ਨਵੀਂ ਦਿੱਲੀ : ਨਵਜੰਮੇ ਦੀ ਦੇਖਭਾਲ ਕਰਦੇ ਸਮੇਂ ਬਹੁਤ ਹੀ ਸਾਵਧਾਨੀ ਵਰਤਣੀ ਪੈਂਦੀ ਹੈ। ਥੋੜ੍ਹੀ ਜਿਹੀ ਵੀ ਲਾਪ੍ਰਵਾਹੀ ਨਾਲ ਬੱਚੇ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਲਈ ਹਰ ਮਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਦੀ ਸਿਹਤ ਨੂੰ ਲੈ ਕੇ ਅਲਰਟ ਰਹੇ ਅਤੇ ਉਸ ਦੀ ਕੁੱਝ ਖਾਸ ਤਰੀਕੇ ਨਾਲ ਦੇਖਭਾਲ ਕਰੇ। ਨਵਜੰਮੇ ਬੱਚੇ ਦੀ ਦੇਖਭਾਲ ਲਈ ਕਿਸੇ ਡਾਕਟਰ ਦੀ ਵੀ ਸਲਾਹ ਲੈ ਸਕਦੇ ਹੋ। ਔਰਤਾਂ ਨੂੰ ਗਰਭ ਅਵਸਥਾ ਦੌਰਾਨ ਬੱਚੇ ਦਾ ਜਿੰਨਾ ਧਿਆਨ ਰੱਖਣਾ ਚਾਹੀਦਾ ਹੈ, ਉਸ ਤੋਂ ਕਿਤੇ ਜ਼ਿਆਦਾ ਮਾਂ ਬਨਣ ਦੇ ਬਾਅਦ ਰੱਖਣਾ ਹੁੰਦਾ ਹੈ ਪਰ ਕਈ ਔਰਤਾਂ ਖਾਸ ਤੌਰ 'ਤੇ ਜੋ ਪਹਿਲੀ ਵਾਰ ਮਾਂ ਬਣਦੀਆਂ ਹਨ, ਉਨ੍ਹਾਂ ਨੂੰ ਬੱਚੇ ਦੀ ਦੇਖਭਾਲ ਲਈ ਜ਼ਰੂਰੀ ਗੱਲਾਂ ਬਾਰੇ ਨਹੀਂ ਪਤਾ ਹੁੰਦਾ। ਆਓ ਅਸੀਂ ਤੁਹਾਨੂੰ ਬੱਚੇ ਦੀ ਦੇਖਭਾਲ ਨਾਲ ਜੁੜੇ ਕੁੱਝ ਖਾਸ ਟਿਪਸ ਦੱਸਦੇ ਹਾਂ । ਇਨ੍ਹਾਂ ਨੂੰ ਫਾਲੋ ਕਰਕੇ ਤੁਸੀਂ ਆਪਣੇ ਬੱਚੇ ਦੀ ਚੰਗੀ ਤਰ੍ਹਾਂ ਨਾਲ ਦੇਖਭਾਲ ਕਰ ਸਕੋਗੇ।
ਇੰਝ ਕਰੋ ਮਾਲਸ਼
ਮਾਲਸ਼ ਕਰਨ ਨਾਲ ਨਵਜੰਮੇ ਬੱਚੇ ਦੇ ਸਰੀਰ ਵਿਚ ਖੂਨ ਦਾ ਦੌਰਾ ਬਿਹਤਰ ਹੁੰਦਾ ਹੈ ਅਤੇ ਬੱਚਾ ਆਰਾਮ ਮਹਿਸੂਸ ਕਰਦਾ ਹੈ। ਉਹ ਚੰਗੀ ਅਤੇ ਡੂੰਘੀ ਨੀਂਦ ਸੌਂਦਾ ਹੈ ਪਰ ਬੱਚਿਆਂ ਦੀ ਚਮੜੀ ਬਹੁਤ ਨਾਜ਼ੁਕ ਹੁੰਦੀ ਹੈ। ਇਸ ਲਈ ਉਸ ਦੀ ਮਸਾਜ ਬਹੁਤ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਉਸ ਦੀ ਮਾਲਸ਼ ਹਲਕੇ ਅਤੇ ਮੁਲਾਇਮ ਹੱਥਾਂ ਨਾਲ ਹੀ ਕਰੋ। ਜੇਕਰ ਤੁਹਾਨੂੰ ਬੱਚੇ ਦੀ ਮਸਾਜ ਕਰਨੀ ਨਹੀਂ ਆਉਂਦੀ ਹੈ ਤਾਂ ਪ੍ਰੀਨੇਟਲ ਕਲਾਸ ਵਿਚ ਜਾਂ ਕਿਸੇ ਤਜ਼ਰਬੇਕਾਰ ਮਹਿਲਾਂ ਤੋਂ ਸਿੱਖ ਸਕਦੇ ਹੋ।
ਨੀਂਦ ਹੈ ਜ਼ਰੂਰੀ
ਜਨਮ ਦੇ ਬਾਅਦ ਬੱਚੇ ਜ਼ਿਆਦਾ ਤੋਂ ਜ਼ਿਆਦਾ ਸਮਾਂ ਸੋ ਕੇ ਹੀ ਬਿਤਾਉਂਦੇ ਹਨ। ਇਸ ਨਾਲ ਉਸ ਦੀ ਗਰੋਥ ਹੁੰਦੀ ਹੈ। ਅਜਿਹੇ ਵਿਚ ਉਹ ਜਿੰਨਾਂ ਚਾਹੇ ਉਸ ਨੂੰ ਸੋਣ ਦਿਓ। ਕਦੇ ਵੀ ਬੱਚੇ ਨੂੰ ਜ਼ਬਰਦਸਤੀ ਚੁੱਕਣ ਦੀ ਭੁੱਲ ਨਾ ਕਰੋ। ਇਸ ਨਾਲ ਉਸ ਦੇ ਵਿਕਾਸ ਵਿਚ ਅੜਚਨ ਆ ਸਕਦੀ ਹੈ। ਦਰਅਸਲ ਕਈ ਬੱਚੇ ਰਾਤ ਦੀ ਥਾਂ ਦਿਨ ਵਿਚ ਜ਼ਿਆਦਾ ਸੌਂਦੇ ਹੈ। ਇਸ ਨਾਲ ਮਾਂ ਦੀ ਜੀਵਨਸ਼ੈਲੀ ਵਿਚ ਬਦਲਾਅ ਆਉਣ ਲੱਗਦਾ ਹੈ। ਇਸ ਦੇ ਲਈ ਤੁਸੀਂ ਉਸ ਨੂੰ ਬਚਪਨ ਤੋਂ ਹੀ ਦਿਨ-ਰਾਤ ਦਰਮਿਆਨ ਅੰਤਰ ਸਮਝਾਉਣ ਲਈ ਦਿਨ ਦੇ ਸਮੇਂ ਉਸ ਦੇ ਆਲੇ-ਦੁਆਲੇ ਰੋਸ਼ਨੀ ਕਰੋ। ਨਾਲ ਹੀ ਥੋੜ੍ਹਾ-ਬਹੁਤ ਰੌਲਾ ਵੀ ਹੋਣ ਦਿਓ ਪਰ ਰਾਤ ਦੇ ਸਮੇਂ ਕਮਰੇ ਵਿਚ ਰੋਸ਼ਨੀ ਘੱਟ ਰੱਖੋ। ਨਾਲ ਹੀ ਸ਼ਾਂਤੀ ਭਰਿਆ ਮਾਹੌਲ ਰੱਖੋ। ਅਜਿਹਾ ਕਰਨ ਨਾਲ ਉਸ ਦੀ ਰੋਜ਼ਾਨਾ ਦੀ ਰੂਟੀਨ ਵਿਚ ਬਦਲਾਅ ਆਵੇਗਾ।
ਮਾਨਸਿਕ ਵਿਕਾਸ ਲਈ
ਬੱਚੇ ਦਾ ਬਿਹਤਰ ਢੰਗ ਨਾਲ ਮਾਨਸਿਕ ਵਿਕਾਸ ਸਿਰਫ ਮਾਂ ਦੇ ਹੱਥਾਂ ਵਿਚ ਹੀ ਹੋ ਸਕਦਾ ਹੈ। ਇਸ ਲਈ ਮਾਂ ਨੂੰ ਬੱਚੇ ਦੇ ਨਾਲ ਚੰਗੀ ਬਾਂਡਿੰਗ ਬਣਾਉਣੀ ਚਾਹੀਦੀ ਹੈ। ਇਸ ਲਈ ਮਾਂ ਨੂੰ ਬੱਚੇ ਦੇ ਨਾਲ ਗੱਲਾਂ ਅਤੇ ਪਿਆਰ ਕਰਨਾ ਚਾਹੀਦਾ ਹੈ। ਬੱਚੇ ਦੀਆਂ ਜ਼ਰੂਰਤਾਂ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਹੈ। ਜੇਕਰ ਬੱਚਾ ਥਕਾਵਟ ਮਹਿਸੂਸ ਕਰੇ ਤਾਂ ਉਸ ਨੂੰ ਲੋਰੀ ਸੁਣਾ ਕੇ ਸੁਆਓ। ਇਸ ਨਾਲ ਮਾਂ ਅਤੇ ਬੱਚੇ ਦੇ ਵਿਚ ਇਮੋਸ਼ਨਲੀ ਅਟੈਚਮੈਂਟ ਹੋਵੇਗੀ। ਨਾਲ ਹੀ ਬੱਚਾ ਮਾਨਸਿਕ ਤੌਰ 'ਤੇ ਬਿਹਤਰ ਤਰੀਕੇ ਨਾਲ ਵਿਕਾਸ ਕਰੇਗਾ।
ਵਿਗਿਆਨੀਆਂ ਦਾ ਖੁਲਾਸਾ- 'ਦਿਲ ਦੇ ਅੰਦਰ ਵੀ ਹੁੰਦਾ ਹੈ ਦਿਮਾਗ', ਬਣਾਇਆ 3ਡੀ ਨਕਸ਼ਾ
NEXT STORY