ਜਲੰਧਰ— ਮਹਿਲਾਵਾਂ ਦਿਨ ਵਿਚ ਅੱਧੇ ਤੋਂ ਜ਼ਿਆਦਾ ਸਮਾਂ ਕਿਚਨ ਵਿਚ ਬਿਤਾਉਂਦੀਆਂ ਹਨ। ਅਜਿਹੀ ਹਾਲਤ 'ਚ ਕਈ ਵਾਰ ਉਨ੍ਹਾਂ ਨੂੰ ਕੁਕਿੰਗ ਨਾਲ ਜੁੜੀਆਂ ਛੋਟੀਆਂ-ਮੋਟੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਖਾਣ ਵਿਚ ਨਮਕ ਜ਼ਿਆਦਾ ਹੋ ਜਾਣਾ। ਆਓ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਕਿਚਨ ਟਿਪਸ ਦੱਸਦੇ ਹਾਂ ਜਿਸ ਦੇ ਨਾਲ ਤੁਹਾਡਾ ਕੰਮ ਆਸਾਨ ਹੋ ਜਾਵੇਗਾ।
1. ਨਿੰਬੂ ਨੂੰ ਇਸਤੇਮਾਲ ਕਰਨ ਤੋਂ 30 ਮਿੰਟ ਪਹਿਲਾਂ ਕੋਸੇ ਪਾਣੀ ਵਿਚ ਭਿਉ ਕੇ ਰੱਖ ਦਿਓ। ਇਸ ਨਾਲ ਰਸ ਜ਼ਿਆਦਾ ਨਿਕਲੇਗਾ।
2. ਫਲੀਆਂ ਬਣਾਉਣ ਤੋਂ ਪਹਿਲਾਂ ਇਨ੍ਹਾਂ ਨੂੰ ਬਰਫ ਵਾਲੇ ਪਾਣੀ ਵਿਚ ਭਿਉ ਦਿਓ। ਸੱਬਜ਼ੀ ਕ੍ਰਿਸਪੀ ਅਤੇ ਸੁਆਦ ਬਣੇਗੀ।
3. ਸਬਜ਼ੀ ਵਿਚ ਹਰੀ ਮਿਰਚ ਪਾਉਂਦੇ ਸਮੇਂ ਇਸ ਦੇ ਬੀਜ ਕੱਢ ਲਓ। ਇਸ ਨਾਲ ਤਿੱਖਾਪਨ ਦੂਰ ਰਹੇਗਾ ਅਤੇ ਫਲੇਵਰ ਵੀ ਚੰਗਾ ਆਵੇਗਾ।
4. ਨਿੰਬੂ ਸਟੋਰ ਕਰਨ ਲਈ ਇਸ ਦਾ ਰਸ ਟ੍ਰੇਅ ਵਿਚ ਭਰ ਕੇ ਫਰਿੱਜ ਕਰੋ। ਟੁਕੜਿਆਂ ਜੰਮਣ 'ਤੇ ਪਲਾਸਟਿਕ ਬੈਗ ਵਿਚ ਰੱਖ ਦਿਓ।
5. ਸਬਜ਼ੀ ਵਿਚ ਨਮਕ ਜ਼ਿਆਦਾ ਹੋ ਗਿਆ ਹੈ ਤਾਂ ਇਕ ਆਲੂ ਕੱਟ ਦੇ ਪਾ ਦਿਓ। ਨਮਕ ਬੈਲੇਂਸ ਹੋ ਜਾਵੇਗਾ।
6. ਪਕੌੜਿਆਂ ਦੇ ਮਿਸ਼ਰਣ ਵਿਚ ਇਕ ਚੱਮਚ ਗਰਮ ਤੇਲ ਪਾ ਦਿਓ। ਇਸ ਨਾਲ ਪਕੌੜੇ ਸਾਫਟ ਬਣਨਗੇ।
7. ਕੂਕਿਜ ਸਟੋਰ ਕਰਦੇ ਸਮੇਂ ਡਿੱਬੇ ਦੇ ਹੇਠਾਂ ਟਿਸ਼ੂ ਪੇਪਰ ਰੱਖ ਦਿਓ। ਜ਼ਿਆਦਾ ਦੇਰ ਕਰ ਫਰੈੱਸ਼ ਰਹਿਣਗੇ।
8. ਮਸ਼ਰੂਮ ਨੂੰ ਸਟੋਰ ਕਰਨ ਲਈ ਪਲਾਸਟਿਕ ਬੈਗ ਦੀ ਥਾਂ ਪੇਪਰ ਬੈਗ ਦਾ ਇਸਤੇਮਾਲ ਕਰੋ। ਲੰਬੇ ਸਮੇਂ ਤੱਕ ਮਸ਼ਰੂਮ ਫਰੈੱਸ਼ ਰਹਿਣਗੇ।
9. ਭਿੰਡੀ ਬਣਾਉਂਦੇ ਸਮੇਂ ਇਸ ਵਿਚ ਥੋੜ੍ਹਾ-ਜਿਹਾ ਦਹੀਂ ਪਾ ਦਿਓ। ਇਸ ਨਾਲ ਸਬਜ਼ੀ ਭਾਂਡੇ 'ਤੇ ਨਹੀਂ ਚਿਪਕੇਗੀ।
10. ਮਿਰਚੀ ਪਾਊਡਰ ਨੂੰ ਡਿੱਬੇ ਵਿਚ ਭਰਨ ਤੋਂ ਪਹਿਲਾਂ ਥੋੜ੍ਹੀ ਜਿਹੀ ਹਿੰਗ ਪਾ ਦਿਓ। ਕੀੜੇ ਨਹੀਂ ਲੱਗਣਗੇ।
ਝਾਂਜਰਾਂ ਦੇ ਇਹ Trendy ਡਿਜ਼ਾਇਨ ਹਰ ਇਕ ਨੂੰ ਆਉਣਗੇ ਪਸੰਦ
NEXT STORY