ਨਵੀਂ ਦਿੱਲੀ— ਭਾਰਤੀ ਮਸਾਲਿਆਂ 'ਚ ਤੇਜ਼ ਪੱਤਾ ਵੀ ਸ਼ਾਮਲ ਹੁੰਦਾ ਹੈ। ਇਸ ਦੀ ਵਰਤੋਂ ਸਬਜ਼ੀ ਜਾਂ ਹੋਰ ਪਕਵਾਨ ਦਾ ਸੁਆਦ ਵਧਾਉਣ ਲਈ ਕੀਤੀ ਜਾਂਦੀ ਹੈ। ਜਿੱਥੇ ਤੇਜ਼ ਪੱਤਾ ਸਬਜ਼ੀਆਂ ਦਾ ਸੁਆਦ ਦੋਗੁਣਾ ਕਰ ਦਿੰਦਾ ਹੈ। ਉਂਝ ਹੀ ਇਹ ਸਿਹਤ ਲਈ ਵੀ ਫਾਇਦੇਮੰਦ ਸਾਬਤ ਹੁੰਦਾ ਹੈ ਪਰ ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਤੇਜ਼ ਪੱਤਾ ਇਨ੍ਹਾਂ ਚੀਜ਼ਾਂ 'ਚ ਹੀ ਨਹੀਂ ਸਗੋਂ ਤੇਜ਼ ਪੱਤੇ ਨੂੰ ਘਰ 'ਚ ਰੂਮ ਫ੍ਰੈਸ਼ਨਰ ਦੇ ਤੌਰ 'ਤੇ ਵੀ ਵਰਤਿਆਂ ਜਾ ਸਕਦਾ ਹੈ। ਆਓ ਜਾਣਦੇ ਹਾਂ ਕਿਵੇਂ।
ਲੋਕ ਅਕਸਰ ਆਪਣੇ ਘਰਾਂ ਨੂੰ ਖੁਸ਼ਬੂਦਾਰ ਰੱਖਣ ਲਈ ਤਰ੍ਹਾਂ-ਤਰ੍ਹਾਂ ਦੇ ਮਾਰਕਿਟ 'ਚੋਂ ਮਿਲਣ ਵਾਲੇ ਰੂਮ ਫ੍ਰੈਸ਼ਨਰ ਦੀ ਵਰਤੋਂ ਕਰਦੇ ਹਨ ਪਰ ਇਨ੍ਹਾਂ ਮਹਿੰਗੇ ਪ੍ਰਾਡਕਟਸ 'ਤੇ ਪੈਸਾ ਖਰਚ ਕਰਨ ਦੀ ਬਜਾਏ ਤੁਸੀਂ ਤੇਜ਼ ਪੱਤੇ ਦੀ ਵਰਤੋਂ ਕਰਕੇ ਵੀ ਘਰ 'ਚ ਖੁਸ਼ਬੂ ਫੈਲਾਏ ਰੱਖ ਸਕਦੇ ਹੋ।
ਤੇਜ਼ ਪੱਤੇ ਦੀ ਵਰਤੋਂ ਕਰਨ ਦਾ ਤਰੀਕਾ
ਕਮਰੇ ਜਾਂ ਘਰ 'ਚ ਤੇਜ਼ ਪੱਤਾ ਜਲਾਓ ਇਸ ਨੂੰ ਜਲਾਉਣ ਨਾਲ ਜੋ ਮਹਿਕ ਤੁਹਾਨੂੰ ਮਿਲੇਗੀ ਉਹ ਕਈ ਰੂਮ ਫ੍ਰੈਸ਼ਨਰ ਨਾਲੋਂ ਬਿਹਤਰ ਹੋਵੇਗੀ। ਪੁਰਾਣੇ ਸਮੇਂ ਤੋਂ ਹੀ ਤੇਜ਼ ਪੱਤੇ ਦੀ ਵਰਤੋਂ ਇਸ ਕੰਮ ਲਈ ਕੀਤੀ ਜਾਂਦੀ ਰਹੀ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਤੇਜ਼ ਪੱਤਾ ਸਿਰਫ ਘਰ 'ਚ ਖੁਸ਼ਬੂ ਹੀ ਨਹੀਂ ਦਿੰਦਾ, ਸਗੋਂ ਇਸ ਨੂੰ ਜਲਾਉਣ ਨਾਲ ਮਿਲਣ ਆਉਣ ਵਾਲੀ ਸੁਗੰਧ ਨਾਲ ਦਿਮਾਗ ਸ਼ਾਂਤ ਰਹਿੰਦਾ ਹੈ।
— ਇਸ ਤੋਂ ਇਲਾਵਾ ਤੇਜ਼ ਪੱਤਾ ਵਾਤਾਵਰਣ 'ਚ ਮੌਜੂਦ ਕਣਾਂ ਨੂੰ ਕੱਟਦਾ ਹੈ।
— ਜੇ ਤੁਸੀਂ ਬਹੁਤ ਜ਼ਿਆਦਾ ਟੈਂਸ਼ਨ 'ਚ ਰਹਿੰਦੇ ਹਨ ਤਾਂ ਤੇਜ਼ ਪੱਤਾ ਜਲਾ ਕੇ ਉਸ ਦੀ ਖੁਸ਼ਬੂ ਲਓ। ਇਸ ਨਾਲ ਤੁਸੀਂ ਤੁਰੰਤ ਸ਼ਾਂਤ ਹੋ ਜਾਵੋਗੇ।
— ਇਸ ਨਾਲ ਥਕਾਵਟ ਵੀ ਦੂਰ ਰਹਿੰਦੀ ਹੈ ਅਤੇ ਦਿਮਾਗ ਦੀਆਂ ਨਸਾਂ ਨੂੰ ਵੀ ਆਰਾਮ ਮਿਲਦਾ ਹੈ।
— ਇਸ ਦਾ ਧੂਆਂ ਜਦੋਂ ਸਾਹ ਦੇ ਜ਼ਰੀਏ ਸਾਡੇ ਸਰੀਰ 'ਚ ਜਾਂਦਾ ਹੈ ਤਾਂ ਇਮਊਨ ਸਿਸਟਮ ਮਜ਼ਬੂਤ ਰਹਿੰਦਾ ਹੈ।
— ਇਸ ਦੇ ਧੂਏ ਨਾਲ ਨਰਵਸ ਸਿਸਟਮ ਠੀਕ ਰਹਿੰਦਾ ਹੈ ਅਤੇ ਮਾਨਸਿਕ ਗਤੀਵਿਧੀਆਂ ਤੇਜ਼ ਹੁੰਦੀਆਂ ਹਨ।
ਗਰਮੀਆਂ 'ਚ ਟੈਨਿੰਗ ਦੂਰ ਕਰਨ ਲਈ ਅਪਣਾਓ ਇਹ ਨੁਸਖੇ
NEXT STORY