ਨਵੀਂ ਦਿੱਲੀ— ਉਮਰ ਦੇ ਪੜਾਅ 'ਚ ਕਿਸ਼ੋਰ ਅਵਸਥਾ ਸਭ ਤੋਂ ਚੰਗਾ ਪੀਰੀਅਡ ਮੰਨਿਆ ਜਾਂਦਾ ਹੈ। ਇਸ ਉਮਰ 'ਚ ਲੜਕੇ-ਲੜਕੀਆਂ ਨੂੰ ਦੁਨੀਆ ਨਵੀਂ-ਨਵੀਂ ਜਿਹੀ ਲੱਗਦੀ ਹੈ। ਦਿਲ 'ਚ ਨਵੀਂ ਉਮੰਗਾਂ ਅਤੇ ਤਰੰਗਾਂ ਜਾਗਦੀਆਂ ਹਨ ਅਤੇ ਲੜਕਾ-ਲੜਕੀ ਇਕ-ਦੂਜੇ ਵੱਲ ਆਕਰਸ਼ਤ ਹੋਣ ਲੱਗਦੇ ਹਨ। ਕਿਸ਼ੋਰ ਅਵਸਥਾ 'ਚ ਡੇਟਿੰਗ ਸ਼ਬਦ ਬਹੁਤ ਹੀ ਚੰਗਾ ਲੱਗਦਾ ਹੈ। ਦੋਹਾਂ ਨੂੰ ਉਮੀਦਾਂ ਹੁੰਦੀਆਂ ਹਨ ਕਿ ਇਸ ਦੇ ਜਰੀਏ ਉਹ ਚੰਗੇ ਜੀਵਨ ਸਾਥੀ ਦੀ ਤਲਾਸ਼ ਕਰ ਪਾਉਣਗੇ ਪਰ ਇਹ ਕੋਈ ਆਸਾਨ ਕੰਮ ਨਹੀਂ ਹੈ। ਕਿਸੇ ਦੇ ਉੱਪਰ ਇੰਨਾ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ ਹੈ ਕਿ ਉਮਰ ਦੇ ਇਸ ਨਾਜ਼ੁਕ ਮੋੜ 'ਤੇ ਕਿਸੇ ਅਣਜਾਣ ਲੜਕੇ ਦੇ ਨਾਲ ਡੇਟਿੰਗ ਕੀਤੀ ਜਾਵੇ। ਕੁਝ ਕਾਰਨਾਂ ਕਾਰਨ ਲੜਕੀਆਂ ਬੁਆਏਫ੍ਰੈਂਡ ਤਾਂ ਬਣਾ ਲੈਂਦੀਆਂ ਹਨ ਪਰ ਡੇਟ 'ਤੇ ਜਾਣ ਤੋਂ ਕਤਰਾਉਂਦੀਆਂ ਹਨ। ਆਓ ਜਾਣਦੇ ਹਾਂ ਕੀ ਹੈ ਇਸ ਦੇ ਪਿੱਛੇ ਦੇ ਕਾਰਨ।
1. ਮਨ ਦਾ ਡਰ
ਲੜਕੀਆਂ ਉਦੋਂ ਤਕ ਕਿਸੇ ਨਾਲ ਇਕੱਲੇ 'ਚ ਮਿਲਣਾ ਪਸੰਦ ਨਹੀਂ ਕਰਦੀਆਂ ਜਦੋਂ ਤਕ ਕਿ ਉਹ ਲੜਕੇ 'ਤੇ ਪੂਰੀ ਤਰ੍ਹਾਂ ਨਾਲ ਯਕੀਨ ਨਾ ਕਰ ਲੈਣ। ਉਸ ਨੂੰ ਡਰ ਰਹਿੰਦਾ ਹੈ ਕਿ ਕਿਤੇ ਉਹ ਇਕਤਰਫਾ ਪਿਆਰ ਦੀ ਪ੍ਰੇਸ਼ਾਨੀ 'ਚ ਨਾ ਪੈ ਜਾਣ। ਡੇਟ 'ਤੇ ਨਾ ਜਾਣ ਦਾ ਇਹ ਵੀ ਇਕ ਕਾਰਨ ਹੋ ਸਕਦਾ ਹੈ।
2. ਟਾਈਮ ਦੀ ਖਰਾਬੀ
ਇਹ ਸਮੇਂ ਪੜ੍ਹਾਈ ਅਤੇ ਕਰੀਅਰ ਲਈ ਵੀ ਬਹੁਤ ਹੀ ਖਾਸ ਹੁੰਦਾ ਹੈ। ਪਿਆਰ ਦੇ ਚੱਕਕ 'ਚ ਪੈ ਕੇ ਲੜਕੀਆਂ ਆਪਣਾ ਭਵਿੱਖ ਖਰਾਬ ਨਹੀਂ ਕਰਨਾ ਚਾਹੁੰਦੀਆਂ। ਉਹ ਇਸ ਗੱਲ ਤੋਂ ਡਰਦੀਆਂ ਹਨ ਕਿ ਕਿਤੇ ਉਨ੍ਹਾਂ ਦਾ ਧਿਆਨ ਨਾ ਭਟਕ ਜਾਵੇ।
3. ਭਰੋਸਾ ਨਾ ਕਰੋ
ਲੜਕੇ 'ਤੇ ਇਕਦਮ ਤੋਂ ਭਰੋਸਾ ਕਰਨਾ ਕੋਈ ਆਸਾਨ ਕੰਮ ਨਹੀਂ ਹੈ। ਕੁਝ ਲੜਕੀਆਂ ਇਹ ਵੀ ਸਮਝਦੀ ਹੈ ਕਿ ਹੋ ਸਕਦਾ ਹੈ। ਲੜਕਾ ਰਿਲੇਸ਼ਨਸ਼ਿਪ ਅੱਗੇ ਨਾ ਵਧਣ ਦੇਣਾ ਚਾਹੁੰਦਾ ਹੈ, ਜਿਸ ਲਈ ਬਾਅਦ 'ਚ ਉਸ ਨੂੰ ਪਛਤਾਉਣਾ ਪਵੇ। ਇਹੀ ਕਾਰਨ ਹੈ ਕਿ ਉਹ ਡੇਟਿੰਗ ਦੇ ਝੰਝਟ 'ਚ ਨਾ ਪਵੇ।
4. ਰੱਖੋ ਪੂਰਾ ਕੰਟਰੋਲ
ਲੜਕੀਆਂ ਨੂੰ ਇਸ ਗੱਲ ਦਾ ਵੀ ਡਰ ਹੁੰਦਾ ਹੈ ਕਿ ਕਿਤੇ ਡੇਟ 'ਤੇ ਜਾਣ ਦੇ ਬਾਅਦ ਲੜਕਾ ਉਸ 'ਤੇ ਆਪਣੀ ਮਨਮਰਜ਼ੀ ਥੋਪਣਾ ਨਾ ਸ਼ੁਰੂ ਕਰ ਦੇਵੇ। ਉਸ ਨੂੰ ਕਿਤੇ ਆਉਣ-ਜਾਉਣ , ਪਸੰਦ-ਨਾਪਸੰਦ 'ਤੇ ਪੂਰੀ ਤਰ੍ਹਾਂ ਨਾਲ ਕੰਟਰੋਲ ਕਰਨਾ ਸ਼ੁਰੂ ਕਰ ਦੇਵੇ ਤਾਂ ਪ੍ਰੇਸ਼ਾਨੀ ਵਧ ਸਕਦੀ ਹੈ। ਇਸ ਸਭ ਕਾਰਨ ਲੜਕੀਆਂ ਡੇਟ ਲਈ ਜਾਣ ਤੋਂ ਕਤਰਾਉਂਦੀਆਂ ਹਨ।
ਵਾਲਾਂ ਦੇ ਅਚਾਨਕ ਜ਼ਿਆਦਾ ਝੜਨ ਦੇ ਕਾਰਨ
NEXT STORY