ਮੁੰਬਈ (ਬਿਊਰੋ)— ਪ੍ਰੈਗਨੈਂਸੀ ਪਲਾਨਿੰਗ ਕਰਨ ਦਾ ਫੈਸਲਾ ਸਿਰਫ ਪਤੀ-ਪਤਨੀ ਨੂੰ ਹੁੰਦਾ ਹੈ। ਦੂਜੇ ਪਾਸੇ ਕੰਮ ਕਾਰ ਕਰਨ ਵਾਲੀਆਂ ਮਹਿਲਾਵਾਂ ਅਕਸਰ ਪ੍ਰੈਗਨੈਂਸੀ ਪਲਾਨ ਕਰਨ ਤੋਂ ਪਹਿਲਾਂ ਕਾਫੀ ਸੋਚਦੀਆਂ ਹਨ ਕਿਉਂਕਿ ਉਹ ਪ੍ਰੈਗਨੈਂਸੀ ਟਾਈਮ ਵਿਚ ਪ੍ਰੋਪਰ ਆਰਾਮ ਚਾਹੁੰਦੀਆਂ ਹਨ, ਜਿਸ ਲਈ ਉਹ ਕੁਝ ਮਹੀਨੇ ਪਹਿਲਾਂ ਹੀ ਦਫਤਰ ਤੋਂ ਛੁੱਟੀ ਲੈ ਲੈਂਦੀਆਂ ਹਨ। ਇਕ ਦੇਸ਼ ਅਜਿਹਾ ਵੀ ਹੈ, ਜਿੱਥੇ ਪ੍ਰੈਗਨੈਂਸੀ ਪਲਾਨਿੰਗ ਕਰਦੇ ਸਮੇਂ ਸਿਰਫ ਪਤੀ-ਪਤਨੀ ਹੀ ਫੈਸਲਾ ਹੀ ਨਹੀਂ ਸਗੋਂ ਦਫਤਰ ਦੇ ਬਾਸ ਦੀ ਵੀ ਆਗਿਆ ਕਾਫੀ ਮਾਇਨੇ ਰੱਖਦੀ ਹੈ।
ਜਾਪਾਨ ਇਕ ਅਜਿਹਾ ਦੇਸ਼ ਹੈ, ਜਿਸ ਦੀ ਜਨਸੰਖਿਆ 'ਚ ਲਗਾਤਾਰ ਕਮੀ ਹੁੰਦੀ ਦਿਖਾਈ ਦੇ ਰਹੀ ਹੈ। ਉਥੇ ਹੀ ਦੂਜੇ ਪਾਸੇ ਜਾਪਾਨ ਦੀਆਂ ਕੰਪਨੀਆਂ 'ਚ ਕੰਮ ਦਾ ਦਵਾਬ ਵਧਦਾ ਜਾ ਰਿਹਾ ਹੈ, ਜਿਸ ਕਾਰਨ ਅਕਸਰ ਔਰਤਾਂ ਮਾਂ ਬਨਣ ਤੋਂ ਬਾਅਦ ਆਪਣਾ ਕਰੀਅਰ ਛੱਡ ਦਿੰਦੀਆਂ ਹਨ। ਇਸ ਗੱਲ ਨੂੰ ਦੇਖ ਦੇ ਹੋਏ ਜਾਪਾਨ ਦੀ ਬਹੁਤ ਸਾਰੀਆਂ ਕੰਪਨੀਆਂ ਨੇ ਮਹਿਲਾ ਕਰਮਚਾਰੀਆਂ ਨੂੰ ਨਿਰਦੇਸ਼ ਜਾਰੀ ਕਰਦੇ ਹੋਏ ਕਹਿ ਰਹੀ ਹੈ ਕਿ ਮਾਂ ਬਣਨ ਤੋਂ ਪਹਿਲਾਂ ਉਨ੍ਹਾਂ ਨੂੰ ਦਫਤਰ ਦੇ ਬਾਸ ਦੀ ਆਗਿਆ ਲੈਣੀ ਜਰੂਰੀ ਹੋਵੇਗੀ।
ਜਾਪਾਨ ਦੀਆਂ ਕੰਪਨੀਆਂ ਮੁਤਾਬਕ ਕਰਮਚਾਰੀਆਂ ਨੂੰ ਵਿਆਹ ਕਰਨ ਤੋਂ ਪਹਿਲਾਂ ਅਤੇ ਪ੍ਰੈਗਨੈਂਸੀ ਪਲਾਨ ਕਰਨ ਤੋਂ ਪਹਿਲਾਂ ਕੰਪਨੀ ਦੀ ਆਗਿਆ ਲੈਣੀ ਹੋਵੇਗੀ।
ਖੂਬਸੂਰਤ ਡਰੈੱਸ ਨੂੰ ਦੇਸੀ ਟੱਚ ਦੇ ਕੇ ਦੀਪਿਕਾ ਨੇ ਹਾਲੀਵੁੱਡ ਨੂੰ ਬਣਾਇਆ ਦੀਵਾਨਾ
NEXT STORY