ਜਲੰਧਰ— ਭੁੱਜੇ ਹੋਏ ਛੋਲੇ ਖਾਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ ਪਰ ਜੇਕਰ ਇਨ੍ਹਾਂ ਨਾਲ ਗੁੜ ਵੀ ਖਾਧਾ ਜਾਵੇ ਤਾਂ ਇਹ ਸਰੀਰ ਨੂੰ ਜਿਆਦਾ ਫਾਇਦਾ ਦਿੰਦੇ ਹਨ। ਮਰਦਾਂ ਲਈ ਗੁੜ ਨਾਲ ਭੁੱਜੇ ਛੋਲੇ ਖਾਣਾ ਵਧੀਆ ਹੁੰਦਾ ਹੈ। ਅਕਸਰ ਮਰਦ ਬੋਡੀ ਬਨਾਉਣ ਲਈ ਜਿਮ ਜਾ ਕੇ ਕਸਰਤ ਕਰਦੇ ਹਨ। ਉਨ੍ਹਾਂ ਨੂੰ ਜਿਮ ਜਾਣ ਦੇ ਨਾਲ-ਨਾਲ ਗੁੜ ਅਤੇ ਛੋਲੇ ਜ਼ਰੂਰ ਖਾਣੇ ਚਾਹੀਦੇ ਹਨ। ਇਸ ਨਾਲ ਪੱਠੇ ਮਜ਼ਬੂਤ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਗੁੜ ਅਤੇ ਛੋਲੇ ਇੱਕਠੇ ਖਾਣ ਦੇ ਫਾਇਦੇ ਦੱਸ ਰਹੇ ਹਾਂ।
1. ਪੱਠੇ
ਗੁੜ ਅਤੇ ਛੋਲਿਆਂ 'ਚ ਕਾਫੀ ਮਾਤਰਾ 'ਚ ਪ੍ਰੋਟੀਨ ਪਾਇਆ ਜਾਂਦਾ ਹੈ, ਜੋ ਪੱਠਿਆਂ ਨੂੰ ਮਜ਼ਬੂਤ ਬਣਾਉਂਦਾ ਹੈ। ਮਰਦਾਂ ਨੂੰ ਰੋਜ਼ਾਨਾ ਇਨ੍ਹਾਂ ਨੂੰ ਖਾਣਾ ਚਾਹੀਦਾ ਹੈ।
2. ਚਿਹਰਾ
ਗੁੜ ਅਤੇ ਛੋਲਿਆਂ 'ਚ ਜਿੰਕ ਹੁੰਦਾ ਹੈ, ਜੋ ਸਕਿਨ ਨਿਖਾਰਨ 'ਚ ਮਦਦ ਕਰਦਾ ਹੈ। ਇਨ੍ਹਾਂ ਨੂੰ ਰੋਜ਼ਾਨਾ ਖਾਣ ਨਾਲ ਮਰਦਾਂ ਦੇ ਚਿਹਰੇ ਦੀ ਚਮਕ ਵਧੇਗੀ ਅਤੇ ਉਹ ਪਹਿਲਾਂ ਨਾਲੋਂ ਵੀ ਜਿਆਦਾ ਸਮਾਰਟ ਲੱਗਣਗੇ।
3. ਮੋਟਾਪਾ
ਗੁੜ ਅਤੇ ਛੋਲੇ ਇੱਕਠੇ ਖਾਣ ਨਾਲ ਸਰੀਰ ਦਾ ਮੈਟਾਬਾਲਿਜਮ ਵੱੱਧਦਾ ਹੈ , ਜੋ ਮੋਟਾਪਾ ਘੱਟ ਕਰਨ 'ਚ ਮਦਦ ਕਰਦਾ ਹੈ। ਕਈ ਮਰਦ ਆਪਣਾ ਭਾਰ ਘਟਾਉਣ ਲਈ ਜਿਮ ਜਾ ਕੇ ਕਸਰਤ ਕਰਦੇ ਹਨ। ਜਿਮ ਜਾਣ ਦੇ ਨਾਲ ਉਨ੍ਹਾਂ ਨੂੰ ਗੁੜ ਅਤੇ ਛੋਲੇ ਜ਼ਰੂਰ ਖਾਣੇ ਚਾਹੀਦੇ ਹਨ।
4. ਕਬਜ਼
ਸਰੀਰ ਦਾ ਹਾਜਮਾ ਸਿਸਟਮ ਖਰਾਬ ਹੋਣ ਕਾਰਨ ਕਬਜ਼ ਅਤੇ ਐਸੀਡਿਟੀ ਦੀ ਸਮੱਸਿਆ ਹੋ ਜਾਂਦੀ ਹੈ । ਇਸ ਸਥਿਤੀ 'ਚ ਗੁੜ ਅਤੇ ਛੋਲੇ ਖਾਓ, ਜੋ ਪਾਚਨ ਸ਼ਕਤੀ ਨੂੰ ਠੀਕ ਰੱਖਦੇ ਹਨ।
5. ਦਿਮਾਗ
ਗੁੜ ਅਤੇ ਛੋਲੇ ਮਿਲਾ ਕੇ ਖਾਣ ਨਾਲ ਦਿਮਾਗ ਤੇਜ਼ ਹੁੰਦਾ ਹੈ। ਇਸ 'ਚ ਵਿਟਾਮਿਨ-ਬੀ6 ਹੁੰਦਾ ਹੈ, ਜੋ ਯਾਦਦਾਸ਼ਤ ਵਧਾਉਂਦਾ ਹੈ।
6. ਦੰਦ
ਗੁੜ ਅਤੇ ਛੋਲਿਆਂ 'ਚ ਫਾਸਫੋਰਸ ਹੁੰਦਾ ਹੈ, ਜੋ ਦੰਦਾਂ ਲਈ ਫਾਇਦੇਮੰਦ ਹੁੰਦਾ ਹੈ।
7. ਦਿਲ
ਜਿਨ੍ਹਾਂ ਲੋਕਾਂ ਨੂੰ ਦਿਲ ਸੰਬੰਧੀ ਕੋਈ ਸਮੱਸਿਆ ਹੁੰਦੀ ਹੈ ਉਨ੍ਹਾਂ ਲਈ ਗੁੜ ਅਤੇ ਛੋਲੇ ਖਾਣਾ ਫਾਇਦੇਮੰਦ ਹੁੰਦਾ ਹੈ। ਇਨ੍ਹਾਂ 'ਚ ਪੋਟਾਸ਼ੀਅਮ ਹੁੰਦਾ ਹੈ, ਜੋ ਹਾਰਟ ਅਟੈਕ ਤੋਂ ਬਚਾਉਂਦਾ ਹੈ।
8. ਹੱਡੀਆਂ
ਗੁੜ ਅਤੇ ਛੋਲਿਆਂ 'ਚ ਕੈਲਸ਼ੀਅਮ ਹੁੰਦਾ ਹੈ, ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਇਨ੍ਹਾਂ ਨੂੰ ਰੋਜ਼ਾਨਾ ਖਾਣਾ ਗਠੀਏ ਦੇ ਰੋਗੀਆਂ ਨੂੰ ਬਹੁਤ ਫਾਇਦਾ ਦਿੰਦਾ ਹੈ।
ਟੁੱਟੀ ਪਰੰਪਰਾ : ਪਹਿਲੀ ਵਾਰ ਪੁਲਸ ਦੇ ਪਹਿਰੇ 'ਚ ਘੋੜੀ 'ਤੇ ਨਿਕਲੀ ਦਲਿਤ ਲਾੜੇ ਦੀ ਬਿੰਦੌਰੀ
NEXT STORY