ਲੁਧਿਆਣਾ (ਸਿਆਲ)-ਅੱਜ ਤਾਜਪੁਰ ਰੋਡ ਕੇਂਦਰੀ ਜੇਲ ਵਿਚ ਮੋਤੀ ਨਗਰ ਦੇ ਵਾਸੀਆਂ ਅਜੇ ਗਰਗ, ਅਰੁਣ ਗੁਪਤਾ, ਰਾਜੇਸ਼ ਸ਼ਰਮਾ, ਨਵੀਨ ਕੁਮਾਰ ਨੇ ਜੇਲ ਸੁਪਰਡੈਂਟ ਸਮਸ਼ੇਰ ਸਿੰਘ ਬੋਪਾਰਾਏ ਅਤੇ ਡਿਪਟੀ ਸੁਪਰਡੈਂਟ ਇਕਬਾਲ ਸਿੰਘ ਧਾਲੀਵਾਲ ਨੂੰ ਬੰਦੀਆਂ ਦੇ ਇਲਾਜ ਲਈ ਵੱਖ-ਵੱਖ ਪ੍ਰਕਾਰ ਦੀਆਂ ਦਵਾਈਆਂ ਭੇਟ ਕੀਤੀਆਂ। ਸਮਸ਼ੇਰ ਸਿੰਘ ਬੋਪਰਾਏ ਨੇ ਕਿਹਾ ਕਿ ਜੇਲ ਹਸਪਤਾਲ ਵਿਚ ਬੀਮਾਰ ਹੋਣ ਵਾਲੇ ਕੈਦੀਆਂ ਅਤੇ ਹਵਾਲਾਤੀਆਂ ਲਈ ਪੰਜਾਬ ਸਰਕਾਰ ਵੱਲੋਂ ਦਵਾਈਆਂ ਤਾਂ ਆ ਰਹੀਆਂ ਹਨ ਪਰ ਦਵਾਈਆਂ ਦੀ ਜ਼ਿਆਦਾ ਖਪਤ ਹੋਣ ਕਾਰਨ ਇਨ੍ਹਾਂ ਦੀ ਘਾਟ ਹਰ ਸਮੇਂ ਮਹਿਸੂਸ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਹਿਯੋਗ ਦੇਣ ਵਾਲੀਆਂ ਸੰਸਥਾਵਾਂ ਨੂੰ ਇਕ ਸਮਾਰੋਹ ਦੌਰਾਨ ਪ੍ਰਸ਼ੰਸਾ ਪੱਤਰ ਦੇ ਕੇ ਵੀ ਸਨਮਾਨਤ ਕੀਤਾ ਜਾਵੇਗਾ।
ਜੇਤੂ ਵਿਦਿਆਰਥੀਅਾਂ ਨੂੰ ਕੀਤਾ ਸਨਮਾਨਤ
NEXT STORY