ਵੈੱਬ ਡੈਸਕ- ਮੁਟਿਆਰਾਂ ਅਤੇ ਔਰਤਾਂ ਖੁਦ ਨੂੰ ਸੁੰਦਰ, ਸਟਾਈਲਿਸ਼ ਅਤੇ ਅਟ੍ਰੈਕਟਿਵ ਦਿਖਾਉਣ ਲਈ ਤਰ੍ਹਾਂ-ਤਰ੍ਹਾਂ ਦੇ ਰੰਗਾਂ ਅਤੇ ਡਿਜ਼ਾਈਨਾਂ ਦੀਆਂ ਡਰੈੱਸਾਂ ਪਹਿਨਣਾ ਪਸੰਦ ਕਰਦੀਆਂ ਹਨ। ਉੱਥੇ ਹੀ ਰੰਗਾਂ ਦੀ ਗੱਲ ਕਰੀਏ ਤਾਂ ਕਈ ਵਾਰ ਔਰਤਾਂ ਨੂੰ ਮੌਸਮ ਅਨੁਸਾਰ ਵੀ ਰੰਗਾਂ ਦੀ ਚੋਣ ਕਰਦੇ ਦੇਖਿਆ ਜਾ ਸਕਦਾ ਹੈ।
ਜਿਵੇਂ ਸਰਦੀਆਂ ’ਚ ਡਾਰਕ ਸ਼ੇਡ ਮੁਟਿਆਰਾਂ ਅਤੇ ਔਰਤਾਂ ਦੀ ਪਹਿਲੀ ਪਸੰਦ ਰਹਿੰਦੇ ਹਨ, ਉੱਥੇ ਹੀ ਗਰਮੀਆਂ ਦੀ ਗੱਲ ਕਰੀਏ ਤਾਂ ਇਸ ਮੌਸਮ ’ਚ ਲਾਈਟ ਸ਼ੈਡ ਤੇ ਪੇਸਟਲ ਕਲਰ ਦੀਆਂ ਡਰੈੱਸਾਂ ਔਰਤਾਂ ਅਤੇ ਮੁਟਿਆਰਾਂ ਨੂੰ ਵਧੇਰੇ ਪਸੰਦ ਆ ਰਹੀਆਂ ਹਨ। ਪੇਸਟਲ ਕਲਰ ’ਚ ਤਰ੍ਹਾਂ-ਤਰ੍ਹਾਂ ਦੇ ਰੰਗ ਦੇਖੇ ਜਾ ਸਕਦੇ ਹਨ, ਜਿਵੇਂ ਲਾਈਟ ਬਲੂ, ਵ੍ਹਾਈਟ, ਲਾਈਟ ਯੈਲੋ, ਪੀਚ ਕਲਰ, ਕ੍ਰੀਮ ਕਲਰ ਅਤੇ ਬੇਬੀ ਪਿੰਕ ਆਦਿ। ਪੇਸਟਲ ਕਲਰ ’ਚ ਬੇਬੀ ਪਿੰਕ ਹਮੇਸ਼ਾ ਤੋਂ ਔਰਤਾਂ ਅਤੇ ਮੁਟਿਆਰਾਂ ਦੀ ਪਹਿਲੀ ਪਸੰਦ ਰਿਹਾ ਹੈ। ਇਹੋ ਕਾਰਨ ਹੈ ਕਿ ਵੱਖ-ਵੱਖ ਮੌਕਿਆਂ ’ਚ ਬੇਬੀ ਪਿੰਕ ਕਲਰ ਦੀਆਂ ਤਰ੍ਹਾਂ-ਤਰ੍ਹਾਂ ਦੀਆਂ ਡਿਜ਼ਾਈਨਰ ਡਰੈੱਸਾਂ ’ਚ ਮੁਟਿਆਰਾਂ ਅਤੇ ਔਰਤਾਂ ਨੂੰ ਦੇਖਿਆ ਜਾ ਸਕਦਾ ਹੈ।

ਬੇਬੀ ਪਿੰਕ ਅਜਿਹਾ ਰੰਗ ਹੈ, ਜੋ ਡਰੈੱਸ ਨੂੰ ਸਾਫ਼ਟ, ਸਿੰਪਲ ਅਤੇ ਸੋਬਰ ਲੁੱਕ ਦਿੰਦਾ ਹੈ ਅਤੇ ਪਹਿਨਣ ਵਾਲੀਆਂ ਮੁਟਿਆਰਾਂ ਤੇ ਔਰਤਾਂ ਦੀ ਸੁੰਦਰਤਾ ਨੂੰ ਹੋਰ ਨਿਖਾਰਦਾ ਹੈ, ਨਾਲ ਹੀ ਉਨ੍ਹਾਂ ਨੂੰ ਕਿਊਟ ਅਤੇ ਅਟ੍ਰੈਕਟਿਵ ਦਿਖਾਉਂਦਾ ਹੈ। ਇਸ ਦੇ ਨਾਲ ਹੀ ਇਹ ਰੰਗ ਗਰਮੀਆਂ ’ਚ ਮੁਟਿਆਰਾਂ ਅਤੇ ਔਰਤਾਂ ਨੂੰ ਅੱਖਾਂ ਨੂੰ ਸਕੂਨ ਅਤੇ ਰਾਹਤ ਵੀ ਪਹੁੰਚਾਉਂਦਾ ਹੈ। ਬੇਬੀ ਪਿੰਕ ਕਲਰ ’ਚ ਮੁਟਿਆਰਾਂ ਅਤੇ ਔਰਤਾਂ ਨੂੰ ਸਿਰਫ਼ ਇੰਡੀਅਨ ਡਰੈੱਸ ਹੀ ਨਹੀਂ, ਸਗੋਂ ਵੈਸਟਰਨ ਵੀਅਰ ’ਚ ਵੀ ਦੇਖਿਆ ਜਾ ਸਕਦਾ ਹੈ। ਇੰਡੀਅਨ ਵੀਅਰ ਦੀ ਗੱਲ ਕਰੀਏ ਤਾਂ ਲਹਿੰਗਾ-ਚੋਲੀ, ਸਾੜ੍ਹੀ, ਤਰ੍ਹਾਂ-ਤਰ੍ਹਾਂ ਦੇ ਸੂਟ ਮੁਟਿਆਰਾਂ ਅਤੇ ਔਰਤਾਂ ਦੀ ਪਸੰਦ ਬਣੇ ਹੋਏ ਹਨ। ਉੱਥੇ ਹੀ, ਵੈਸਟਰਨ ਵੀਅਰ ’ਚ ਵੀ ਤਰ੍ਹਾਂ-ਤਰ੍ਹਾਂ ਦੀਆਂ ਫਰਾਕ, ਟਾਪ, ਸ਼ਾਰਟ ਡਰੈੱਸਾਂ, ਟੀ-ਸ਼ਰਟ, ਸ਼ਰਟ, ਬਾਡੀਕਾਨ ਪਾਰਟੀ ਡਰੈੱਸਾਂ ਵੀ ਔਰਤਾਂ ਤੇ ਮੁਟਿਆਰਾਂ ਨੂੰ ਖ਼ੂਬ ਪਸੰਦ ਆ ਰਹੀਆਂ ਹਨ। ਉੱਥੇ ਹੀ ਬੇਬੀ ਪਿੰਕ ਕਲਰ ਦੇ ਸਿੰਪਲ ਸੂਟ ਵੀ ਮੁਟਿਆਰਾਂ ਨੂੰ ਸਿੰਪਲ ਸੋਬਰ ਲੁੱਕ ਦਿੰਦੇ ਹਨ। ਖ਼ਾਸ ਮੌਕਿਆਂ ਦੀ ਗੱਲ ਕਰੀਏ ਤਾਂ ਖ਼ਾਸ ਮੌਕਿਆਂ ’ਤੇ ਉਨ੍ਹਾਂ ਨੂੰ ਇਸੇ ਰੰਗ ’ਚ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨ ਤੇ ਹੈਵੀ ਵਰਕ ਵਾਲੀ ਸੂਟ, ਸਾੜ੍ਹੀ ਆਦਿ ’ਚ ਦੇਖਿਆ ਜਾ ਸਕਦਾ ਹੈ। ਬੇਬੀ ਪਿੰਕ ’ਤੇ ਸਿਲਵਰ ਤੇ ਗੋਲਡਨ ਦੋਵੇਂ ਹੀ ਵਰਕ ਕਾਫ਼ੀ ਸੁੰਦਰ ਲੱਗਦੇ ਹਨ। ਇਨ੍ਹਾਂ ਵਰਕ ਕਾਰਨ ਇਸ ਰੰਗ ਦੀਆਂ ਸਾੜ੍ਹੀਆਂ ਅਤੇ ਲਹਿੰਗਾ-ਚੋਲੀ ਦਿਨ ਦੇ ਫੰਕਸ਼ਨ ਦੇ ਨਾਲ-ਨਾਲ ਰਾਤ ’ਚ ਵੀ ਔਰਤਾਂ ਦੀ ਸੁੰਦਰਤਾ ਨੂੰ ਹੋਰ ਵਧਾ ਦਿੰਦੀਆਂ ਹਨ।
ਉੱਥੇ ਹੀ ਵੈਸਟਰਨ ’ਚ ਮੁਟਿਆਰਾਂ ਨੂੰ ਬੇਬੀ ਪਿੰਕ ਕਲਰ ਦੀਆਂ ਪਾਰਟੀ ਵੀਅਰ ਬਾਡੀਕਾਨ, ਸ਼ਿਮਰੀ ਅਤੇ ਸੀਕੁਇੰਸ ਵਰਕ ਵਾਲੀਆਂ ਡਰੈੱਸਾਂ ਕਾਫ਼ੀ ਪਸੰਦ ਆ ਰਹੀਆਂ ਹਨ। ਇਸ ਦੇ ਨਾਲ ਅਸੈਸਰੀਜ਼ ਦੇ ਵੀ ਕਈ ਆਪਸ਼ਨਜ਼ ਹਨ। ਕਾਲਜ ਜਾਣ ਵਾਲੀਆਂ ਮੁਟਿਆਰਾਂ ਨੂੰ ਬੇਬੀ ਪਿੰਕ ਕਲਰ ਦੇ ਸੂਟ, ਸ਼ਰਟ ਆਦਿ ਡਰੈੱਸ ਦੇ ਨਾਲ ਸੇਮ ਕਲਰ ਦੇ ਬੈਗ, ਸੈਂਡਲ, ਹੇਅਰ ਕਲਿੱਪ ਆਦਿ ਦੇ ਨਾਲ ਸਟਾਈਲ ਕਰਦੇ ਦੇਖਿਆ ਜਾ ਸਕਦਾ ਹੈ, ਉੱਥੇ ਹੀ ਔਰਤਾਂ ਨੂੰ ਵੀ ਇਨ੍ਹਾਂ ਦੇ ਨਾਲ ਮੈਚਿੰਗ ਜਿਊਲਰੀ ਅਤੇ ਅਸੈਸਰੀਜ਼ ਸਟਾਈਲ ਕਰਦੇ ਦੇਖਿਆ ਜਾ ਸਕਦਾ ਹੈ ਜੋ ਉਨ੍ਹਾਂ ਦੀ ਲੁੱਕ ਨੂੰ ਕੰਪਲੀਟ ਕਰਨ ਦੇ ਨਾਲ-ਨਾਲ ਹੋਰ ਵੀ ਖ਼ੂਬਸੂਰਤ ਬਣਾਉਂਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪਾਨ ਖਾਣ ਦੇ ਫਾਇਦੇ
NEXT STORY