ਵੈੱਬ ਡੈਸਕ- ਫੈਸ਼ਨ ਦੀ ਦੁਨੀਆ ’ਚ ਅੱਜਕੱਲ ‘ਰੈਪ ਵੀ-ਨੈਕਲਾਈਨ’ ਦਾ ਜ਼ਬਰਦਸਤ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਇਹ ਨੈਕਲਾਈਨ ਇੰਨੀ ਜ਼ਿਆਦਾ ਪਸੰਦ ਕੀਤੀ ਜਾ ਰਹੀ ਹੈ ਕਿ ਮੁਟਿਆਰਾਂ ਇਸ ਨੂੰ ਇੰਡੀਅਨ, ਵੈਸਟਰਨ ਅਤੇ ਇੰਡੋ-ਵੈਸਟਰਨ ਤਿੰਨੋਂ ਤਰ੍ਹਾਂ ਦੇ ਆਊਟਫਿਟਸ ’ਚ ਕੈਰੀ ਕਰਨਾ ਪਸੰਦ ਕਰ ਰਹੀਆਂ ਹਨ। ਇਹੋ ਕਾਰਨ ਹੈ ਕਿ ਹੁਣ ਬਾਜ਼ਾਰ ’ਚ ਇਸ ਨੈਕਲਾਈਨ ਦੇ ਹਰ ਤਰ੍ਹਾਂ ਦੇ ਆਪਸ਼ਨ ਮੌਜੂਦ ਹਨ। ਰੈਪ ਵੀ-ਨੈਕਲਾਈਨ ਦੀ ਸਭ ਤੋਂ ਵੱਡੀ ਖ਼ਾਸੀਅਤ ਇਸ ਦਾ ਡਿਜ਼ਾਈਨ ਹੈ। ਇਸ ’ਚ ਅਜਿਹਾ ਲੱਗਦਾ ਹੈ ਜਿਵੇਂ ਇਕ ਕੱਪੜੇ ਦੇ ਉੱਪਰ ਦੂਜੇ ਕੱਪੜੇ ਨੂੰ ਲਪੇਟਿਆ ਗਿਆ ਹੋਵੇ, ਜਿਸ ਨਾਲ ਗਲੇ ’ਤੇ ਅੰਗਰੇਜ਼ੀ ਦੇ ‘ਵੀ’ ਅੱਖਰ ਵਰਗਾ ਸਟਾਈਲਿਸ਼ ਕੱਟ ਬਣਦਾ ਹੈ। ਇਹ ਡਿਜ਼ਾਈਨ ਦੇਖਣ ’ਚ ਕਾਫੀ ਆਕਰਸ਼ਕ ਅਤੇ ਮਾਡਰਨ ਲੱਗਦਾ ਹੈ।
ਜੇਕਰ ਇੰਡੀਅਨ ਪਹਿਰਾਵੇ ਦੀ ਗੱਲ ਕਰੀਏ ਤਾਂ ਸਾੜ੍ਹੀ ਦੇ ਨਾਲ ਹੁਣ ਇਸੇ ਨੈਕਲਾਈਨ ਦੇ ਬਲਾਊਜ਼ ਕਾਫੀ ਟ੍ਰੈਂਡ ’ਚ ਹਨ। ਰੈਪ ਵੀ-ਨੈਕ ਵਾਲੇ ਡਿਜ਼ਾਈਨਰ ਬਲਾਊਜ਼ ਸਾੜ੍ਹੀ ਦੇ ਲੁੱਕ ਨੂੰ ਕਲਾਸੀ ਬਣਾ ਦਿੰਦੇ ਹਨ। ਉੱਥੇ ਹੀ ਲਹਿੰਗੇ ਦੇ ਨਾਲ ਵੀ ਰੈਪ ਵੀ-ਨੈਕਲਾਈਨ ਵਾਲੀਆਂ ਚੋਲੀਆਂ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ, ਜੋ ਟ੍ਰੈਡੀਸ਼ਨਲ ਲਹਿੰਗੇ ਨੂੰ ਇਕ ਵੈਸਟਰਨ ਟੱਚ ਦਿੰਦੀਆਂ ਹਨ। ਗਰਮੀਆਂ ਦੇ ਇਸ ਮੌਸਮ ’ਚ ਇਸ ਨੈਕਲਾਈਨ ਦੀ ਫਰਾਕ, ਅਨਾਰਕਲੀ ਸੂਟ ਅਤੇ ਫਰਾਕ ਸੂਟ ਦੀ ਡਿਮਾਂਡ ਸਭ ਤੋਂ ਜ਼ਿਆਦਾ ਹੈ। ਹਲਕੇ ਫੈਬਰਿਕ ’ਚ ਇਹ ਨੈਕਲਾਈਨ ਨਾ ਸਿਰਫ ਸਟਾਈਲਿਸ਼ ਲੱਗਦੀ ਹੈ ਸਗੋਂ ਕੰਫਰਟੇਬਲ ਵੀ ਰਹਿੰਦੀ ਹੈ। ਇਸ ਤੋਂ ਇਲਾਵਾ ਮੁਟਿਆਰਾਂ ਨੂੰ ਇਸ ਨੈਕਲਾਈਨ ’ਚ ਸ਼ਰਾਰਾ ਸੂਟ, ਪਲਾਜ਼ੋ ਸੂਟ ਅਤੇ ਕੁੜਤੀ ’ਚ ਵੀ ਦੇਖਿਆ ਜਾ ਸਕਦਾ ਹੈ।
ਇਹ ਟ੍ਰੈਂਡ ਸਿਰਫ ਇੰਡੀਅਨ ਵੇਅਰ ਤੱਕ ਸੀਮਤ ਨਹੀਂ ਹੈ। ਵੈਸਟਰਨ ਵੇਅਰ ’ਚ ਵੀ ਰੈਪ ਵੀ-ਨੈਕ ਵਾਲੇ ਟਾਪ, ਜੰਪਸੂਟ ਅਤੇ ਪਾਰਟੀ ਵੇਅਰ ਗਾਊਨ ਮੁਟਿਆਰਾਂ ਅਤੇ ਔਰਤਾਂ ਨੂੰ ਖੂਬ ਭਾ ਰਹੇ ਹਨ। ਮਾਰਕੀਟ ’ਚ ਇਸ ਨੈਕਲਾਈਨ ਦੇ ਕੈਜ਼ੂਅਲ ਤੋਂ ਲੈ ਕੇ ਪਾਰਟੀ ਵੇਅਰ ਤੱਕ ਸਾਰੀਆਂ ਡਰੈੱਸਾਂ ਆਸਾਨੀ ਨਾਲ ਮਿਲ ਜਾਂਦੀਆਂ ਹਨ। ਪਹਿਲਾਂ ਤੋਂ ਹੀ ਮੁਟਿਆਰਾਂ ਨੂੰ ਵੀ-ਨੈਕਲਾਈਨ ਪਸੰਦ ਸੀ, ਪਰ ਹੁਣ ਇਸ ’ਚ ਰੈਪ ਡਿਜ਼ਾਈਨ ਨੇ ਚਾਰ ਚੰਦ ਲਾ ਦਿੱਤੇ ਹਨ। ਇਹੋ ਵਜ੍ਹਾ ਹੈ ਕਿ ਸਿਰਫ ਆਮ ਮੁਟਿਆਰਾਂ ਹੀ ਨਹੀਂ, ਸਗੋਂ ਬਾਲੀਵੁੱਡ ਅਦਾਕਾਰਾਵਾਂ ਅਤੇ ਮਾਡਲਾਂ ਵੀ ਇਸ ਨੈਕਲਾਈਨ ਦੇ ਅਲੱਗ-ਅਲੱਗ ਆਊਟਫਿਟਸ ’ਚ ਨਜ਼ਰ ਆਉਂਦੀਆਂ ਹਨ। ਇਹ ਲੁੱਕ ਕਾਫੀ ਟ੍ਰੈਂਡੀ ਅਤੇ ਮਾਡਰਨ ਫੀਲ ਦਿੰਦਾ ਹੈ। ਇਸ ਨੈਕਲਾਈਨ ਨੂੰ ਹੋਰ ਵੀ ਸੁੰਦਰ ਬਣਾਉਣ ਲਈ ਡਿਜ਼ਾਈਨਰਸ ਇਸ ’ਤੇ ਤਰ੍ਹਾਂ-ਤਰ੍ਹਾਂ ਦਾ ਵਰਕ ਕਰ ਰਹੇ ਹਨ। ਨੈਕਲਾਈਨ ’ਤੇ ਲੇਸ ਵਰਕ, ਸਟੋਨ ਵਰਕ, ਗੋਟਾ-ਪੱਟੀ, ਥ੍ਰੈੱਡ ਵਰਕ, ਮਿਰਰ ਵਰਕ ਅਤੇ ਕਟਦਾਨਾ ਵਰਕ ਕਾਫੀ ਟ੍ਰੈਂਡ ’ਚ ਹੈ। ਕਈ ਡਰੈੱਸਾਂ ’ਚ ਨੈਕਲਾਈਨ ’ਤੇ ਬਾਰਡਰ ਦੇ ਨਾਲ ਹੈਵੀ ਐਂਬ੍ਰਾਇਡਰੀ ਕੀਤੀ ਜਾਂਦੀ ਹੈ ਜੋ ਸਿੰਪਲ ਡ੍ਰੈੱਸ ਨੂੰ ਵੀ ਹੈਵੀ ਪਾਰਟੀ ਵੇਅਰ ਲੁੱਕ ਦੇ ਦਿੰਦੀ ਹੈ। ਸਟਾਈਲਿੰਗ ਦੀ ਗੱਲ ਕਰੀਏ ਤਾਂ ਇਸ ਨੈਕਲਾਈਨ ਦੇ ਨਾਲ ਜਿਊਲਰੀ ਦਾ ਖਾਸ ਧਿਆਨ ਰੱਖਣਾ ਹੁੰਦਾ ਹੈ। ਇਸ ਦੇ ਨਾਲ ਨੈਕਲੇਸ ਅਤੇ ਲੌਂਗ ਝੁਮਕੇ ਕਾਫੀ ਜੱਚਦੇ ਹਨ। ਕਈ ਔਰਤਾਂ ਸਾੜ੍ਹੀ ਦੇ ਨਾਲ ਜੂੜਾ ਬਣਾ ਕੇ ਗੋਲਡ ਜਿਊਲਰੀ ਦੇ ਨਾਲ ਆਪਣੇ ਲੁੱਕ ਨੂੰ ਰਾਇਲ ਅਤੇ ਕਲਾਸੀ ਬਣਾਉਣਾ ਪਸੰਦ ਕਰਦੀਆਂ ਹਨ।
ਘਰ 'ਚ ਆਸਾਨ ਤਰੀਕੇ ਨਾਲ ਬਣਾਓ ਟੇਸਟੀ ਕ੍ਰਿਸਪੀ ਬ੍ਰੈਡ ਪਾਕੇਟਸ
NEXT STORY