ਵੈੱਬ ਡੈਸਕ- ਫੈਸ਼ਨ ਦੀ ਦੁਨੀਆ ਵਿਚ ਹਰ ਦਿਨ ਕੁਝ ਨਵਾਂ ਦੇਖਣ ਨੂੰ ਮਿਲਦਾ ਹੈ। ਅੱਜ ਦੀਆਂ ਮੁਟਿਆਰਾਂ ਅਤੇ ਔਰਤਾਂ ਅਜਿਹੀ ਡਰੈੱਸ ਪਹਿਨਣਾ ਪਸੰਦ ਕਰਦੀਆਂ ਹਨ, ਜੋ ਉਨ੍ਹਾਂ ਨੂੰ ਸੁੰਦਰ ਦਿਖਣ ਦੇ ਨਾਲ-ਨਾਲ ਕੰਫਰਟੇਬਲ ਅਤੇ ਸਟਾਈਲਿਸ਼ ਵੀ ਦਿਖਾਏ। ਇਹੋ ਕਾਰਨ ਹੈ ਕਿ ਮੌਜੂਦਾ ਡਿਜ਼ਾਈਨਰ ਡਰੈੱਸਾਂ ਵਿਚ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨ, ਕੱਟ, ਵਰਕ ਅਤੇ ਪੈਟਰਨ ਦੇਖੇ ਜਾ ਸਕਦੇ ਹਨ। ਉੱਥੇ ਹੀ ਬੀਤੇ ਕੁਝ ਸਮੇਂ ਤੋਂ ਲੇਅਰਡ ਜੈਕੇਟ ਲੁੱਕ ਕਾਫ਼ੀ ਟ੍ਰੈਂਡ ਵਿਚ ਹੈ ਅਤੇ ਮੁਟਿਆਰਾਂ ਤੇ ਔਰਤਾਂ ਦੀ ਪਸੰਦ ਬਣਿਆ ਹੋਇਆ ਹੈ।
ਜ਼ਿਆਦਾਤਰ ਮੌਕਿਆਂ ’ਤੇ ਮੁਟਿਆਰਾਂ ਤੇ ਔਰਤਾਂ ਨੂੰ ਲੇਅਰਡ ਜੈਕੇਟ ਲੁੱਕ ਨੂੰ ਟ੍ਰਾਈ ਅਤੇ ਸਟਾਈਲ ਕਰਦੇ ਦੇਖਿਆ ਜਾ ਸਕਦਾ ਹੈ। ਇਸ ਲੁੱਕ ਦੀ ਲੋਕਪ੍ਰਿਯਤਾ ਇੰਨੀ ਜ਼ਿਆਦਾ ਵਧ ਗਈ ਹੈ ਕਿ ਇਸ ਤਰ੍ਹਾਂ ਦੀ ਡਰੈੱਸ ਇੰਡੀਅਨ, ਵੈਸਟਰਨ ਅਤੇ ਇੰਡੋ-ਵੈਸਟਰਨ ਤਿੰਨੋਂ ਡਿਜ਼ਾਈਨਾਂ ਵਿਚ ਦੇਖੀ ਜਾ ਸਕਦੀ ਹੈ, ਜਿਨ੍ਹਾਂ ਨੂੰ ਮੁਟਿਆਰਾਂ-ਔਰਤਾਂ ਕਾਫ਼ੀ ਪਸੰਦ ਕਰ ਰਹੀਆਂ ਹਨ। ਇਨ੍ਹਾਂ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਹਰ ਉਮਰ ਵਰਗ ਦੀ ਔਰਤ ’ਤੇ ਜੱਚਦੀ ਹੈ ਅਤੇ ਉਨ੍ਹਾਂ ਨੂੰ ਭੀੜ ਤੋਂ ਅਲੱਗ ਇਕ ਰਾਇਲ ਲੁੱਕ ਦਿੰਦੀ ਹੈ। ਇੰਡੀਅਨ ਵੇਅਰ ਦੀ ਗੱਲ ਕਰੀਏ ਤਾਂ ਅੱਜਕੱਲ ਲੇਅਰਡ ਜੈਕੇਟ ਡਿਜ਼ਾਈਨ ਦੀ ਸਾੜ੍ਹੀ ਸੈੱਟ, ਲਹਿੰਗਾ-ਚੋਲੀ ਸੈੱਟ ਅਤੇ ਸੂਟ ਸੈੱਟ ਵਿਚ ਦੇਖੀ ਜਾ ਸਕਦੀ ਹੈ। ਅਨਾਰਕਲੀ ਅਤੇ ਫਰਾਕ ਸੂਟ ਵਿਚ ਵੀ ਜੈਕੇਟ ਲੇਅਰ ਕਾਫ਼ੀ ਪਸੰਦ ਕੀਤੀ ਜਾ ਰਹੀ ਹੈ। ਗਾਊਨ ਦੀ ਗੱਲ ਕਰੀਏ ਤਾਂ ਗਾਊਨ ਵਿਚ ਵੀ ਛੋਟੀ, ਵੱਡੀ ਅਤੇ ਮੀਡੀਅਮ ਸਾਈਜ਼ ਦੀ ਜੈਕੇਟ ਡਿਜ਼ਾਈਨ ਨੂੰ ਦੇਖਿਆ ਜਾ ਸਕਦਾ ਹੈ।

ਉੱਥੇ ਹੀ ਵੈਸਟਰਨ ਵੇਅਰ ਵਿਚ ਕਈ ਤਰ੍ਹਾਂ ਦੇ ਟੈਂਕ ਟਾਪ, ਕ੍ਰਾਪ ਟਾਪ ਦੇਖੇ ਜਾ ਸਕਦੇ ਹਨ, ਜਿਨ੍ਹਾਂ ’ਤੇ ਲੇਅਰਡ ਜੈਕੇਟ ਅਟੈਚ ਕੀਤੀ ਗਈ ਹੁੰਦੀ ਹੈ। ਕੁਝ ਡਰੈੱਸਾਂ ਅਜਿਹੀਆਂ ਵੀ ਹੁੰਦੀਆਂ ਹਨ, ਜਿਨ੍ਹਾਂ ਨਾਲ ਇਹ ਜੈਕੇਟ ਅਟੈਚ ਨਹੀਂ ਹੁੰਦੀ, ਸਗੋਂ ਵੱਖਰੀ ਮਿਲਦੀ ਹੈ। ਇਸ ਦੇ ਚੱਲਦੇ ਮੁਟਿਆਰਾਂ ਦੋ ਤਰ੍ਹਾਂ ਨਾਲ ਲੁੱਕ ਨੂੰ ਸਟਾਈਲ ਕਰ ਸਕਦੀਆਂ ਹਨ। ਕਦੇ ਡਰੈੱਸ ਨੂੰ ਬਿਨਾਂ ਜੈਕੇਟ ਦੇ ਅਤੇ ਕਦੇ ਜੈਕੇਟ ਦੇ ਨਾਲ। ਇਨ੍ਹਾਂ ਡਰੈੱਸਾਂ ਨੂੰ ਸ਼ਰੱਗ ਸਟਾਈਲ ਡਰੈੱਸ ਜਾਂ ਲੇਅਰ ਸਟਾਈਲ ਡਰੈੱਸ ਵੀ ਕਹਿ ਸਕਦੇ ਹਾਂ, ਕਿਉਂਕਿ ਇਹ ਇਕ ਲੇਅਰ ਦੀ ਤਰ੍ਹਾਂ ਰਹਿੰਦੀ ਹੈ ਜੋ ਸ਼੍ਰਗ ਅਤੇ ਜੈਕੇਟ ਦੋਵਾਂ ਦਾ ਲੁੱਕ ਦਿੰਦੀ ਹੈ। ਡਿਜ਼ਾਈਨਿੰਗ ਦੀ ਗੱਲ ਕਰੀਏ ਤਾਂ ਇਸ ਵਿਚ ਕਈ ਨਵੇਂ ਡਿਜ਼ਾਈਨ ਵੀ ਦੇਖੇ ਜਾ ਸਕਦੇ ਹਨ ਜਿਵੇਂ ਬਟਨ ਡਿਟੇਲਿੰਗ, ਜ਼ਿੱਪ ਡਿਟੇਲਿੰਗ ਜਾਂ ਨੌਟ ਡਿਟੇਲਿੰਗ, ਜਿਸ ਨੂੰ ਮੁਟਿਆਰਾਂ ਆਪਣੀ ਪਸੰਦ ਨਾਲ ਸਟਾਈਲ ਕਰਦੀਆਂ ਹਨ।
ਕੁਝ ਮੁਟਿਆਰਾਂ ਇਸ ਨੂੰ ਫਰੰਟ ਤੋਂ ਓਪਨ ਰੱਖਣਾ ਪਸੰਦ ਕਰਦੀਆਂ ਹਨ ਤਾਂ ਕੁਝ ਬੰਦ ਕਰ ਕੇ। ਇਸ ਦਾ ਟ੍ਰੈਂਡ ਇਸ ਕਦਰ ਵਧ ਗਿਆ ਹੈ ਕਿ ਮਾਰਕੀਟ ਵਿਚ ਲੇਅਰਡ ਜੈਕੇਟ ਡਿਜ਼ਾਈਨ ਦੇ ਡਰੈੱਸ ਖੂਬ ਦੇਖੇ ਜਾ ਸਕਦੇ ਹਨ, ਜਿਨ੍ਹਾਂ ਨੂੰ ਮੁਟਿਆਰਾਂ ਅਤੇ ਔਰਤਾਂ ਬੜੇ ਚਾਅ ਨਾਲ ਖਰੀਦ ਰਹੀਆਂ ਹਨ। ਇੰਡੀਅਨ ਅਤੇ ਇੰਡੋ-ਵੈਸਟਰਨ ਲੁੱਕ ਦੀਆਂ ਅਜਿਹੀਆਂ ਡਰੈੱਸਾਂ ਮੁਟਿਆਰਾਂ ਅਤੇ ਔਰਤਾਂ ਵਿਆਹ-ਸ਼ਾਦੀ, ਪਾਰਟੀ, ਫੈਸਟਿਵਲ ਸੀਜ਼ਨ ਤੇ ਸਨਮਾਨ ਸਮਾਰੋਹ ਵਿਚ ਸਟਾਈਲ ਕਰ ਰਹੀਆਂ ਹਨ ਤਾਂ ਉੱਥੇ ਹੀ ਵੈਸਟਰਨ ਵੇਅਰ ਵਿਚ ਇਸ ਤਰ੍ਹਾਂ ਦੀ ਡਰੈੱਸ ਨੂੰ ਆਮ ਸ਼ੌਪਿੰਗ, ਆਊਟਿੰਗ ਅਤੇ ਪਿਕਨਿਕ ਵਿਚ ਸਟਾਈਲ ਕਰਨਾ ਪਸੰਦ ਕਰ ਰਹੀਆਂ ਹਨ। ਇਸ ਲੁੱਕ ਦੇ ਨਾਲ ਹੇਅਰ ਸਟਾਈਲ ਵਿਚ ਮੁਟਿਆਰਾਂ ਓਪਨ ਹੇਅਰ ਤੋਂ ਲੈ ਕੇ ਜੂੜਾ ਅਤੇ ਪੋਨੀਟੇਲ ਕਰਨਾ ਪਸੰਦ ਕਰਦੀਆਂ ਹਨ। ਉੱਥੇ ਹੀ ਅਸੈਸਰੀਜ਼ ਵਿਚ ਸੰਨਗਲਾਸਿਜ਼, ਵਾਚ ਅਤੇ ਬ੍ਰੇਸਲੇਟ ਦੇ ਨਾਲ ਇਸ ਲੁੱਕ ਨੂੰ ਪੂਰਾ ਕੀਤਾ ਜਾ ਰਿਹਾ ਹੈ।
ਗਰਮੀਆਂ ’ਚ ਔਰਤਾਂ ਨੂੰ ਪਸੰਦ ਆ ਰਹੀ ਬੇਬੀ ਪਿੰਕ ਕਲਰ ਦੀ ਡਰੈੱਸ
NEXT STORY