ਨਵੀਂ ਦਿੱਲੀ— ਘੁੰਮਣ-ਫਿਰਨ ਦਾ ਸ਼ੌਕ ਤਾਂ ਸਾਰੇ ਰੱਖਦੇ ਹਨ ਪਰ ਮਹਿੰਗਾਈ ਦੇ ਇਸ ਦੌਰ 'ਤੇ ਬਿਨ੍ਹਾਂ ਪੈਸਿਆਂ ਦੇ ਘੁੰਮਣਾ ਇੰਨਾ ਆਸਾਨ ਵੀ ਨਹੀਂ ਹੁੰਦਾ। ਕਿਸੇ ਖੂਬਸੂਰਤ ਜਗ੍ਹਾ 'ਤੇ ਜਾ ਕੇ ਉੱਥੇ ਦਾ ਨਾਜ਼ਾਰਾ ਲੈਣ ਲਈ ਜੇਬ 'ਚ ਪੈਸੇ ਹੋਣੇ ਬਹੁਤ ਜ਼ਰੂਰੀ ਹਨ। ਉਦੋਂ ਘੁੰਮਣ ਦਾ ਮਜ੍ਹਾ ਵੀ ਆਉਂਦਾ ਹੈ। ਬਹੁਤ ਸਾਰੇ ਲੋਕ ਤਾਂ ਪੈਸਿਆਂ ਦੀ ਕਮੀ ਦੇ ਕਾਰਨ ਹੀ ਆਪਣੀ ਇਸ ਇੱਛਾ ਨੂੰ ਪੂਰਾ ਨਹੀਂ ਕਰ ਪਾਉਂਦੇ ਹਨ। ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਆਈਲੈਂਡ ਦੇ ਬਾਰੇ 'ਚ ਦੱਸਾਂਗੇ , ਜਿੱਥੇ ਤੁਹਾਨੂੰ ਮੁਫਤ 'ਚ ਲੰਬੇ ਸਮੇਂ ਤੱਕ ਰਹਿਣ ਦਾ ਮੌਕਾ ਮਿਲੇਗਾ।
ਜੀ.ਹਾਂ,ਆਸਟ੍ਰੇਲੀਆ ਦੇ Tasmania Island ਦੇ ਬਾਰੇ ਤੁਸੀਂ ਕਈ ਫਿਲਮਾਂ ਅਤੇ ਮੈਗਜ਼ੀਨ 'ਚ ਦੇਖਿਆ ਜਾਂ ਸੁਣਿਆ ਹੋਵੇਗਾ। ਜੇਕਰ ਤੁਸੀਂ ਇਥੇ ਘੁੰਮਣ ਦਾ ਸੁਪਨਾ ਦੇਖਦੇ ਹੋ ਤਾਂ ਪੈਸਿਆ ਦੀ ਚਿੰਤਾ ਕਰਨੀ ਛੱਡ ਦਿਓ ਕਿਉਂਕਿ ਤੁਹਾਨੂੰ ਕੁਝ ਸ਼ਰਤਾਂ ਮੰਨਣ 'ਤੇ ਇਸ ਦੀਪ 'ਤੇ 6 ਮਹੀਨੇ ਤੱਕ ਚਾਰ ਬੈੱਡਰੂਮ ਦੇ ਘਰ 'ਚ ਰਹਿਣ ਦਾ ਸੁਨਿਹਰਾ ਆਫਰ ਮਿਲੇਗਾ। ਤੁਸੀਂ ਆਪਣੇ ਇਕ ਪਾਟਨਰ ਬੈਟਸਫਰੈਂਡ ਜਾਂ ਗਰਲਫਰੈਂਡ ਦੇ ਨਾਲ ਇੱਥੇ ਲਗਭਗ 6 ਮਹੀਨੇ ਤੱਕ ਰਹਿ ਸਕਦੇ ਹੋ ਅਤੇ ਇਸ ਖੂਬਸੂਰਤ ਦੀਪ ਦਾ ਨਾਜ਼ਾਰਾ ਲੈ ਸਕਦੇ ਹੋ।
-ਪਰ ਇਸ ਮੌਕੇ ਦਾ ਫਾਇਦਾ ਉਠਾਉਣ ਦੇ ਲਈ ਤੁਹਾਨੂੰ ਇਸ ਆਈਲੈਂਡ ਦੀ 6 ਮਹੀਨਿਆਂ ਤੱਕ ਦੇਖ-ਰੇਖ ਕਰਨੀ ਹੋਵੇਗੀ। ਇੰਨਾ ਹੀ ਨਹੀਂ, 6 ਮਹੀਨਿਆਂ ਤੱਕ ਬਿਨ੍ਹਾਂ ਟੀ.ਵੀ, ਇੰਟਰਨੈੱਟ ਅਤੇ ਫੋਨ ਦੇ ਰਹਿਣਾ ਹੋਵੇਗਾ।
-ਖਾਣੇ ਦਾ ਇੰਤਜਾਮ ਵੀ ਖੁਦ ਹੀ ਕਰਨਾ ਪਵੇਗਾ। ਸ਼ਰਤ ਹੈ ਕਿ ਤੁਸੀਂ ਇਸ ਆਈਲੈਂਡ ਦੁਆਰਾ ਤੈਅ ਕੀਤੇ ਗਏ ਸਮੇਂ ਦੇ ਵਿਚ ਬਿਨ੍ਹਾਂ ਕਿਸੇ ਐਮਰਜਨਸੀ ਦੇ ਘਰ ਜਾਂ ਕਿਸੇ ਹੋਰ ਜਗ੍ਹਾ 'ਤੇ ਨਹੀ ਜਾ ਸਕਦੇ। ਦੱਸਿਆ ਜਾਂਦਾ ਹੈ ਕਿ ਹਰ ਵਿਅਕਤੀ ਦਾ ਸਮਾਨ 325 ਕਿ.ਗ੍ਰ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ।
ਰਾਤ ਨੂੰ ਭੁੱਲ ਕੇ ਨਾ ਖਾਓ ਇਹ ਚੀਜ਼ਾਂ, ਹੋਵੇਗਾ ਨੁਕਸਾਨ
NEXT STORY