ਖੰਨਾ (ਰਿਸ਼ੀ)-ਵਿਸ਼ਾਲ ਨਗਰ ਵਿਚ ਘਰ ਨੂੰ ਲਾਕ ਲਾ ਕੇ ਵਿਆਹ ਸਮਾਰੋਹ ਵਿਚ ਹਮੀਰਪੁਰ, ਹਿਮਾਚਲ ਪ੍ਰਦੇਸ਼ ਗਏ ਕਿਰਾਏਦਾਰ ਦੇ ਘਰ ਚੋਰ ਹੱਥ ਸਾਫ ਕਰ ਗਏ। ਚੋਰ ਘਰੋਂ 19 ਤੋਲੇ ਸੋਨੇ ਦੇ ਗਹਿਣੇ, 1 ਐੱਲ.ਈ.ਡੀ. ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਕੇ ਲੈ ਗਏ। ਇਸ ਮਾਮਲੇ ਵਿਚ ਚੌਕੀ ਐੱਸ. ਬੀ. ਐੱਸ. ਨਗਰ ਦੀ ਪੁਲਸ ਨੇ ਅਣਪਛਾਤੇ ਚੋਰਾਂ ਦੇ ਖਿਲਾਫ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਚੌਕੀ ਇੰਚਾਰਜ ਏ. ਐੱਸ. ਆਈ. ਸੁਸ਼ੀਲ ਕੁਮਾਰ ਦੇ ਅਨੁਸਾਰ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਅਮਨ ਸੋਨੀ ਨੇ ਦੱਸਿਆ ਕਿ ਉਹ ਇਕ ਵਿਸ਼ਵ ਪ੍ਰਸਿੱਧ ਕੰਪਨੀ ਵਿਚ ਕੰਮ ਕਰਦਾ ਹੈ ਤੇ ਮਾਡਲ ਟਾਊਨ ’ਚ ਕੰਪਨੀ ਦਾ ਆਫਿਸ ਹੈ। ਉਕਤ ਘਰ ਵਿਚ 20 ਮਹੀਨੇ ਪਹਿਲਾਂ ਕਿਰਾਏ ’ਤੇ ਆਇਆ ਹੈ। ਬੀਤੀ 9 ਅਕਤੂਬਰ ਨੂੰ ਆਪਣੇ ਰਿਸ਼ਤੇਦਾਰ ਦੇ ਘਰ ਵਿਆਹ ਸਮਾਰੋਹ ਵਿਚ ਸ਼ਾਮਲ ਹੋਣ ਲਈ ਹਿਮਾਚਲ ਪ੍ਰਦੇਸ਼ ਗਿਆ ਸੀ। 5 ਦਿਨਾਂ ਬਾਅਦ ਸ਼ਾਮ 4 ਵਜੇ ਘਰ ਦੇ ਮਾਲਕ ਤਰਨਜੀਤ ਸਿੰਘ ਨੇ ਫੋਨ ਕਰ ਕੇ ਘਰ ’ਚ ਚੋਰੀ ਹੋਣ ਦੀ ਸੂਚਨਾ ਦਿੱਤੀ, ਜਿਸ ਦੇ ਬਾਅਦ ਤੁਰੰਤ ਵਾਪਸ ਆਇਆ ਤਾਂ ਦੇਖਿਆ ਘਰ ਵਿਚ ਸਾਰਾ ਸਾਮਾਨ ਖਿਲਰਿਆ ਪਿਆ ਸੀ ਅਤੇ ਉਕਤ ਸਾਮਾਨ ਚੋਰ ਲੈ ਗਏ। ਚੋਰ ਪੇਟੀ ਵਿਚ ਪਏ ਕੀਮਤੀ ਕੱਪੜੇ ਵੀ ਲੈ ਗਏ।
ਪੈਟ੍ਰੋਲੀਅਮ ਪਦਾਰਥਾਂ ਦੀਆਂ ਕੀਮਤਾਂ ’ਚ ਵਾਧੇ ਪ੍ਰਤੀ ਪੰਜਾਬ ਵਾਸੀਆਂ ’ਚ ਛਾਈ ਨਾ-ਉਮੀਦੀ
NEXT STORY