ਮੁੰਬਈ— ਖੀਰਾ, ਇਸ ਨੂੰ ਲੋਕ ਸਲਾਦ ਦੇ ਰੂਪ 'ਚ ਬਹੁਤ ਸ਼ੌਕ ਦੇ ਨਾਲ ਖਾਂਦੇ ਹਨ। ਸਲਾਦ ਤੋਂ ਇਲਾਵਾ ਵੀ ਇਸ ਨੂੰ ਸੈਂਡਵਿਚ ਜਾਂ ਫਾਸਟ 'ਚ ਵੀ ਬਹੁਤ ਇਸਤੇਮਾਲ ਕੀਤਾ ਜਾਂਦਾ ਹੈ। ਖੀਰਾ ਖਾਣਾ ਸਿਹਤ ਲਈ ਬਹੁਤ ਫਾਇਦੇਮੰਦ ਹੈ। ਇਸ ਨਾਲ ਸਰੀਰ 'ਚ ਹਮੇਸ਼ਾ ਤਾਜ਼ਗੀ ਬਣੀ ਰਹਿੰਦੀ ਹੈ। ਆਓ ਜਾਣਦੇ ਹਾਂ ਇਸ ਦੇ ਸਿਹਤ ਸੰਬੰਧੀ ਕੀ ਫਾਇਦੇ ਹਨ।
1. ਕਬਜ਼
ਕਬਜ਼ ਹੋਣ ਤੇ ਖੀਰਾ ਖਾਣ ਨਾਲ ਪੇਟ ਦੀ ਪਰੇਸ਼ਾਨੀ ਦੂਰ ਹੋ ਜਾਂਦੀ ਹੈ। ਇਸ ਨੂੰ ਆਪਣੇ ਖਾਣ 'ਚ ਜ਼ਰੂਰ ਸ਼ਾਮਿਲ ਕਰੋ। ਰੋਜ਼ਾਨਾ ਇਸ ਨੂੰ ਖਾਣ ਨਾਲ ਕਬਜ਼ ਤੋਂ ਰਾਹਤ ਪਾਈ ਜਾਂ ਸਕਦੀ ਹੈ।
2. ਬਲੱਡ ਪ੍ਰੈਸ਼ਰ
ਹਾਈ ਬਲੱਡ ਪ੍ਰੈਸ਼ਰ ਤੋਂ ਰਾਹਤ ਪਾਉਂਣ ਦੇ ਲਈ ਖੀਰਾ ਖਾਣਾ ਬਹੁਤ ਚੰਗਾ ਹੁੰਦਾ ਹੈ। ਇਸ 'ਚ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ 'ਤੇ ਇਹ ਸਰੀਰ ਨੂੰ ਠੰਡਾ ਰੱਖਦਾ ਹੈ।
3. ਕੈਂਸਰ
ਖੀਰੇ 'ਚ ਕੈਲੋਰੀ ਦੀ ਮਾਤਰਾ ਘੱਟ 'ਤੇ ਫਾਈਬਰ ਬਹੁਤ ਜ਼ਿਆਦਾ ਹੁੰਦਾ ਹੈ। ਮੀਡੇ-ਮੀਲ ਦੀ ਭੁੱਖ ਨੂੰ ਸ਼ਾਂਤ ਕਰਨ ਦੇ ਲਈ ਖੀਰਾ ਖਾਣਾ ਚਾਹੀਦਾ ਹੈ। ਇਸ ਦੇ ਨਾਲ ਪੇਟ ਦੇਰ ਤੱਕ ਭਰਿਆ ਰਹਿੰਦਾ ਹੈ 'ਤੇ ਭਾਰ ਵੀ ਘੱਟ ਹੋ ਜਾਂਦਾ ਹੈ।
4. ਕੋਲੈਸਟਰੌਲ
ਖੀਰੇ 'ਚ ਕੋਲੈਸਟਰੌਲ ਬਿਲਕੁਲ ਨਹੀਂ ਹੁੰਦਾ। ਦਿਲ ਦੇ ਮਰੀਜ਼ਾ ਦੇ ਲਈ ਖੀਰਾ ਖਾਣਾ ਬਹੁਤ ਚੰਗਾ ਹੁੰਦਾ ਹੈ। ਇਸ 'ਚ ਪਾਇਆ ਜਾਣ ਵਾਲੇ ਤੱਤ ਕੋਲੈਸਟਰੌਲ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ।
6. ਕਿਡਨੀ
ਖੀਰੇ ਦਾ ਇਸਤੇਮਾਲ ਹਰ ਰੋਜ਼ ਕਰਨ ਨਾਲ ਪੱਥਰੀ ਦੀ ਪਰੇਸ਼ਾਨੀ ਤੋਂ ਬਚਿਆ ਜਾਂ ਸਕਦਾ ਹੈ। ਇਹ ਪਿੱਤੇ 'ਤੇ ਕਿੱਡਨੀ ਦੀ ਪੱਥਰੀ ਤੋਂ ਬਚਾਉਂਦਾ ਹੈ। ਖੀਰੇ ਦੇ ਰਸ ਨੂੰ ਦਿਨ 'ਚ 2-3 ਬਾਰ ਪੀਣਾ ਲਾਭਕਾਰੀ ਹੁੰਦਾ ਹੈ।
7. ਮਾਸਿਕ ਪਰੇਸ਼ਾਨੀ ਤੋਂ ਛੁਟਕਾਰਾ
—ਜਿੰਨ੍ਹਾਂ ਕੁੜੀਆਂ ਨੂੰ ਮਾਹਾਵਾਰੀ ਦੇ ਦਿਨ੍ਹਾਂ 'ਚ ਪਰੇਸ਼ਾਨੀ ਆਉਂਦੀ ਹੈ। ਉਹ ਦਹੀਂ 'ਤੇ ਖੀਰੇ ਨੂੰ ਕੱਦੂਕਸ ਕਰ ਕੇ ਉਸ 'ਚ ਪੁਦੀਨਾ, ਕਾਲਾ ਨਮਕ, ਕਾਲੀ ਮਿਰਚ, ਜ਼ੀਰਾ 'ਤੇ ਹਿੰਗ ਪਾ ਕੇ ਖਾਣ ਇਸ ਨਾਲ ਉਹਨਾਂ ਨੂੰ ਆਰਾਮ ਮਿਲੇਗਾ।
ਬਹੁਤ ਕੰਮ ਆਉਂਦੇ ਹਨ ਇਹ ਛੋਟੇ-ਛੋਟੇ ਨੁਸਖੇ
NEXT STORY