ਵੈੱਬ ਡੈਸਕ- ਫੈਸ਼ਨ ਦੀ ਦੁਨੀਆ ’ਚ ਇਨ੍ਹੀਂ ਦਿਨੀਂ ਸ਼ਾਰਟ ਬਾਡੀਕੌਨ ਡਰੈੱਸ ਦਾ ਟ੍ਰੈਂਡ ਮੁਟਿਆਰਾਂ ਵਿਚਾਲੇ ਤੇਜ਼ੀ ਨਾਲ ਛਾਇਆ ਹੋਇਆ ਹੈ। ਪਾਰਟੀ ਅਤੇ ਕੈਜ਼ੂਅਲ ਆਊਟਿੰਗ ਤੋਂ ਬਰਥ-ਡੇ ਸੈਲੀਬ੍ਰੇਸ਼ਨ ਤੱਕ ਹਰ ਜਗ੍ਹਾ ਮੁਟਿਆਰਾਂ ਇਸ ਡਰੈੱਸ ਨੂੰ ਅਪਣਾ ਰਹੀਆਂ ਹਨ। ਇਹ ਡਰੈੱਸ ਟ੍ਰੈਂਡੀ ਅਤੇ ਮਾਡਰਨ ਲੁੱਕ ਦੇ ਨਾਲ-ਨਾਲ ਕੰਫਰਟੇਬਲ ਵੀ ਹੈ। ਇਸ ਦੀ ਸਭ ਤੋਂ ਵੱਡੀ ਖ਼ਾਸੀਅਤ ਇਸ ਦਾ ਸਟ੍ਰੈਚੇਬਲ ਫੈਬਰਿਕ ਹੈ, ਜੋ ਸਰੀਰ ਦੇ ਆਕਾਰ ਅਨੁਸਾਰ ਫਿੱਟ ਹੋ ਜਾਂਦਾ ਹੈ ਅਤੇ ਪੂਰੇ ਦਿਨ ਆਸਾਨੀ ਨਾਲ ਕੈਰੀ ਕੀਤਾ ਜਾ ਸਕਦਾ ਹੈ। ਮੁਟਿਆਰਾਂ ਇਸ ਨੂੰ ਕਾਲਜ, ਕੈਫੇ, ਮਾਲ, ਟੂਰਿਸਟ ਪਲੇਸ ’ਤੇ ਘੁੰਮਣ ਦੌਰਾਨ, ਦੋਸਤਾਂ ਨਾਲ ਗੈੱਟ-ਟੂਗੈਦਰ, ਬਰਥਡੇ ਪਾਰਟੀ ਅਤੇ ਨਾਈਟ ਪਾਰਟੀ ’ਤੇ ਪਹਿਨਣਾ ਪਸੰਦ ਕਰ ਰਹੀਆਂ ਹਨ। ਇਹ ਦਿਨ ’ਚ ਕੈਜ਼ੂਅਲ ਅਤੇ ਸ਼ਾਮ ’ਚ ਗਲੈਮਰਸ ਲੁੱਕ ਦਿੰਦੀ ਹੈ।
ਸਿੰਗਲ ਪਲੇਨ ਕਲਰ ਦੀ ਬਾਡੀਕੌਨ ਡਰੈੱਸ ਸਭ ਤੋਂ ਜ਼ਿਆਦਾ ਪਸੰਦ ਕੀਤੀ ਜਾ ਰਹੀ ਹੈ। ਇਸ ’ਚ ਬਲੈਕ, ਰੈੱਡ ਅਤੇ ਵ੍ਹਾਈਟ ਸਭ ਤੋਂ ਜ਼ਿਆਦਾ ਡਿਮਾਂਡ ’ਚ ਹਨ। ਬਲੈਕ ਨੂੰ ਕਲਾਸੀ ਤੇ ਸਲਿਮ ਲੁੱਕ ਲਈ, ਰੈੱਡ ਨੂੰ ਬੋਲਡ ਪਾਰਟੀ ਲੁੱਕ ਲਈ ਅਤੇ ਵ੍ਹਾਈਟ ਨੂੰ ਸਮਰ ਅਤੇ ਦਿਨ ਦੀ ਪਾਰਟੀ ਲਈ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸ਼ਿਮਰੀ ਸੀਕੁਇੰਸ ਅਤੇ ਗਲਿਟਰ ਵਰਕ ਵਾਲੀ ਡਰੈੱਸ ਵੀ ਬਰਥ-ਡੇ ਅਤੇ ਖਾਸ ਮੌਕਿਆਂ ’ਤੇ ਟ੍ਰੈਂਡ ’ਚ ਹਨ।

ਨੈੱਕਲਾਈਨ ’ਚ ਹਾਫ ਸ਼ੋਲਡਰ, ਵਨ ਸ਼ੋਲਡਰ, ਸਵੀਟਹਾਰਟ ਨੈੱਕਲਾਈਨ, ਰਾਊਂਡ ਨੈੱਕਲਾਈਨ ਅਤੇ ਸਕੇਅਰ ਨੈੱਕਲਾਈਨ ਸਭ ਤੋਂ ਜ਼ਿਆਦਾ ਚੱਲ ਰਹੇ ਹਨ। ਸਲੀਵ ’ਚ ਫੁੱਲ ਸਲੀਵ, ਹਾਫ ਸਲੀਵ, ਸਲੀਵਲੈੱਸ, ਸਟ੍ਰੈਪ ਅਤੇ ਨੂਡਲ ਸਟ੍ਰੈਪ ਡਿਜ਼ਾਈਨ ਮੁਟਿਆਰਾਂ ਨੂੰ ਖੂਬ ਪਸੰਦ ਆ ਰਹੇ ਹਨ। ਕੁਝ ਡਰੈੱਸਾਂ ’ਚ ਸਾਈਡ ਸਲਿਟ, ਸਾਈਡ ਫ੍ਰਿਲ ਅਤੇ ਡ੍ਰੈਪਿੰਗ ਡਿਟੇਲਿੰਗ ਵੀ ਦੇਖਣ ਨੂੰ ਮਿਲਦੀ ਹੈ, ਜੋ ਲੁੱਕ ਨੂੰ ਹੋਰ ਸਟਾਈਲਿਸ਼ ਬਣਾਉਂਦੀ ਹੈ। ਮਿਡੀ ਕੱਟ ਵਾਲੀ ਬਾਡੀਕੌਨ ਵੀ ਕਾਫੀ ਲੋਕਪ੍ਰਿਯ ਹੈ। ਸ਼ਾਰਟ ਬਾਡੀਕੌਨ ਡਰੈੱਸ ਦੇ ਨਾਲ ਮਿਨੀਮਲ ਜਿਊਲਰੀ ਨਾਲ ਹੀ ਲੁੱਕ ਕੰਪਲੀਟ ਹੋ ਜਾਂਦੀ ਹੈ। ਮੁਟਿਆਰਾਂ ਇਸ ਦੇ ਨਾਲ ਡਾਇਮੰਡ ਨੈੱਕਲੇਸ, ਲੌਂਗ ਈਅਰਰਿੰਗਜ਼, ਛੋਟੇ ਟਾਪਸ ਤੇ ਬ੍ਰੈਸਲੇਟ ਪਹਿਨਣਾ ਪਸੰਦ ਕਰ ਰਹੀਆਂ ਹਨ। ਹੈਵੀ ਜਿਊਲਰੀ ਦੀ ਜਗ੍ਹਾ ਲਾਈਟ ਅਤੇ ਐਲੀਗੈਂਟ ਜਿਊਲਰੀ ਜ਼ਿਆਦਾ ਟ੍ਰੈਂਡ ’ਚ ਹੈ।
ਲੁੱਕ ਨੂੰ ਕੰਪਲੀਟ ਕਰਨ ਲਈ ਡਿਜ਼ਾਈਨਰ ਬੈਗ ਨੂੰ ਵੀ ਸਟਾਈਲ ਕੀਤਾ ਜਾ ਰਿਹਾ ਹੈ। ਫੁੱਟਵੀਅਰ ’ਚ ਹਾਈ ਹੀਲਜ਼, ਸਟਿਲੇਟੋਜ਼ ਅਤੇ ਹਾਈ ਐਂਕਲ ਬੂਟਸ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾ ਰਹੇ ਹਨ, ਜੋ ਹਾਈਟ ਅਤੇ ਗਲੈਮਰ ਦੋਵੇਂ ਵਧਾਉਂਦੇ ਹਨ। ਆਨਲਾਈਨ ਪਲੇਟਫਾਰਮ ’ਤੇ ਇਸ ਦੇ ਕਈ ਡਿਜ਼ਾਈਨ ਅਤੇ ਕੱਟ ਘੱਟ ਤੋਂ ਪ੍ਰੀਮੀਅਮ ਰੇਂਜ ਤੱਕ ਉਪਲਬਧ ਹਨ। ਪਾਰਟੀ ਵੀਅਰ ਦੇ ਤੌਰ ’ਤੇ ਇਹ ਮੁਟਿਆਰਾਂ ਦੀ ਫੇਵਰੇਟ ਬਣੀ ਹੋਈ ਹੈ। ਬਾਲੀਵੁੱਡ ਅਦਾਕਾਰਾਂ ਤੇ ਮਾਡਲਾਂ ਨੂੰ ਵੀ ਰੈਂਪ ਅਤੇ ਪਾਰਟੀਆਂ ’ਚ ਇਸ ਤਰ੍ਹਾਂ ਦੀ ਡਰੈੱਸ ’ਚ ਦੇਖਿਆ ਜਾਂਦਾ ਹੈ, ਜਿਸ ਨਾਲ ਇਸ ਦਾ ਕ੍ਰੇਜ਼ ਹੋਰ ਵਧਿਆ ਹੈ। ਕੁੱਲ ਮਿਲਾ ਕੇ ਸ਼ਾਰਟ ਬਾਡੀਕੌਨ ਡਰੈੱਸ ਸਟਾਈਲ, ਕੰਫਰਟ ਅਤੇ ਗਲੈਮਰ ਦਾ ਪਰਫੈਕਟ ਕੰਬੀਨੇਸ਼ਨ ਹੈ।
90 ਦੇ ਦਹਾਕੇ ਦਾ ਫੈਸ਼ਨ ਪਰਤਿਆ, ਲੇਵੀ’ਜ਼ ਦੀ ਜੀਨਸ ਦੀ ਮੁੜ ਵਧੀ ਮੰਗ
NEXT STORY