਈ ਸਕਿਨ ਨੂੰ ਚੰਗੀ ਤਰ੍ਹਾਂ ਤੌਲੀਏ ਨਾਲ ਸਾਫ ਕਰਨ ਦੇ ਬਾਅਦ ਉਸ ਦੇ ਉੱਪਰ ਹਲਦੀ ਦਾ ਲੇਪ ਲਗਾਓ। ਹਲਦੀ ਦੇ ਲੇਪ ਲਈ ਇਕ ਕੌਲੀ 'ਚ ਅੱਧਾ ਚਮਚ ਹਲਦੀ ਲੈ ਕੇ ਉਸ 'ਚ ਪਾਣੀ ਜਾਂ ਫਿਰ ਠੰਡੇ ਦੁੱਧ ਦੇ ਨਾਲ ਮਿਲਾ ਕੇ ਇਕ ਘੋਲ ਤਿਆਰ ਕਰ ਲਓ। ਧਿਆਨ ਰੱਖੋ ਕੇ ਲੇਪ ਗੁੜ੍ਹਾ ਨਹੀਂ ਹੋਣਾ ਚਾਹੀਦਾ, ਨਹੀਂ ਤਾਂ ਬਾਅਦ 'ਚ ਉਸ ਨੂੰ ਚਮੜੀ ਤੋਂ ਉਤਾਰਨ 'ਚ ਤੁਹਾਨੂੰ ਮੁਸ਼ਕਿਲ ਹੋਵੇਗੀ।
ਆਲੂ ਦੇ ਛਿਲਕੇ
ਆਲੂ ਦੇ ਛਿਲਕੇ 'ਚ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ ਜੋ ਸਕਿਨ ਨੂੰ ਠੰਡਕ ਪਹੁੰਚਾਉਣ ਦਾ ਕੰਮ ਕਰਦੇ ਹਨ। ਸਕਿਨ ਦੇ ਜਲਨ 'ਤੇ ਜੇਕਰ ਤੁਰੰਤ ਆਲੂ ਦੇ ਛਿਲਕੇ ਰੱਖ ਦਿੱਤੇ ਜਾਣ ਤਾਂ ਜ਼ਖਮ ਨਹੀਂ ਬਣਦਾ ਹੈ। ਜੇਕਰ ਜਲਨ ਵਾਲੀ ਥਾਂ 'ਤੇ ਆਲੂ ਦੇ ਛਿਲਕਿਆਂ ਨੂੰ ਹਲਕੇ ਹੱਥਾਂ ਨਾਲ ਰਗੜਿਆਂ ਜਾਵੇ ਤਾਂ ਵੀ ਕਾਫੀ ਆਰਾਮ ਮਿਲਦਾ ਹੈ।
ਨਾਰੀਅਲ ਅਤੇ ਬਾਦਾਮ ਦਾ ਤੇਲ
ਜੇਕਰ ਤੁਹਾਡੇ ਘਰ 'ਚ ਨਾਰੀਅਲ ਜਾਂ ਬਾਦਾਮ ਦਾ ਤੇਲ ਹੈ ਤਾਂ ਇਸ ਨੂੰ ਵੀ ਤੁਸੀਂ ਸੜੀ ਹੋਈ ਜਗ੍ਹਾ 'ਤੇ ਲਗਾ ਸਕਦੇ ਹੋ। ਇਹ ਛਾਲੇ ਅਤੇ ਜ਼ਖਮ ਬਣਨ ਤੋਂ ਰੋਕਦਾ ਹੈ।
ਤੁਲਸੀ ਦੇ ਪੱਤੇ
ਤੁਲਸੀ ਦਾ ਪੌਦਾ ਇਕ ਔਸ਼ਦੀ ਦਾ ਕੰਮ ਕਰਦਾ ਹੈ। ਜਲੀ ਹੋਈ ਸਕਿਨ 'ਤੇ ਤੁਲਸੀ ਦਾ ਰਸ ਲਗਾਉਣ ਨਾਲ ਕਾਫੀ ਆਰਾਮ ਮਿਲਦਾ ਹੈ। ਇਸ ਨਾਲ ਜਲਨ ਵੀ ਚੁਟਕੀਆਂ 'ਚ ਦੂਰ ਹੁੰਦੀ ਹੈ ਅਤੇ ਨਿਸ਼ਾਨ ਵੀ ਨਹੀਂ ਪੈਂਦੇ ਹਨ।
ਧਿਆਨ 'ਚ ਰੱਖੋ ਕਿ ਇਹ ਸਭ ਨੁਸਖੇ ਫਰਸਟ ਐਡ ਰੂਪ ਨਾਲ ਵਰਤੋਂ ਕਰਨ ਲਈ ਦੱਸੇ ਜਾ ਰਹੇ ਹਨ। ਜਿੰਨਾ ਹੋ ਸਕੇ ਛੇਤੀ ਤੋਂ ਛੇਤੀ ਡਾਕਟਰ ਦੇ ਕੋਲ ਜਾ ਕੇ ਜਲੀ ਹੋਈ ਸਕਿਨ ਦਾ ਟ੍ਰੀਟਮੈਂਟ ਕਰਵਾਉਣਾ ਨਾ ਭੁੱਲੋ।
ਪਾਰਟਨਰ ਨਾਲ ਕਰਨਾ ਹੈ ਬ੍ਰੇਕਅਪ ਤਾਂ ਅਪਣਾਓ ਇਹ ਟਿਪਸ
NEXT STORY