ਲੁਧਿਆਣਾ (ਰਿਸ਼ੀ)- ‘ਭਾਰਤ’ ਫਿਲਮ ਦੀ ਸ਼ੂਟਿੰਗ ਨੂੰ ਦੇਖਣ ਨੂੰ ਲੈ ਕੇ ਜਿੱਥੇ ਇਕ ਪਾਸੇ ਲੋਕਾਂ ’ਚ ਉਤਸ਼ਾਹ ਦੇਖਿਆ ਜਾ ਰਿਹਾ ਹੈ, ਉਥੇ ਦੂਜੇ ਪਾਸੇ ਸ਼ੂਟਿੰਗ ਦੇ ਸੈੱਟ ’ਤੇ ਪਾਕਿਸਤਾਨ ਦਾ ਅਟਾਰੀ ਬਾਰਡਰ ਬਣਾਏ ਜਾਣ ਅਤੇ ਪਾਕਿਸਤਾਨ ਦਾ ਝੰਡਾ ਲਾਏ ਜਾਣ ਨੂੰ ਲੈ ਕੇ ਇਕ ਨਵੇਂ ਵਿਵਾਦ ਨੇ ਜਨਮ ਲੈ ਲਿਆ ਹੈ। ਬੁੱਧਵਾਰ ਨੂੰ ਸ਼ਿਵਸੈਨਾ ਹਿੰਦ ਦੇ ਰਾਸ਼ਟਰੀ ਪ੍ਰਧਾਨ ਅਮਿਤ ਅਰੋਡ਼ਾ ਵਲੋਂ ਆਪਣੀ ਟੀਮ ਨਾਲ ਮਿਲ ਕੇ ਪੁਲਸ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਦੇ ਕੇ ਪਾਕਿਸਤਾਨ ਦਾ ਝੰਡਾ ਤੁਰੰਤ ਉਤਾਰੇ ਜਾਣ ਦੀ ਮੰਗ ਕੀਤੀ ਹੈ। ਸੀ. ਪੀ. ਵਲੋਂ ਉਨ੍ਹਾਂ ਨੂੰ ਵੀ ਸਹੀ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਹੈ।
ਜਾਣਕਾਰੀ ਦਿੰਦੇ ਅਮਿਤ ਅਰੋਡ਼ਾ ਨੇ ਦੱਸਿਆ ਕਿ ਜਿੱਥੇ ਇਕ ਪਾਸੇ ਦੇਸ਼ ਦੀ ਸੈਨਾ ਬਾਰਡਰ ’ਤੇ ਖੜ੍ਹੇ ਹੋ ਕੇ ਭਾਰਤੀਆਂ ਦੀ ਸੁਰੱਖਿਆ ਲਈ ਪਾਕਿ ਵਲੋਂ ਕੀਤੀ ਜਾ ਰਹੀ ਗੋਲੀਬੰਦੀ ਦੀ ਉਲੰਘਣਾ ਤਹਿਤ ਕੁਰਬਾਨ ਹੋ ਰਹੀ ਹੈ, ਉਥੇ ਦੂਜੇ ਪਾਸੇ ਪਾਕਿਸਤਾਨ ਦਾ ਝੰਡਾ ਪੰਜਾਬ ਦੇ ਪਿੰਡ ਬੱਲੋਵਾਲ ’ਚ ਲਹਿਰਾਇਆ ਜਾ ਰਿਹਾ ਹੈ। ਜੋ ਭਾਰਤੀ ਕਦੇ ਬਰਦਾਸ਼ਤ ਨਹੀਂ ਕਰ ਸਕਦੇ। ਪਾਕਿ ਦਾ ਝੰਡਾ ਦੇ ਲਹਿਰਾਉਣਾ ਭਾਰਤ ਅਤੇ ਪੰਜਾਬ ਲਈ ਸ਼ਰਮ ਦੀ ਗੱਲ ਹੈ। ਅਰੋਡ਼ਾ ਨੇ ਕਿਹਾ ਕਿ ਜੇਕਰ ਪਾਕਿਸਤਾਨ ਦੇ ਝੰਡੇ ਨੂੰ ਨਾ ਉਤਾਰਿਆ ਗਿਆ ਤਾਂ ਉਹ ਸ਼ੂਟਿੰਗ ਸਾਈਟ ਅਤੇ ਜਿਸ ਹੋਟਲ ਵਿਚ ਸਲਮਾਨ ਖਾਨ ਰੁਕੇ ਹਨ, ਉਥੇ ਜਾ ਕੇ ਉਨ੍ਹਾਂ ਦਾ ਘੇਰਾਓ ਕਰਨਗੇ। ਇਸ ਮੌਕੇ ਸੰਦੀਪ ਸ਼ਰਮਾ, ਰਾਹੁਲ ਦੁਆ, ਬਲਵਿੰਦਰ ਸਲੂਜਾ, ਸੂਵਨਸ਼ ਦੁਆ ਸਮੇਤ ਹੋਰ ਮੌਜੂਦ ਸਨ। ਕੈਪਸ਼ਨ : ਪੁਲਸ ਕਮਿਸ਼ਨਰ ਦਫਤਰ ਦੇ ਬਾਹਰ ਖੜ੍ਹੇ ਅਰੋਡ਼ਾ ਤੇ ਹੋਰ।
‘ਰੁੜਕਾ ਕਲਾਂ ’ਚ ਸਰਕਾਰ ਬਣਾਏਗੀ ਨਵੀਂ ਅਕੈਡਮੀ’
NEXT STORY