ਨਵੀਂ ਦਿੱਲੀ— ਠੰਡ ਦੇ ਇਸ ਮੌਸਮ 'ਚ ਬੱਚਿਆਂ ਨੂੰ ਕੁਝ ਗਰਮਾ-ਗਰਮ ਬਣਾ ਕੇ ਦੇਣ ਦੀ ਸੋਚ ਰਹੇ ਹੋ ਤਾਂ ਤੁਸੀਂ ਹੌਟ ਚਾਕਲੇਟ ਟ੍ਰਾਈ ਕਰ ਸਕਦੇ ਹੋ। ਇਸ ਮੌਸਮ 'ਚ ਇਹ ਬੱਚਿਆਂ ਨੂੰ ਖੂਬ ਪਸੰਦ ਆਵੇਗਾ ਨਾਲ ਹੀ ਇਸ ਨੂੰ ਬਣਾਉਣਾ ਵੀ ਬੇਹੱਦ ਆਸਾਨ ਹੈ ਤਾਂ ਚਲੋ ਜਾਣਦੇ ਹਾਂ ਟੇਸਟੀ-ਟੇਸਟੀ ਹੌਟ ਚਾਕਲੇਟ ਬਣਾਉਣ ਦੀ ਰੈਸਿਪੀ।
ਸਮੱਗਰੀ
ਦੁੱਧ-2 ਕੱਪ
ਖੰਡ 2 ਚੱਮਚ
ਡਾਰਕ ਚਾਕਲੇਟ 120 ਗ੍ਰਾਮ
ਵਨੀਲਾ ਐਕਸਟ੍ਰੈਕਟ 1/2 ਚੱਮਚ
ਮਾਰਸ਼ਮੈਲੋ ਜ਼ਰੂਰਤ ਮੁਤਾਬਕ
ਹੌਟ ਚਾਕਲੇਟ ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਪੈਨ 'ਚ 2 ਕੱਪ ਦੁੱਧ ਪਾ ਕੇ ਉਸ ਨੂੰ ਘੱਟ ਗੈਸ 'ਤੇ ਉਬਲਣ ਲਈ ਛੱਡ ਦਿਓ। ਫਿਰ ਇਸ 'ਚ 2 ਚੱਮਚ ਖੰਡ ਮਿਲਾ ਕੇ ਕੁਝ ਦੇਰ ਤਕ ਪਕਾਓ।
2. ਉਦੋਂ ਤਕ ਡਾਰਕ ਚਾਕਲੇਟ ਨੂੰ ਬਾਊਲ 'ਚ ਪਾ ਕੇ ਮਾਈਕ੍ਰੋਵੇਵ 'ਚ 30 ਮਿੰਟ ਲਈ ਰੱਖ ਦਿਓ ਤਾਂ ਕਿ ਉਹ ਪਿਘਲ ਜਾਵੇ ਇਸ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰੋ ਅਤੇ ਦੁਬਾਰਾ ਮਾਈਕ੍ਰੋਵੇਵ 'ਚ ਰੱਖ ਦਿਓ। ਚਾਕਲੇਟ ਦੇ ਪਿਘਲਣ ਤਕ ਇਸੇ ਤਰ੍ਹਾਂ ਕਰਦੇ ਜਾਓ।
3. ਚਾਕਲੇਟ ਨੂੰ ਪਿਘਲਾਉਣ ਦੇ ਬਾਅਦ ਉਸ ਨੂੰ ਮਿਕਸ ਕਰੋ ਅਤੇ ਇਸ ਤੋਂ ਬਾਅਦ ਇਸ 'ਚ ਵਨੀਲਾ ਐਕਸਟ੍ਰੈਕਟ ਪਾ ਕੇ ਕੁਝ ਮਿੰਟਾਂ ਤਕ ਪਕਣ ਲਈ ਛੱਡ ਦਿਓ।
4. ਲਓ ਜੀ ਤੁਹਾਡਾ ਹੌਟ ਚਾਕਲੇਟ ਬਣ ਕੇ ਤਿਆਰ ਹੈ। ਫਿਰ ਤੁਸੀਂ ਇਸ ਨੂੰ ਮਾਰਸ਼ਮੈਲੋ ਨਾਲ ਗਾਰਨਿਸ਼ ਕਰਕੇ ਗਰਮਾ-ਗਰਮ ਸਰਵ ਕਰੋ।
ਇਸ ਘਰੇਲੂ ਮਾਸਕ ਨਾਲ ਵਧਾਓ ਵਾਲਾਂ ਦੀ ਲੰਬਾਈ
NEXT STORY