ਵੈੱਬ ਡੈਸਕ- ਆਲੂ ਚਿਹਰੇ ਦੀ ਰੰਗਤ ਨਿਖਾਰਨ 'ਚ ਬਹੁਤ ਤਰ੍ਹਾਂ ਨਾਲ ਫਾਇਦੇਮੰਦ ਹੈ। ਡਾਰਕ ਸਰਕਲ ਤੋਂ ਲੈ ਕੇ ਚਿਹਰੇ ਦੀਆਂ ਛਾਈਆਂ ਦੂਰ ਕਰਨ ਲਈ ਲੋਕ ਕਾਫੀ ਸਮੇਂ ਤੋਂ ਆਲੂ ਦੀ ਵਰਤੋਂ ਕਰਦੇ ਆ ਰਹੇ ਹਨ। ਅੱਜ ਅਸੀਂ ਤੁਹਾਨੂੰ ਆਲੂ ਨਾਲ ਤਿਆਰ ਹੋਣ ਵਾਲੇ ਇਕ ਅਜਿਹੇ ਪੈਕ ਦੇ ਬਾਰੇ 'ਚ ਦੱਸਾਂਗੇ ਜਿਸ ਦੀ ਵਰਤੋਂ ਕਰਦੇ ਹੀ ਤੁਹਾਨੂੰ ਤੁਹਾਡੀ ਸਕਿਨ ਟੋਨ 'ਚ ਬਦਲਾਅ ਨਜ਼ਰ ਆਵੇਗਾ। ਆਓ ਜਾਣਦੇ ਹਾਂ ਕਿ ਇਸ ਫੇਸ ਪੈਕ ਦੇ ਬਾਰੇ 'ਚ...
1 ਆਲੂ
ਅੱਧੇ ਨਿੰਬੂ ਦਾ ਰਸ
ਸ਼ਹਿਦ ਅਤੇ ਬੇਸਨ
ਪੈਕ ਬਣਾਉਣ ਅਤੇ ਵਰਤੋਂ ਕਰਨ ਦਾ ਤਰੀਕਾ...
1. ਸਭ ਤੋਂ ਪਹਿਲਾਂ ਛਿਲਕੇ ਸਮੇਤ ਆਲੂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲਓ।
2. ਉਸ ਦੇ ਬਾਅਦ ਆਲੂ ਨੂੰ 4 ਟੁੱਕੜਿਆਂ ਅਤੇ ਨਿੰਬੂ ਦਾ ਰਸ ਮਿਕਸਰ ਗ੍ਰਾਇੰਡਰ 'ਚ ਪਾ ਕੇ ਚੰਗੀ ਤਰ੍ਹਾਂ ਨਾਲ ਪੇਸਟ ਤਿਆਰ ਕਰ ਲਓ।
3. ਪੇਸਟ ਤਿਆਰ ਹੋਣ ਦੇ ਬਾਅਦ ਉਸ ਨੂੰ ਇਕ ਕੌਲੀ 'ਚ ਕੱਢੋ ਅਤੇ ਉਸ 'ਚ 1 ਟੀ ਸਪੂਨ ਸ਼ਹਿਦ ਅਤੇ 1 ਚਮਚ ਬੇਸਨ ਤਿਆਰ ਮਿਲਾਓ
4. ਇਸ ਤਿਆਰ ਗੁੜ੍ਹੇ ਪੇਸਟ ਨੂੰ ਆਪਣੇ ਚਿਹਰੇ 'ਤੇ ਅੱਧਾ-ਅਧੂਰਾ ਸੁੱਕੇ ਰਹਿਣ ਤੱਕ ਲਗਾ ਕੇ ਰੱਖੋ।
5. ਉਸ ਦੇ ਬਾਅਦ ਹਲਕੇ ਹੱਥਾਂ ਨਾਲ ਮਾਲਿਸ਼ ਕਰਕੇ ਪੈਕ ਨੂੰ ਚਿਹਰੇ ਤੋਂ ਰਿਮੂਵ ਕਰੋ।
ਚਿਹਰੇ 'ਤੇ ਆਲੂ ਦਾ ਪੈਕ ਲਗਾਉਣ ਦੇ ਫਾਇਦੇ :-
ਚਿਹਰੇ ਦੇ ਦਾਗ-ਧੱਬੇ ਹਟਾਉਣ ਅਤੇ ਅੱਖਾਂ ਦੇ ਡਾਰਕ ਸਰਕਲ ਘੱਟ ਕਰਨ ਲਈ ਆਲੂ ਦੀ ਵਰਤੋਂ ਬਹੁਤ ਲਾਭਦਾਇਕ ਹੈ। ਤੁਸੀਂ ਇਸ ਪੈਕ ਨੂੰ ਅੱਖਾਂ ਦੇ ਆਲੇ-ਦੁਆਲੇ ਵੀ ਅਪਲਾਈ ਕਰ ਸਕਦੇ ਹੋ। ਧਿਆਨ ਰਹੇ ਕਿ ਪੈਕ ਅੱਖਾਂ 'ਚ ਨਹੀਂ ਜਾਣਾ ਚਾਹੀਦਾ।
ਸ਼ਹਿਦ
ਸ਼ਹਿਦ ਦੇ ਐਂਟੀ-ਆਕਸੀਡੈਂਟ ਤੱਤ ਆਲੂ ਦੇ ਗੁਣ ਦੇ ਨਾਲ ਮਿਲ ਕੇ ਚਿਹਰੇ ਨੂੰ ਬਲੀਚ ਕਰਨ ਦਾ ਕੰਮ ਕਰਦਾ ਹੈ। ਜਿਸ ਵਜ੍ਹਾ ਨਾਲ ਤੁਹਾਡਾ ਚਿਹਰਾ ਨੈਚੁਰਲ ਤਰੀਕੇ ਨਾਲ ਸ਼ਾਇਨੀ ਅਤੇ ਗਲੋਇੰਗ ਨਜ਼ਰ ਆਉਂਦਾ ਹੈ।
ਨਿੰਬੂ ਦਾ ਰਸ
ਨਿੰਬੂ ਵੈਸੇ ਵੀ ਚਿਹਰੇ ਦੇ ਪੁਰਾਣੇ ਤੋਂ ਪੁਰਾਣੇ ਦਾਗ-ਧੱਬਿਆਂ ਨੂੰ ਹਟਾਉਣ 'ਚ ਮਦਦ ਕਰਦਾ ਹੈ। ਸਰਦੀਆਂ ਦੇ ਮੌਸਮ 'ਚ ਸਾਡੀ ਸਕਿਨ ਨਮੀ ਖੋਹ ਦਿੰਦੀ ਹੈ ਅਜਿਹੇ 'ਚ ਨਿੰਬੂ, ਸ਼ਹਿਦ ਅਤੇ ਆਲੂ ਆਪਸ 'ਚ ਮਿਲਾ ਕੇ ਸਕਿਨ ਨੂੰ ਨਮ ਬਣਾਏ ਰੱਖਣ 'ਚ ਮਦਦ ਕਰਦੇ ਹਨ।
ਬੇਸਨ
ਬੇਸਨ ਤੁਹਾਡੀ ਸਕਿਨ ਨੂੰ ਸਾਫਟ ਐਂਡ ਸਮੂਦ ਬਣਾਉਣ 'ਚ ਮਦਦ ਕਰਦਾ ਹੈ। ਕਿਸੇ ਬਾਹਰੀ ਸਕਰੱਬ ਦੀ ਬਜਾਏ ਘਰ 'ਚ ਹੀ ਬੇਸਨ ਦੇ ਨਾਲ ਚਿਹਰੇ ਨੂੰ ਚੰਗੀ ਤਰ੍ਹਾਂ ਨਾਲ ਡੀਪ-ਕਲੀਨ ਕੀਤਾ ਜਾ ਸਕਦਾ ਹੈ।
ਲਾਈਟਵੇਟ ਤੇ ਸਟਾਈਲਿਸ਼ ਨੈੱਟ ਗਾਊਨ ਹਰ ਮੌਕੇ ’ਤੇ ਮੁਟਿਆਰਾਂ ਨੂੰ ਦੇ ਰਹੇ ਏਂਜਲ ਲੁੱਕ
NEXT STORY