ਵੈੱਬ ਡੈਸਕ- ਭਾਰਤੀ ਪਹਿਰਾਵਿਆਂ ’ਚ ਸਾੜ੍ਹੀ ਦਾ ਸਥਾਨ ਹਮੇਸ਼ਾ ਤੋਂ ਸਭ ਤੋਂ ਉੱਪਰ ਰਿਹਾ ਹੈ। ਇਹ ਨਾ ਸਿਰਫ ਔਰਤਾਂ ਦੀ ਪਹਿਲੀ ਪਸੰਦ ਹੈ, ਸਗੋਂ ਅੱਜ ਦੀਆਂ ਮੁਟਿਆਰਾਂ ’ਚ ਸਾੜ੍ਹੀਆਂ ਦਾ ਕ੍ਰੇਜ਼ ਵੇਖਿਆ ਜਾ ਸਕਦਾ ਹੈ। ਜਿੱਥੇ ਕੁਝ ਨੂੰ ਹੈਵੀ ਐਂਬ੍ਰਾਇਡਰੀ, ਜਰੀ ਅਤੇ ਸਟੋਨ ਵਰਕ ਵਾਲੀਆਂ ਸਾੜ੍ਹੀਆਂ ਪਸੰਦ ਹਨ, ਉੱਥੇ ਹੀ, ਜ਼ਿਆਦਾਤਰ ਮੁਟਿਆਰਾਂ ਪਲੇਨ ਸਾੜ੍ਹੀਆਂ ਦੀਆਂ ਦੀਵਾਨੀਆਂ ਹਨ। ਪਲੇਨ ਸਾੜ੍ਹੀ ਦਾ ਜਾਦੂ ਕੁਝ ਅਜਿਹਾ ਹੈ ਕਿ ਇਹ ਸਿੰਪਲ ਹੁੰਦੇ ਹੋਏ ਵੀ ਮੁਟਿਆਰਾਂ ਨੂੰ ਰਾਇਲ ਅਤੇ ਕਲਾਸੀ ਲੁਕ ਦਿੰਦੀ ਹੈ। ਇਹ ਮੁਟਿਆਰਾਂ ਨੂੰ ਭੀੜ ਨਾਲੋਂ ਵੱਖ, ਸਟਾਈਲਿਸ਼ ਅਤੇ ਆਤਮਵਿਸ਼ਵਾਸ ਨਾਲ ਭਰਪੂਰ ਵਿਖਾਉਂਦੀ ਹੈ। ਪਲੇਨ ਸਾੜ੍ਹੀ ਦੀ ਲੋਕਪ੍ਰਿਯਤਾ ਦਾ ਮੁੱਖ ਕਾਰਨ ਇਸ ਦੀ ਬਹੁਮੁਖੀ ਪ੍ਰਤਿਭਾ ਹੈ। ਇਹ ਹਰ ਮੌਕੇ ਲਈ ਢੁੱਕਵੀਂ ਹੈ। ਭਾਵੇਂ ਵਿਆਹ ਹੋਵੇ, ਪਾਰਟੀ, ਪੂਜਾ, ਆਫਿਸ ਮੀਟਿੰਗ ਜਾਂ ਕੈਜ਼ੂਅਲ ਆਊਟਿੰਗ, ਪਲੇਨ ਸਾੜ੍ਹੀਆਂ ਹਰ ਮੌਕੇ ’ਤੇ ਮੁਟਿਆਰਾਂ ਦੀ ਲੁਕ ’ਚ ਚਾਰ ਚੰਨ ਲਾਉਂਦੀਆਂ ਹਨ। ਇਹੀ ਵਜ੍ਹਾ ਹੈ ਕਿ ਡਿਜ਼ਾਈਨਰ ਹੈਵੀ ਸਾੜ੍ਹੀਆਂ ਦੀ ਬਜਾਏ ਮੁਟਿਆਰਾਂ ਵਿਆਹਾਂ ’ਚ ਵੀ ਪਲੇਨ ਸਾੜ੍ਹੀ ਨੂੰ ਤਰਜੀਹ ਦੇ ਰਹੀਆਂ ਹਨ।
ਪਲੇਨ ਸਾੜ੍ਹੀ ’ਚ ਫੈਬਰਿਕ ਦੀ ਚੋਣ ਲੁਕ ਨੂੰ ਪੂਰੀ ਤਰ੍ਹਾਂ ਬਦਲ ਦਿੰਦੀ ਹੈ। ਕੈਜ਼ੂਅਲ ਲੁਕ ਲਈ ਕਾਟਨ, ਖਾਦੀ, ਲਿਨੇਨ ਜਾਂ ਮਲਮਲ ਦੀ ਪਲੇਨ ਸਾੜ੍ਹੀ ਬੈਸਟ ਰਹਿੰਦੀ ਹੈ, ਜੋ ਆਰਾਮਦਾਇਕ ਹੋਣ ਦੇ ਨਾਲ-ਨਾਲ ਗਰਮੀਆਂ ’ਚ ਠੰਢਕ ਵੀ ਦਿੰਦੀ ਹੈ। ਉੱਥੇ ਹੀ, ਖਾਸ ਮੌਕਿਆਂ ਲਈ ਸਾਟਿਨ, ਸਿਲਕ, ਸ਼ਿਫਾਨ, ਜਾਰਜੈੱਟ, ਸੀਕਵੈਂਸ ਜਾਂ ਸ਼ਿਮਰੀ ਫੈਬਰਿਕ ਦੀ ਪਲੇਨ ਸਾੜ੍ਹੀ ਰਾਇਲ ਟੱਚ ਦਿੰਦੀ ਹੈ। ਬਲਾਊਜ਼ ਦੀ ਚੋਣ ਪਲੇਨ ਸਾੜ੍ਹੀ ਦੇ ਲੁਕ ਨੂੰ ਹੋਰ ਨਿਖਾਰਦੀ ਹੈ। ਮੁਟਿਆਰਾਂ ਮੈਚਿੰਗ ਬਲਾਊਜ਼ ਤੋਂ ਇਲਾਵਾ ਕੰਟਰਾਸਟ ਕਲਰ ਜਾਂ ਡਿਜ਼ਾਈਨਰ ਪ੍ਰਿੰਟ ਵਾਲੇ ਬਲਾਊਜ਼ ਪੇਅਰ ਕਰਨਾ ਪਸੰਦ ਕਰਦੀਆਂ ਹਨ। ਸਲੀਵਲੈੱਸ, ਫੁਲ ਸਲੀਵਜ਼, ਪਫ ਸਲੀਵਜ਼, ਅੰਬਰੇਲਾ ਸਲੀਵਜ਼, ਕੱਟ ਸਲੀਵਜ਼, ਬੋਟ ਨੈੱਕ, ਹਾਈ ਨੈੱਕ, ਕਾਲਰ ਨੈੱਕ- ਹਰ ਤਰ੍ਹਾਂ ਦੇ ਬਲਾਊਜ਼ ਟਰੈਂਡ ’ਚ ਹਨ।
ਪ੍ਰੋਫੈਸ਼ਨਲ ਲੁਕ ਲਈ ਹਾਈ ਨੈੱਕ ਫੁਲ ਸਲੀਵਜ਼ ਬਲਾਊਜ਼ ਦੇ ਨਾਲ ਪਲੇਨ ਸਾੜ੍ਹੀ ਆਫਿਸ ਜਾਂ ਮੀਟਿੰਗ ’ਚ ਮੁਟਿਆਰਾਂ ਨੂੰ ਬਾਸ ਲੇਡੀ ਲੁਕ ਦਿੰਦੀ ਹੈ। ਉੱਥੇ ਹੀ, ਡੀਪ ਨੈੱਕ, ਬੈਕਲੈੱਸ ਜਾਂ ਐਂਬ੍ਰਾਇਡਰੀ ਬਲਾਊਜ਼ ਦੇ ਨਾਲ ਉਹੀ ਸਾੜ੍ਹੀ ਪਾਰਟੀ ਜਾਂ ਵਿਆਹ ’ਚ ਗਲੈਮਰਜ਼ ਬਣ ਜਾਂਦੀ ਹੈ। ਕਲਰ ਪੈਲੇਟ ਵੀ ਪਲੇਨ ਸਾੜ੍ਹੀ ਦੀ ਖੂਬਸੂਰਤੀ ਵਧਾਉਂਦਾ ਹੈ। ਵਿਆਹਾਂ ’ਚ ਰੈੱਡ, ਮੈਰੂਨ, ਰਾਇਲ ਬਲਿਊ, ਐਮਰਾਲਡ ਗ੍ਰੀਨ, ਬਲੈਕ, ਗੋਲਡਨ, ਸਿਲਵਰ ਵਰਗੇ ਡਾਰਕ ਸ਼ੇਡਜ਼ ਪਸੰਦ ਕੀਤੇ ਜਾ ਰਹੇ ਹਨ। ਉੱਥੇ ਹੀ, ਡੇਲੀ ਵੀਅਰ ਜਾਂ ਸਮਰ ਲੁਕ ਲਈ ਪੇਸਟਲ ਸ਼ੇਡਜ਼ ਵਰਗੇ ਲਾਈਟ ਪਿੰਕ, ਮਿੰਟ ਗ੍ਰੀਨ, ਬੇਬੀ ਬਲਿਊ, ਲੈਵੇਂਡਰ, ਯੈਲੋ ਟਰੈਂਡ ’ਚ ਹਨ। ਮੋਨੋਕਰੋਮ ਲੁਕ, ਭਾਵ ਸਾੜ੍ਹੀ ਅਤੇ ਬਲਾਊਜ਼ ਇਕ ਹੀ ਰੰਗ ’ਚ, ਵੀ ਮੁਟਿਆਰਾਂ ਦੀ ਫੇਵਰੇਟ ਬਣੀ ਹੋਈ ਹੈ। ਅਸੈਸਰੀਜ਼ ਪਲੇਨ ਸਾੜ੍ਹੀ ਨੂੰ ਕੰਪਲੀਟ ਕਰਦੀਆਂ ਹਨ। ਮੁਟਿਆਰਾਂ ਮੈਚਿੰਗ ਜਾਂ ਕੰਟਰਾਸਟ ਜਿਊਲਰੀ ਜਿਵੇਂ ਗੋਲਡ, ਸਿਲਵਰ, ਕੁੰਦਨ, ਪੋਲਕੀ, ਡਾਇਮੰਡ ਆਦਿ ਨੂੰ ਸਟਾਈਲ ਕਰਨਾ ਪਸੰਦ ਕਰਦੀਆਂ ਹਨ। ਸਟੇਟਮੈਂਟ ਨੈੱਕਲੇਸ, ਝੁਮਕੇ, ਚੂੜੀਆਂ ਆਦਿ ਲੁਕ ’ਚ ਚਾਰ ਚੰਨ ਲਾਉਂਦੇ ਹਨ। ਹੇਅਰ ਸਟਾਈਲ ’ਚ ਓਪਨ ਹੇਅਰਸ, ਸਾਫਟ ਕਲਰਜ਼, ਮੈਸੀ ਬੰਨ, ਲੋ ਬੰਨ, ਸਾਈਡ ਬ੍ਰੇਡ ਹਰ ਸਟਾਈਲ ਸੂਟ ਕਰਦਾ ਹੈ। ਫੁਟਵੀਅਰ ’ਚ ਹਾਈ ਹੀਲਜ਼, ਕੋਲਹਾਪੁਰੀ, ਜੁੱਤੀਆਂ, ਫਲੈਟ ਸੈਂਡਲ ਜਾਂ ਸਟਾਈਲਿਸ਼ ਫਲੈਟਸ ਮੁਟਿਆਰਾਂ ਦੀ ਲੁਕ ਨੂੰ ਕੰਪਲੀਟ ਕਰਦੇ ਹਨ। ਪਲੇਨ ਸਾੜ੍ਹੀ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਇਸ ਨੂੰ ਹਰ ਉਮਰ, ਬਾਡੀ ਟਾਈਪ ਅਤੇ ਮੌਕੇ ਦੇ ਹਿਸਾਬ ਨਾਲ ਸਟਾਈਲ ਕੀਤਾ ਜਾ ਸਕਦਾ ਹੈ। ਇਹ ਨਾ ਸਿਰਫ ਟ੍ਰੈਡੀਸ਼ਨਲ ਹੈ, ਸਗੋਂ ਮਾਡਰਨ ਟੱਚ ਵੀ ਦਿੰਦੀ ਹੈ।
ਬਿਨਾਂ ਦਵਾਈਆਂ ਦੇ ਰਹੋ ਤੰਦਰੁਸਤ — 40 ਤੋਂ ਬਾਅਦ ਇਹ ਡਾਇਟ ਰੱਖੇਗੀ ਫਿਟ
NEXT STORY