ਨਵੀਂ ਦਿੱਲੀ : ਗਰਮੀਆਂ ਦੇ ਦਿਨਾਂ ਵਿਚ ਬੱਚਿਆਂ ਤੋਂ ਲੈ ਕੇ ਲੈ ਕੇ ਵੱਢਿਆਂ ਤੱਕ ਸਾਰਿਆਂ ਨੂੰ ਚਮੜੀ ਦੀ ਸਮੱਸਿਆ ਨਾਲ ਜੂਝਣਾ ਪੈਂਦਾ ਹੈ ਪਰ ਇਸ ਮੌਸਮ ਵਿਚ ਛੋਟੇ ਬੱਚਿਆਂ ਦਾ ਖਾਸਤੌਰ 'ਤੇ ਧਿਆਨ ਰੱਖਣ ਦੀ ਲੋੜ ਹੁੰਦੀ ਹੈ। ਕਿਉਂਕਿ ਬੱਚਿਆਂ ਦੀ ਚਮੜੀ ਬਹੁਤ ਹੀ ਨਾਜ਼ੁਕ ਅਤੇ ਮੁਲਾਇਮ ਹੁੰਦੀ ਹੈ। ਅਜਿਹੇ ਵਿਚ ਉਨ੍ਹਾਂ 'ਤੇ ਬਦਲਦੇ ਮੌਸਮ ਦਾ ਪ੍ਰਭਾਵ ਬਹੁਤ ਜਲਦੀ ਪੈਂਦਾ ਹੈ। ਜ਼ਿਆਦਾ ਧੁੱਪ 'ਚ ਬੱਚੇ ਨੂੰ ਬਾਹਰ ਲਿਜਾਣ ਨਾਲ ਉਸ ਦੀ ਚਮੜੀ 'ਤੇ ਨਿੱਕੇ-ਨਿੱਕੇ ਦਾਣੇ ਜਾਂ ਪਿੱਤ ਆਦਿ ਹੋਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਇਸ ਕਾਰਨ ਬੱਚੇ ਦੇ ਵਿਵਹਾਰ ਵਿਚ ਵੀ ਚਿੜਚਿੜਾਪਨ ਆ ਜਾਂਦਾ ਹੈ। ਇਸ ਲਈ ਇਸ ਮੌਸਮ ਵਿਚ ਉਸ ਦੀ ਦੇਖ-ਭਾਲ ਲਈ ਮਾਪਿਆਂ ਨੂੰ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ। ਚੱਲੋ ਜਾਣਦੇ ਹਾਂ ਕਿ ਗਰਮੀਆਂ ਦੇ ਦਿਨਾਂ ਵਿਚ ਛੋਟੇ ਬੱਚਿਆਂ ਦਾ ਧਿਆਨ ਰੱਖਣ ਲਈ ਕਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਪਿੱਤ ਤੋਂ ਇੰਝ ਕਰੋਂ ਬਚਾਅ
ਗਰਮੀ ਦੇ ਮੌਸਮ ਵਿਚ ਕਈ ਬੱਚਿਆਂ ਨੂੰ ਪਿੱਤ ਦੀ ਸ਼ਿਕਾਇਤ ਹੁੰਦੀ ਹੈ। ਅਜਿਹੇ ਵਿਚ ਬੱਚੇ ਦੇ ਮੂੰਹ, ਗਰਦਨ, ਹੱਥਾਂ ਅਤੇ ਪੈਰਾਂ 'ਤੇ ਲਾਲ ਰੰਗ ਦੇ ਦਾਣੇ ਹੋ ਜਾਂਦੇ ਹਨ। ਇਸ ਕਾਰਨ ਬੱਚੇ ਨੂੰ ਜਲਣ ਅਤੇ ਖਾਰਿਸ਼ ਹੁੰਦੀ ਹੈ। ਨਾਲ ਹੀ ਬੱਚੇ ਦੇ ਸੁਭਾਅ ਵਿਚ ਚਿੜਚਿੜਾਪਨ ਆ ਜਾਂਦਾ ਹੈ। ਇਸ ਲਈ ਗਰਮੀਆਂ ਦੇ ਮੌਸਮ ਵਿਚ ਬੱਚੇ ਦਾ ਖਾਸ ਤੌਰ 'ਤੇ ਧਿਆਨ ਰੱਖਣਾ ਚਾਹੀਦਾ ਹੈ। ਇਸ ਲਈ ਬੱਚੇ ਦਾ ਖਿਆਲ ਰੱਖਣ ਲਈ ਇਨ੍ਹਾਂ ਚੀਜਾਂ ਦਾ ਵਿਸ਼ੇਸ਼ ਧਿਆਨ ਰੱਖੋ। ਜਿਵੇਂ ਕਿ . . .
- ਧੁੱਪ 'ਚ ਬੱਚੇ ਨੂੰ ਬਾਹਰ ਲਿਜਾਣ ਤੋਂ ਬਚੋ।
- ਬੱਚੇ ਨੂੰ ਸ਼ਾਂਤ ਅਤੇ ਠੰਡੇ ਮਾਹੌਲ ਵਿਚ ਹੀ ਰੱਖੋ।
- ਬੱਚੇ ਨੂੰ ਨਹਾਉਣ ਤੋਂ ਬਾਅਦ ਪਾਊਡਰ ਅਤੇ ਲੋਸ਼ਨ ਲਗਾਓ।
- ਧੁੱਪ ਵਿਚ ਨਿਕਲਣ ਤੋਂ 20 ਮਿੰਟ ਪਹਿਲਾਂ ਬੱਚੇ ਨੂੰ ਘੱਟ ਮਾਤਰਾ ਵਿਚ ਸਨਸਕ੍ਰੀਨ ਲੋਸਲਗਾਓ।
- ਗਮੀਆਂ ਵਿਚ ਬੱਚੇ ਨੂੰ ਡੀਹਾਈਡ੍ਰੇਸ਼ਨ ਤੋਂ ਬਚਾਉਣ ਲਈ ਭਰਪੂਰ ਮਾਤਰਾ ਵਿਚ ਪਾਣੀ ਪਿਲਾਓ।
- ਜੇਕਰ ਬੱਚਾ 6 ਮਹੀਨੇ ਦਾ ਹੈ ਤਾਂ ਪਾਣੀ ਨਾ ਪਿਲਾਓ।
- ਗਰਮੀਆਂ 'ਚ ਬੱਚਿਆਂ ਨੂੰ ਦਿਨ ਵਿਚ 2 ਵਾਰ ਜ਼ਰੂਰ ਨਹਾਓ।
- ਮਾਈਲਡ ਸੋਪ ਦੀ ਹੀ ਵਰਤੋ ਕਰੋ।
- ਬੱਚੇ ਨੂੰ ਜ਼ਿਆਦਾ ਤੰਗ ਕੱਪੜੇ ਨਾ ਪਹਿਨਾਓ।
- ਪੂਰਾ ਦਿਨ ਬੱਚੇ ਨੂੰ ਡਾਈਪਰ ਲਗਾ ਕੇ ਰੱਖਣ ਨਾਲ ਉਸ ਦੀ ਚਮੜੀ 'ਤੇ ਨਿੱਕੇ-ਨਿੱਕੇ ਦਾਣੇ ਹੋ ਸਕਦੇ ਹਨ। ਇਸ ਲਈ ਉਸ ਨੂੰ ਘਰ ਵਿਚ ਡਾਈਪਰ ਲਗਾ ਕੇ ਨਾ ਰੱਖੋ।
ਪਰਫਿਊਮ ਨਾਲ ਨਹੀਂ, ਇਨ੍ਹਾਂ ਘਰੇਲੂ ਤਰੀਕਿਆਂ ਨਾਲ ਦੂਰ ਕਰੋ ਸਰੀਰ ਦੀ ਬਦਬੂ
NEXT STORY