ਜਲੰਧਰ: ਸੋਨੇ-ਚਾਂਦੀ ਦੇ ਗਹਿਣੇ ਰੈਗੂਲਰ ਪਹਿਨਣ ਨਾਲ ਇਸ ਦੀ ਚਮਕ ਫਿੱਕੀ ਪੈਣ ਲੱਗਦੀ ਹੈ। ਗੁਆਚੀ ਹੋਈ ਚਮਕ ਪਾਉਣ ਲਈ ਪਾਲਿਸ਼ ’ਤੇ ਜ਼ਿਆਦਾ ਪੈਸੇ ਖਰਚ ਕਰਨ ਦੀ ਲੋੜ ਨਹੀਂ। ਟੋਮੈਟੋ ਕੈਚਅਪ ਨਾਲ ਤੁਸੀਂ ਆਪਣੀ ਸੋਨੇ ਚਾਂਦੀ ਦੀ ਚਮਕ ਦੁਬਾਰਾ ਪਾ ਸਕਦੇ ਹੋ। ਇਸ ਲਈ ਕੌਲੀ ’ਚ ਲੋੜ ਅਨੁਸਾਰ ਕੈਚਅਪ ਪਾਓ ਅਤੇ ਇਸ ’ਚ ਗਹਿਣਿਆਂ ਨੂੰ ਕੁਝ ਦੇਰ ਲਈ ਪਾ ਕੇ ਛੱਡ ਦਿਓ। ਫਿਰ ਟੁਥ ਬਰੱਸ਼ ਦੀ ਮਦਦ ਨਾਲ ਗਹਿਣਿਆਂ ਨੂੰ ਸਾਫ ਕਰੋ।
ਚਾਹ-ਕੌਫੀ ਦੇ ਜ਼ਿੱਦੀ ਦਾਗ
ਚਾਹ ਅਤੇ ਕੌਫੀ ਦੇ ਜ਼ਿੱਦੀ ਦਾਗਾਂ ਨੂੰ ਵਿਨੇਗਰ ਮਤਲਬ ਸਿਰਕੇ ਦੀ ਮਦਦ ਨਾਲ ਆਸਾਨੀ ਨਾਲ ਹਟਾਓ। ਇਸ ਲਈ ਇਕ ਛੋਟਾ ਜਿਹਾ ਚਮਚਾ ਸਿਰਕਾ ਲੈ ਕੇ ਉਸ ਨੂੰ ਇਕ ਦੋ ਕੱਪ ਪਾਣੀ ’ਚ ਮਿਕਸ ਕਰ ਲਓ। ਇਸ ਪਾਣੀ ’ਚ ਦਾਗ ਲੱਗਿਆ ਹੋਇਆ ਕੱਪੜਾ ਕੁਝ ਸਮੇਂ ਲਈ ਭਿਓਂ ਕੇ ਰੱਖੋ। ਬਾਅਦ ’ਚ ਕੱਪੜੇ ਨੂੰ ਧੋ ਕੇ ਰੱਖ ਦਿਓ। ਦਾਗ ਆਸਾਨੀ ਨਾਲ ਨਿਕਲ ਜਾਵੇਗਾ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।
Beauty Tips: ਚਿਹਰੇ ਦੀ ਖ਼ੂਬਸੂਰਤੀ ਵਧਾਉਣ ਦੇ ਨਾਲ-ਨਾਲ ਵਾਲ਼ਾਂ ਲਈ ਵੀ ਲਾਹੇਵੰਦ ਹੈ ਗੁਲਾਬ ਜਲ
NEXT STORY