ਜਲੰਧਰ— ਦਾਲਚੀਨੀ ਦਾ ਇਸਤੇਮਾਲ ਹਰ ਘਰ 'ਚ ਕੀਤਾ ਜਾਂਦਾ ਹੈ। ਇਹ ਸਿਰਫ ਖਾਣੇ ਦਾ ਸੁਆਦ ਹੀ ਨਹੀਂ ਵਧਾਉਂਦੀ ਬਲਕਿ ਭਾਰ ਘੱਟ ਕਰਨ 'ਚ ਵੀ ਮਦਦਗਾਰ ਹੈ। ਜੀ ਹਾਂ, ਦਾਲਚੀਨੀ ਦੀ ਵਰਤੋਂ ਕਰਨ ਨਾਲ ਮੋਟਾਪਾ ਘੱਟ ਹੁੰਦਾ ਹੈ। ਇਸ ਨਾਲ ਮੋਟਾਬਾਲਿਜਮ ਵੱਧਦਾ ਹੈ। ਜੇਕਰ ਤੁਸੀਂ ਭਾਰ ਘੱਟ ਕਰਨਾ ਚਾਹੁੰਦਾ ਤਾਂ ਦਾਲਚੀਨੀ ਦਾ ਚਾਹ ਦਾ ਸੇਵਨ ਕਰੋ। ਕਈ ਲੋਕ ਦਾਲਚੀਨੀ ਦੀ ਚਾਹ ਗਲਤ ਤਰੀਕੇ ਨਾਲ ਬਣਾਉਂਦੇ ਹਨ। ਆਓ ਜਾਣਦੇ ਹਾਂ ਦਾਲਚੀਨੀ ਦੀ ਚਾਹ ਬਣਾਉਣ ਦੇ ਸਹੀਂ ਤਰੀਕੇ ਦੇ ਬਾਰੇ।
ਸਮੱਗਰੀ
- 1 ਲੀਟਰ ਪਾਣੀ
- 1 ਦਾਲਚੀਨੀ ਦੀ ਸਟਿੱਕ ਜਾਂ 5 ਚਮਚ ਚਾਲਚੀਨੀ ਪਾਊਡਰ
- 1/2 ਚਮਚ ਸ਼ਹਿਦ
ਵਿਧੀ
ਸਭ ਤੋਂ ਪਹਿਲਾਂ ਇਕ ਭਾਂਡੇ 'ਚ ਪਾਣੀ ਉਬਾਲ ਲਓ। ਹੁਣ ਇਸ 'ਚ ਦਾਲਚੀਨੀ ਪਾ ਕੇ ਮਿਸ਼ਰਨ ਨੂੰ ਘੱਟ ਅੱਗ 'ਤੇ 5 ਮਿੰਟ ਰੱਖੋ ਅਤੇ ਚਾਹ ਨੂੰ ਠੰਡਾ ਹੋਣ ਦਿਓ। ਚਾਹ ਠੰਡੀ ਹੋਣ 'ਤੇ ਇਸ 'ਚ ਸ਼ਹਿਦ ਮਿਲਾ ਦਿਓ। ਦਿਨ 'ਚ ਤਿੰਨ ਵਾਰ (ਸਵੇਰ, ਦੁਪਹਿਰ ਅਤੇ ਰਾਤ) ਨੂੰ ਇਸ ਚਾਹ ਦਾ ਸੇਵਨ ਕਰੋ। ਤੁਸੀਂ ਚਾਹੋ ਤਾਂ ਇਸ ਨੂੰ ਗਰਮ ਵੀ ਪੀ ਸਕਦੇ ਹੋ। ਇਸ ਨਾਲ ਭਾਰ ਘੱਟ ਹੋਵੇਗਾ।
ਫਾਇਦੇ
ਦਾਲ ਚੀਨੀ ਦੀ ਚਾਹ 'ਚ ਕੈਲੋਰੀਜ ਨਹੀਂ ਹੁੰਦੀ ਅਤੇ ਇਹ ਸਰੀਰ 'ਚ ਮੌਜੂਦ ਕੈਲੋਰੀਜ ਨੂੰ ਘੱਟ ਕਰਨ ਕਰਦੀ ਹੈ। ਇਸ ਤੋਂ ਇਲਾਵਾ ਇਹ ਚਾਹ ਹਾਰਮੋਨ 'ਚ ਇਨਸੁਲਿਨ ਨੂੰ ਵੱਧਣ ਤੋਂ ਰੋਕਦੀ ਹੈ। ਇਸ ਲਈ ਰੋਜ਼ਾਨਾ ਦਾਲਚੀਨੀ ਦਾ ਸੇਵਨ ਕਰੋ।
ਖੂਬਸੂਰਤ ਲੜਕੀਆਂ ਦੀ ਤਲਾਸ਼ 'ਚ ਇੱਥੇ ਆਉਂਦੇ ਹਨ ਲੜਕੇ
NEXT STORY