ਨਵੀਂ ਦਿੱਲੀ— ਘਰ 'ਚ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਚੀਜ਼ਾਂ ਜਮ੍ਹਾ ਰਹਿੰਦੀਆਂ ਹਨ ਜੋ ਸਾਡੇ ਕੰਮ ਦੀਆਂ ਨਹੀਂ ਹੁੰਦੀਆਂ ਅਤੇ ਫਿਰ ਵੀ ਲੋਕ ਇਨ੍ਹਾਂ ਨੂੰ ਸੁੱਟਣ ਦਾ ਨਾਂ ਹੀ ਨਹੀਂ ਲੈਂਦੇ। ਇਨ੍ਹਾਂ ਚੀਜ਼ਾਂ ਨੂੰ ਲੋਕ ਇਸ ਲਈ ਸੰਭਾਲ ਕੇ ਰੱਖਦੇ ਹਨ ਕਿ ਸ਼ਾਇਦ ਕਦੇ ਇਹ ਇਸਤੇਮਾਲ 'ਚ ਆ ਜਾਣ ਪਰ ਅਜਿਹਾ ਨਹੀਂ ਹੁੰਦਾ। ਇਸ ਨਾਲ ਘਰ 'ਚ ਗੰਦਗੀ ਫੈਲਦੀ ਹੈ। ਤੁਹਾਨੂੰ ਵੀ ਇਸ ਤਰ੍ਹਾਂ ਦੀ ਆਦਤ ਹੈ ਤਾਂ ਕੁਝ ਅਜਿਹੀਆਂ ਚੀਜ਼ਾਂ 'ਤੇ ਧਿਆਨ ਦਿਓ ਜੋ ਤੁਹਾਨੂੰ ਬੀਮਾਰ ਕਰ ਸਕਦੀਆਂ ਹਨ ਆਓ ਜਾਣਦੇ ਹਾਂ ਕਿਹੜੀਆਂ-ਕਿਹੜੀਆਂ ਹਨ ਇਹ ਬੇਕਾਰ ਦੀਆਂ ਚੀਜ਼ਾਂ ਅਤੇ ਕਿਉਂ ਉਨ੍ਹਾਂ ਤੋਂ ਛੁਟਕਾਰਾ ਪਾਉਣ ਜ਼ਰੂਰੀ ਹੈ।
— ਮਸਾਲਿਆਂ ਦੇ ਪਾਊਚ
ਖਾਣੇ ਦਾ ਸੁਆਦ ਵਧਾਉਣ ਲਈ ਰਸੋਈ 'ਚ ਢੇਰ ਸਾਰੇ ਮਸਾਲੇ ਪਏ ਰਹਿੰਦੇ ਹਨ। ਟਮੈਟੋ ਕੈਚਅੱਪ, ਕਾਲੀ ਮਿਰਚ, ਧਨੀਆ ਪਾਊਡਰ, ਜੀਰਾ ਪਾਊਡਰ, ਦਾਲਚੀਨੀ ਅਤੇ ਹੋਰ ਪਤਾ ਨਹੀਂ ਕਿਹੜੇ-ਕਿਹੜੇ ਮਸਾਲਿਆਂ ਦੇ ਫਲੇਵਰ ਰਸੋਈ 'ਚ ਮਹੀਨਿਆਂ ਤਕ ਸੰਭਾਲ ਕੇ ਰੱਖੇ ਜਾਂਦੇ ਹਨ। ਸਿਹਤ ਦੇ ਹਿਸਾਬ ਨਾਲ ਇਨ੍ਹਾਂ ਚੀਜ਼ਾਂ ਦਾ ਜ਼ਿਆਦਾ ਸੇਵਨ ਚੰਗਾ ਨਹੀਂ ਹੁੰਦਾ। ਇਨ੍ਹਾਂ ਦੀ ਐਕਸਪਾਇਰੀ ਡੇਟ ਜ਼ਰੂਰ ਚੈੱਕ ਕਰ ਲਓ ਜ਼ਿਆਦਾ ਦੇਰ ਨਾ ਰੱਖੋ। ਹੌਲੀ-ਹੌਲੀ ਇਸ 'ਚ ਕੀੜੇ ਪਨਪਨੇ ਸ਼ੁਰੂ ਹੋ ਜਾਂਦੇ ਹਨ ਜੋ ਬਾਕੀ ਚੀਜ਼ਾਂ ਨੂੰ ਵੀ ਖਰਾਬ ਕਰਨਾ ਸ਼ੁਰੂ ਕਰ ਦਿੰਦੇ ਹਨ।
— ਪਲਾਸਟਿਕ ਦੇ ਚੱਮਚ
ਖਾਣੇ ਦੀ ਡਿਲਵਰੀ ਦੇ ਸਮੇਂ ਪਲਾਸਟਿਕ ਦੀਆਂ ਢੇਰ ਸਾਰੀਆਂ ਕਟਲੇਰੀ ਮਿਲ ਜਾਂਦੀ ਹੈ। ਬਹੁਤ ਸਾਰੇ ਲੋਕ ਇਸ ਦੇ ਡਿਸਪੋਸੇਬਲ ਭਾਂਡਿਆਂ ਨੂੰ ਸੰਭਾਲ ਕੇ ਰੱਖ ਲੈਂਦੇ ਹਨ ਕਿ ਸ਼ਾਇਦ ਟ੍ਰੈਵਲਿੰਗ ਦੇ ਸਮੇਂ ਇਨ੍ਹਾਂ ਦੀ ਜ਼ਰੂਰਤ ਪੈ ਜਾਵੇ ਪਰ ਸਿਹਤ 'ਤੇ ਇਹ ਮਾੜਾ ਪ੍ਰਭਾਵ ਪਾਉਂਦੇ ਹਨ। ਇਸ ਤੋਂ ਇਲਾਵਾ ਪੁਰਾਣੇ ਹੋ ਜਾਣ 'ਤੇ ਇਸ ਤਰ੍ਹਾਂ ਦੇ ਭਾਂਡਿਆਂ 'ਤੇ ਕ੍ਰੈਕ ਪੈਣੇ ਸ਼ੁਰੂ ਹੋ ਜਾਂਦੇ ਹਨ, ਜਿਸ 'ਚ ਖਾਣਾ ਖਾਣ ਨਾਲ ਪਲਾਸਟਿਕ ਦੇ ਕਣ ਭੋਜਨ ਦੇ ਨਾਲ ਮੂੰਹ 'ਚ ਆ ਸਕਦੇ ਹਨ।
— ਜ਼ੁਰਾਬਾਂ
ਕਈ ਵਾਰ ਕੱਪੜੇ ਧੋਂਦੇ ਜਾਂ ਸੁਕਾਉਂਦੇ ਸਮੇਂ ਇਕ-ਇਕ ਜ਼ੁਰਾਬ ਗਾਇਬ ਹੋ ਜਾਂਦੀ ਹੈ। ਇਨ੍ਹਾਂ ਨੂੰ ਅਲਮਾਰੀ 'ਚ ਇਸ ਲਈ ਸੰਭਾਲ ਕੇ ਰੱਖ ਲਿਆ ਜਾਂਦਾ ਹੈ ਕਿ ਸ਼ਾਇਦ ਦੂਜੀ ਮਿਲ ਜਾਵੇ ਪਰ ਤੁਸੀਂ ਇਨ੍ਹਾਂ ਦਾ ਇਸਤੇਮਾਲ ਡਾਈ ਤਰੀਕਿਆਂ ਨਾਲ ਕਰ ਸਕਦੇ ਹੋ। ਤੁਸੀਂ ਇਨ੍ਹਾਂ ਨਾਲ ਖਿਡੌਣੇ ਅਤੇ ਹੋਰ ਵੀ ਕਈ ਚੀਜ਼ਾਂ ਬਣਾ ਸਕਦੇ ਹੋ।
— ਪੁਰਾਣੀਆਂ ਦਵਾਈਆਂ
ਕੁਝ ਘਰਾਂ 'ਚ ਢੇਰ ਸਾਰੀਆਂ ਪੁਰਾਣੀਆਂ ਦਵਾਈਆਂ ਡੱਬੇ 'ਚ ਪਈਆਂ ਰਹਿੰਦੀਆਂ ਹਨ। ਇਨ੍ਹਾਂ ਨੂੰ ਖਾਣ ਲਈ ਇਸਤੇਮਾਲ ਤਾਂ ਨਹੀਂ ਕੀਤਾ ਜਾ ਸਕਦਾ ਪਰ ਛੋਟੇ-ਛੋਟੇ ਬੱਚੇ ਇਸ ਨੂੰ ਗਲਤੀ ਨਾਲ ਮੂੰਹ 'ਚ ਪਾ ਸਕਦੇ ਹਨ। ਪੁਰਾਣੀਆਂ ਦਵਾਈਆਂ ਬਹੁਤ ਸਾਰੇ ਦੋਸ਼ ਦਾ ਕਾਰਨ ਵੀ ਬਣਦੀਆਂ ਹਨ। ਬਿਨਾ ਕਾਰਨ ਇਨ੍ਹਾਂ ਨੂੰ ਸੰਭਾਲ ਕੇ ਨਾ ਰੱਖੋ ਜਲਦੀ ਹੀ ਸੁੱਟ ਦਿਓ।
— ਬਿਨਾ ਢੱਕਣ ਦੇ ਡੱਬੇ
ਕਈ ਵਾਰ ਰਸੋਈ 'ਚ ਫੂਡ ਸਟੋਰ ਕੰਟੇਨਰ ਦੇ ਢੱਕਣ ਖਰਾਬ ਜਾਂ ਫਿਰ ਗੁੰਮ ਹੋ ਜਾਂਦੇ ਹਨ। ਫਿਰ ਇਨ੍ਹਾਂ ਨੂੰ ਸੰਭਾਲ ਕੇ ਰੱਖਿਆ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਅਜਿਹੇ ਡੱਬਿਆਂ 'ਚ ਖਾਣਾ ਸਟੋਰ ਕਰਨਾ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਅਜਿਹੇ 'ਚ ਭਾਂਡਿਆਂ 'ਚ ਖਾਣਾ ਪਕਾ ਕੇ ਫਰਿੱਜ਼ 'ਚ ਰੱਖਣ ਨਾਲ ਬੈਕਟੀਰੀਆ ਬਹੁਤ ਜਲਦੀ ਪਨਪਨੇ ਸ਼ੁਰੂ ਹੋ ਜਾਂਦੇ ਹਨ। ਜੋ ਦਿਖਾਈ ਤਾਂ ਨਹੀਂ ਦਿੰਦੇ ਪਰ ਇਨਫੈਕਸ਼ਨ ਦਾ ਕਾਰਨ ਬਣਦੇ ਹਨ।
ਫੇਸਵਾਸ਼ ਨਾਲ ਚਿਹਰਾ ਧੋਂਣ ਨਾਲ ਹੋ ਸਕਦੇ ਹਨ ਇਹ ਨੁਕਸਾਨ
NEXT STORY