ਜਲੰਧਰ—ਹੁਣ ਗੱਲ ਜੇਕਰ ਔਰਤਾਂ ਦੇ ਕਿਸੇ ਤਿਓਹਾਰੀ ਨਾਲ ਜੁੜੀ ਹੈ ਤਾਂ ਜ਼ਾਹਿਰ ਹੈ ਔਰਤਾਂ ਇਸ ਦਿਨ ਤਿਆਰ ਹੋਣਾ ਵੀ ਪਸੰਦ ਕਰਦੀਆਂ ਹਨ। ਚੰਗੇ-ਚੰਗੇ ਕੱਪੜੇ, ਗਹਿਣੇ ਅਤੇ ਮੇਕਅਪ ਹਰ ਔਰਤ ਦੀ ਪਹਿਲੀ ਪਸੰਦ ਹੁੰਦੀ ਹੈ। ਨਵੀਂ ਨਵੇਲੀ ਦੁਲਹਨ ਲਈ ਤਾਂ ਇਸ ਵਰਤ ਦੀ ਅਹਿਮੀਅਤ ਹੋਰ ਵੀ ਖਾਸ ਹੁੰਦੀ ਹੈ। ਅਜਿਹੇ 'ਚ ਕਿਉਂ ਨਾ ਇਸ ਖਾਸ ਮੌਕੇ ਦੇ ਲਈ ਤਿਆਰੀ ਹੁਣ ਤੋਂ ਸ਼ੁਰੂ ਕੀਤੀ ਜਾਵੇ। ਤਾਂ ਚੱਲੋ ਅੱਜ ਤੁਹਾਨੂੰ ਦੱਸਦੇ ਹਾਂ ਕਿ ਕਰਵਾਚੌਥ ਦੇ ਮੌਕੇ ਨੈਚੁਰਲ ਤਰੀਕੇ ਨਾਲ ਖੂਬਸੂਰਤ ਦਿੱਸਣ ਦੇ ਆਸਾਨ ਬਿਊਟੀ ਟਿਪਸ...
ਰੋਜ਼ਾਨਾ ਪੀਓ 8 ਤੋਂ 10 ਗਿਲਾਸ ਪਾਣੀ
ਪਾਣੀ ਤੁਹਾਡੀ ਬਾਡੀ ਦੇ ਨਾਲ-ਨਾਲ ਸਕਿਨ ਨੂੰ ਵੀ ਡਿਟਾਕਸ ਕਰਨ 'ਚ ਮਦਦ ਕਰਦਾ ਹੈ। ਜਿਸ ਤਰ੍ਹਾਂ ਨਾਲ ਤੁਹਾਡੀ ਸਕਿਨ ਨੈਚੁਰਲ ਗਲੋਇੰਗ ਕਰਦੀ ਹੈ। ਇਸ ਦੇ ਇਲਾਵਾ ਪਾਣੀ ਤੁਹਾਡੀ ਸਕਿਨ 'ਤੇ ਮੌਜੂਦਾ ਦਾਗ ਧੱਬੇ ਅਤੇ ਕਿੱਲ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਇੰਝ ਹੀ ਇਸ ਖਾਸ ਮੌਕੇ 'ਤੇ ਗਲੋਇੰਗ ਐਂਡ ਬਿਊਟੀਫੁਲ ਦਿੱਸਣ ਲਈ ਅੱਜ ਤੋਂ ਹੀ ਭਰਪੂਰ ਪਾਣੀ ਪੀਣਾ ਸ਼ੁਰੂ ਕਰ ਦਿਓ।
ਫਾਸਟ ਫੂਡ ਤੋਂ ਦੂਰੀ
ਫਾਸਟ ਫੂਡ ਨਾ ਸਿਰਫ ਤੁਹਾਡੀ ਸਿਹਤ ਵਿਗਾੜਦਾ ਹੈ ਸਗੋਂ ਤੁਹਾਡੀ ਸਕਿਨ 'ਤੇ ਵੀ ਬੁਰਾ ਅਸਰ ਪਾਉਂਦਾ ਹੈ। ਜ਼ਿਆਦਾ ਮਸਾਲੇਦਾਰ ਭੋਜਨ ਕਰਨ ਨਾਲ ਚਿਹਰੇ 'ਤੇ ਕਿੱਲ ਅਤੇ ਚਿਹਰੇ ਦੀ ਰੰਗਤ ਘੱਟ ਹੁੰਦੀ ਹੈ। ਅਜਿਹੇ 'ਚ ਕਰਵਾਚੌਥ ਦੇ ਮੌਕੇ 'ਤੇ ਖਾਸ ਦਿਸਣ ਲਈ ਅੱਜ ਤੋਂ ਹੀ ਹੈਲਦੀ ਡਾਈਟ ਦੀ ਸ਼ੁਰੂਆਤ ਕਰੋ, ਘਰ ਦਾ ਬਣਿਆ ਖਾਣਾ ਅਤੇ ਜ਼ਿਆਦਾ ਤੋਂ ਜ਼ਿਆਦਾ ਫਰੂਟਸ ਖਾਓ।
ਚਿਹਰੇ ਦੀ ਕਲੀਸਿੰਗ
ਚਾਹੇ ਤੁਸੀਂ ਮੇਕਅਪ ਲਗਾਉਂਦੀ ਹੋ ਜਾਂ ਨਹੀਂ, ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਆਪਣਾ ਚਿਹਰੇ ਚੰਗਾ ਤਰ੍ਹਾਂ ਕਲੀਨ ਕਰਕੇ ਸੋਵੋ। ਅਜਿਹਾ ਕਰਨ ਨਾਲ ਚਿਹਰੇ ਦੀ ਨਮੀ ਬਰਕਰਾਰ ਰਹਿੰਦੀ ਹੈ। ਨਾਲ ਹੀ ਚਿਹਰੇ 'ਤੇ ਮੌਜੂਦ ਗੰਦਗੀ ਅਤੇ ਬੈਕਟੀਰੀਆ ਵੀ ਨਸ਼ਟ ਹੋ ਜਾਂਦੇ ਹਨ। ਜੇਕਰ ਤੁਹਾਡੇ ਕੋਲ ਸਮਾਂ ਹੈ ਤਾਂ 5 ਮਿੰਟ ਦੇ ਲਈ ਮੁਲਤਾਨੀ ਮਿੱਟੀ ਅਤੇ ਰੋਜ਼ ਵਾਟਰ ਨੂੰ ਮਿਕਸ ਕਰਕੇ ਚਿਹਰੇ 'ਤੇ ਲਗਾ ਲਓ। ਅਜਿਹਾ ਤੁਹਾਨੂੰ ਹਫਤੇ 'ਚ ਦੋ ਵਾਰ ਕਰਨਾ ਹੈ।
ਤਾਂ ਇਸ ਤਰ੍ਹਾਂ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਕਰਵਾਚੌਥ ਦੇ ਦਿਨ ਸਪੈਸ਼ਲ ਦਿਸ ਸਕਦੇ ਹੋ।
2.2 ਅਰਬ ਲੋਕ ਨਜ਼ਰ ਸਬੰਧੀ ਸਮੱਸਿਆਵਾਂ ਨਾਲ ਪੀੜਤ
NEXT STORY