ਜਲੰਧਰ— ਆਈਸਕਰੀਮ ਖਾਣਾ ਸਾਰੇ ਪਸੰਦ ਕਰਦੇ ਹਨ। ਇਸ ਵਾਰ ਮਾਰਕਿਟ ਦੀਆਂ ਨਹੀਂ ਸਗੋਂ ਘਰ ਦੀ ਬਣੀ ਅੰਬ ਦੀ ਆਈਸਕਰੀਮ ਬਣਾ ਕੇ ਖਾਓ। ਇਹ ਖਾਣ ਵਿਚ ਬਹੁਤ ਸੁਆਦ ਅਤੇ ਬਣਾਉਣ 'ਚ ਵੀ ਕਾਫ਼ੀ ਆਸਾਨ ਹੈ। ਇਸ ਨੂੰ ਖਾ ਕੇ ਬੱਚੇ ਬਹੁਤ ਖੁਸ਼ ਹੋ ਜਾਣਗੇ। ਆਓ ਜਾਣਦੇ ਹਾਂ ਅੰਬ ਦੀ ਆਈਸਕਰੀਮ ਬਣਾਉਣ ਦੀ ਵਿਧੀ ਬਾਰੇ।
ਸਮੱਗਰੀ—
ਕਰੀਮ - 500 ਗ੍ਰਾਮ
ਪਾਊਡਰ ਚੀਨੀ - 100 ਗ੍ਰਾਮ
ਅੰਬ ਦਾ ਗੁੱਦਾ - 240 ਗ੍ਰਾਮ
ਵਿਧੀ—
- ਸਭ ਤੋਂ ਪਹਿਲਾਂ ਇਕ ਕਟੋਰੀ ਵਿਚ 500 ਗ੍ਰਾਮ ਕਰੀਮ, 100 ਗ੍ਰਾਮ ਪਾਊਡਰ ਚੀਨੀ ਪਾਓ ਅਤੇ ਇਸ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਲਓ।
- ਹੁਣ 240 ਗ੍ਰਾਮ ਅੰਬ ਦੇ ਗੂੱਦੇ ਨੂੰ ਪਾਓ ਅਤੇ ਇਸ ਨੂੰ ਫਿਰ ਤੋਂ ਚੰਗੀ ਤਰ੍ਹਾਂ ਮਿਕਸ ਕਰੋ।
- ਫਿਰ ਇਸ ਮਿਸ਼ਰਣ ਨੂੰ ਕੰਟੇਨਰ ਵਿਚ ਪਾ ਕੇ ਪੂਰੀ ਰਾਤ ਲਈ ਫਰਿੱਜ 'ਚ ਰੱਖੋ।
- ਅੰਬ ਦੀ ਆਈਸਕਰੀਮ ਬਣ ਕੇ ਤਿਆਰ ਹੈ। ਸਰਵ ਕਰੋ।
ਨੀਂਦ ਦੀ ਕਮੀ ਪਾਉਂਦੀ ਹੈ ਤੁਹਾਡੇ ਸਰੀਰ ’ਤੇ ਬੁਰਾ ਪ੍ਰਭਾਵ
NEXT STORY