ਜਲੰਧਰ: ਆਲੂ ਗੋਭੀ ਦੀ ਸਬਜ਼ੀ ਬਹੁਤ ਹੀ ਸੁਆਦ ਹੁੰਦੀ ਹੈ। ਬੱਚੇ ਅਤੇ ਵੱਡੇ ਸਾਰੇ ਹੀ ਇਸ ਨੂੰ ਬਹੁਤ ਪਸੰਦ ਕਰਦੇ ਹਨ। ਅੱਜ ਅਸੀਂ ਤੁਹਾਡੇ ਲਈ ਆਲੂ ਗੋਭੀ ਦੀ ਰੈਸਿਪੀ ਲੈ ਕੇ ਆਏ ਹਾਂ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਇਹ ਵੀ ਪੜ੍ਹੋ:Beauty Tips: ਚਿਹਰੇ 'ਤੇ ਬਣੇ ਬਲੈਕਹੈੱਡਸ ਤੋਂ ਛੁਟਕਾਰਾ ਦਿਵਾਉਣਗੀਆਂ ਇਹ ਚੀਜ਼ਾਂ, ਇੰਝ ਕਰੋ ਵਰਤੋਂ
ਬਣਾਉਣ ਲਈ ਜ਼ਰੂਰੀ ਸਮੱਗਰੀ
ਤੇਲ- 1 ਵੱਡਾ ਚਮਚਾ
ਕੱਟੇ ਹੋਏ ਗੰਢੇ- 100 ਗ੍ਰਾਮ
ਅਦਰਕ ਅਤੇ ਲਸਣ ਦਾ ਪੇਸਟ- 1 ਚਮਚਾ
ਟਮਾਟਰ ਦੀ ਪਿਊਰ- 100 ਗ੍ਰਾਮ
ਲੂਣ- 1 ਚਮਚਾ
ਲਾਲ ਸ਼ਿਮਲਾ ਮਿਰਚ- 1/2 ਚਮਚਾ
ਹਲਦੀ- 1/4 ਚਮਚਾ
ਜੀਰਾ- 1 ਚਮਚਾ
ਅੰਬਚੂਰ ਪਾਊਡਰ- ਅੱਧਾ ਚਮਚਾ
ਆਲੂ- 150 ਗ੍ਰਾਮ
ਫੁਲਗੋਭੀ-300 ਗ੍ਰਾਮ
ਹਰੇ ਮਟਰ-50 ਗ੍ਰਾਮ
ਇਹ ਵੀ ਪੜ੍ਹੋ:ਸਰਦੀਆਂ 'ਚ ਜ਼ਰੂਰ ਪੀਓ ਹਲਦੀ ਵਾਲਾ ਦੁੱਧ, ਹੋਣਗੇ ਇਹ ਬੇਮਿਸਾਲ ਫ਼ਾਇਦੇ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਇਕ ਪੈਨ ਨੂੰ ਘੱਟ ਗੈਸ 'ਤੇ ਰੱਖੋ। ਇਸ 'ਚ ਤੇਲ ਅਤੇ ਗੰਢੇ ਪਾ ਕੇ ਹਲਕਾ ਭੂਰਾ ਕਰੋ।
2. ਹੁਣ ਇਸ 'ਚ ਅਦਰਕ ਅਤੇ ਲਸਣ ਦਾ ਪੇਸਟ, ਟਮਾਟਰ ਪਿਊਰੀ ਪਾ ਕੇ 3-5 ਮਿੰਟ ਤੱਕ ਭੁੰਨ ਲਓ।
3. ਹੁਣ ਇਸ 'ਚ ਬਾਕੀ ਦੀ ਬਚੀ ਹੋਈ ਸਾਰੀ ਸਮੱਗਰੀ ਮਿਲਾ ਲਓ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰੋ।
4. ਇਸ 'ਚ ਆਲੂ ਪਾ ਕੇ ਚੰਗੀ ਤਰ੍ਹਾਂ ਮਿਲਾਓ। ਹੁਣ ਇਸ 'ਚ ਫੁੱਲਗੋਭੀ ਪਾਓ ਅਤੇ ਢੱਕਣ ਨਾਲ ਬੰਦ ਕਰਕੇ 15-20 ਮਿੰਟ ਪੱਕਣ ਦਿਓ। ਹੁਣ ਇਸ 'ਚ ਮਟਰ ਪਾ ਕੇ ਚੰਗੀ ਤਰ੍ਹਾਂ ਮਿਲਾਓ ਅਤੇ ਇਕ ਵਾਰ ਫਿਰ ਢੱਕਣ ਨਾਲ 5-6 ਮਿੰਟ ਲਈ ਢੱਕ ਦਿਓ। ਤੁਹਾਡੀ ਸਬਜ਼ੀ ਬਣ ਕੇ ਤਿਆਰ ਹੈ। ਇਸ ਨੂੰ ਰੋਟੀ ਨਾਲ ਜਾਂ ਗਰਮ-ਗਰਮ ਪਰਾਂਠੇ ਨਾਲ ਖਾ ਸਕਦੇ ਹੋ।
Beauty Tips:ਚਿਹਰੇ ਤੋਂ ਕਿੱਲ ਅਤੇ ਕਾਲੇ-ਧੱਬੇ ਦੂਰ ਕਰਨ ਲਈ ਲਗਾਓ ਇਹ ਫੇਸਪੈਕ
NEXT STORY