ਜਲੰਧਰ—ਤੇਜ਼ ਧੁੱਪ ਜਾਂ ਪ੍ਰਦੂਸ਼ਣ ਦੇ ਚੱਲਦੇ ਸਨ ਟੈਨ ਦੀ ਸਮੱਸਿਆ ਹੋ ਜਾਂਦੀ ਹੈ। ਲੋਕਾਂ ਨੂੰ ਲੱਗਦਾ ਹੈ ਕਿ ਸਰਦੀਆਂ ਦੀ ਧੁੱਪ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਹੈ ਜਦੋਂਕਿ ਅਜਿਹਾ ਨਹੀਂ ਹੈ। ਮੌਸਮ ਚਾਹੇ ਕੋਈ ਵੀ ਹੋਵੇ, ਸੂਰਜ ਦੀਆਂ ਤੇਜ਼ ਕਿਰਨਾਂ ਚਿਹਰੇ 'ਤੇ ਬੁਰਾ ਅਸਰ ਪਾਉਂਦੀਆਂ ਹੀ ਹਨ, ਜਿਸ ਨਾਲ ਨਾ ਸਿਰਫ ਚਿਹਰੇ ਦਾ ਗਲੋਅ ਉੱਡ ਜਾਂਦਾ ਹੈ ਸਗੋਂ ਸਕਿਨ ਟੈਨ ਵੀ ਹੋ ਜਾਂਦੀ ਹੈ। ਅਜਿਹੇ 'ਚ ਅੱਜ ਅਸੀਂ ਤੁਹਾਡੇ ਲਈ ਇਕ ਘਰੇਲੂ ਪੈਕ ਲੈ ਕੇ ਆਏ ਹਨ ਜਿਸ ਨਾਲ ਚਿਹਰੇ ਦੀ ਡੈਲਨੈੱਸ ਅਤੇ ਟੈਨਿੰਗ ਗਾਇਬ ਹੋ ਜਾਵੇਗੀ।
ਸਮੱਗਰੀ
ਦਹੀ-2 ਚਮਚ
ਹਲਦੀ-1/4 ਚਮਚ
ਵਰਜਿਨ ਕੋਕਨੈੱਟ ਆਇਲ
ਬਣਾਉਣ ਦਾ ਤਾਰੀਕਾ
ਸਭ ਤੋਂ ਪਹਿਲਾਂ ਤੁਸੀਂ ਗੰਢ ਵਾਲੀ ਹਲਦੀ ਨੂੰ ਪੀਸ ਲਓ। ਤੁਸੀਂ ਚਾਹੇ ਤਾਂ ਮਾਰਕਿਟ 'ਚ ਮਿਲਣ ਵਾਲੀ ਕਸਤੂਰੀ ਹਲਦੀ ਵੀ ਵਰਤੋਂ ਕਰ ਸਕਦੀ ਹੋ। ਹੁਣ ਕੌਲੀ 'ਚ ਦਹੀ ਅਤੇ ਹਲਦੀ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। ਉਂਝ ਤਾਂ ਤੁਸੀਂ ਬਾਜ਼ਾਰ ਦੀ ਹਲਦੀ ਵੀ ਵਰਤੋਂ ਕਰ ਸਕਦੇ ਹੋ ਪਰ ਕੋਸ਼ਿਸ਼ ਕਰੋ ਕਿ ਸਕਿਨ ਕੇਅਰ ਲਈ ਹਮੇਸ਼ਾ ਘਰ ਦੀ ਬਣੀ ਦਹੀ ਹੀ ਵਰਤੋਂ ਕਰੋ।
ਵਰਤੋਂ ਕਰਨ ਦਾ ਤਾਰੀਕਾ
ਸਭ ਤੋਂ ਪਹਿਲਾਂ ਚਿਹਰੇ ਅਤੇ ਸਨ ਟੈਨ ਵਾਲੇ ਹਿੱਸੇ ਨੂੰ ਸਾਫ ਕਰ ਲਓ। ਹੁਣ ਇਸ ਪੈਕ ਨੂੰ ਟੈਨਿੰਗ ਵਾਲੀ ਥਾਂ 'ਤੇ ਉਦੋਂ ਤੱਕ ਲਗਾਓ ਜਦੋਂ ਤੱਕ ਇਹ ਸੁੱਕ ਨਾ ਜਾਵੇ। ਫਿਰ ਇਸ ਨੂੰ ਪਾਣੀ ਨਾਲ ਸਾਫ ਕਰ ਲਓ ਅਤੇ ਤੌਲੀਏ ਨਾਲ ਚੰਗੀ ਤਰ੍ਹਾਂ ਸਾਫ ਕਰ ਲਓ। ਹੁਣ ਵਰਜਿਨ ਕੋਕੋਨੈੱਟ ਆਇਲ ਨੂੰ ਉਥੇ ਲਗਾ ਕੇ ਓਵਰਨਾਈਟ ਲਈ ਛੱਡ ਦਿਓ। ਰੋਜ਼ਾਨਾ ਅਜਿਹਾ ਕਰਨ ਨਾਲ ਤੁਹਾਡੀ ਟੈਨਿੰਗ ਦੀ ਸਮੱਸਿਆ ਦੂਰ ਹੋ ਜਾਵੇਗੀ।
ਧਿਆਨ 'ਚ ਰੱਖੋ ਇਹ ਗੱਲ
ਚੰਗੀ ਜਿਹੀ ਕੰਪਨੀ ਦਾ ਸਨਸ੍ਰਕੀਨ ਵਰਤੋਂ ਕਰੋ। ਇਹ ਤੁਹਾਨੂੰ ਧੁੱਪ ਅਤੇ ਪ੍ਰਦੂਸ਼ਣ ਤੋਂ ਬਚਾ ਕੇ ਸਨ ਟੈਨਿੰਗ ਤੋਂ ਬਚਾਉਣ 'ਚ ਮਦਦ ਕਰੇਗਾ। ਨਾਲ ਹੀ ਘਰ ਤੋਂ ਬਾਹਰ ਜਾਂਦੇ ਸਮੇਂ ਚਿਹਰੇ ਨੂੰ ਚੰਗੀ ਤਰ੍ਹਾਂ ਨਾਲ ਕਵਰ ਕਰੋ।
ਵਾਲਾਂ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਏਗੀ ਸਿਰਫ 1 ਚੀਜ਼
NEXT STORY