ਹੀਰੋ-ਹੀਰੋਇਨਾਂ ਨਾਲ ਸੈੱਟ 'ਤੇ ਮਜ਼ਾਕ ਤੇ ਸ਼ਰਾਰਤਾਂ ਕਰਨਾ ਇਕ ਆਮ ਗੱਲ ਹੈ ਪਰ ਜਦੋਂ ਬਾਬਾ ਆਜ਼ਮੀ ਜਿਹਾ ਸਿੱਧਾ-ਸਾਦਾ ਕੋਈ ਸ਼ਰਾਰਤ ਕਰ ਜਾਵੇ ਤਾਂ ਉਸ ਦੇ ਝਟਕੇ ਤੋਂ ਬਚ ਸਕਣਾ ਸੱਚਮੁਚ ਸੰਭਵ ਨਹੀਂ ਹੁੰਦਾ। ਅਜਿਹੀ ਹੀ ਇਕ ਸ਼ਰਾਰਤ ਵਿਚ ਫਿਲਮ 'ਚਾਕ ਐਂਡ ਡਸਟਰ' ਦੇ ਸਿਨੇਮਾਟੋਗ੍ਰਾਫਰ ਬਾਬਾ ਨੇ ਸੈੱਟ 'ਤੇ ਅਚਾਨਕ ਦਿਵਿਆ ਦੱਤਾ 'ਤੇ ਚਾਹ ਦਾ ਕੱਪ ਡੇਗ ਦਿੱਤਾ। ਇਸ ਨਾਲ ਦਿਵਿਆ ਇੰਨੀ ਡਰ ਗਈ ਕਿ ਕੁਰਸੀ 'ਤੇ ਹੀ ਉੱਛਲ ਪਈ। ਉਸ ਦੀ ਜਾਨ ਵਿਚ ਜਾਨ ਆਈ, ਜਦੋਂ ਉਸ ਨੇ ਦੇਖਿਆ ਕਿ ਕੱਪ 'ਚ ਗਰਮ ਚਾਹ ਨਹੀਂ ਹੈ, ਉਹ ਤਾਂ ਇਕਦਮ ਖਾਲੀ ਸੀ।
ਸੈੱਟ 'ਤੇ ਹਰ ਕੋਈ ਬਾਬਾ ਨੂੰ ਬਿਲਕੁਲ ਆਪਣੇ ਕੰਮ ਨਾਲ ਕੰਮ ਰੱਖਣ ਵਾਲੇ ਵਿਅਕਤੀ ਵਜੋਂ ਜਾਣਦਾ ਹੈ। ਅਜਿਹੇ ਵਿਚ ਹਰ ਕੋਈ ਉਸ ਵਲੋਂ ਕੀਤੀ ਇਸ ਸ਼ਰਾਰਤ ਤੋਂ ਹੈਰਾਨ ਸੀ। ਇੰਨਾ ਹੀ ਨਹੀਂ, ਬਾਬਾ ਨੇ ਇਸ ਸ਼ਰਾਰਤ ਨੂੰ ਨਿਰਦੇਸ਼ਕ ਜਯੰਤ ਗਿਲੇਟਰ ਨਾਲ ਮਿਲ ਕੇ ਅੰਜਾਮ ਦਿੱਤਾ, ਜਿਸ ਨੇ ਸਾਰੀ ਘਟਨਾ ਨੂੰ ਕੈਮਰੇ 'ਚ ਰਿਕਾਰਡ ਕਰ ਲਿਆ। ਦਿਵਿਆ ਨੂੰ ਹੱਕੀ-ਬੱਕੀ ਦੇਖ ਕੇ ਬਾਬਾ ਅਤੇ ਜਯੰਤ ਠਹਾਕੇ ਮਾਰ ਕੇ ਹੱਸਣ ਲੱਗੇ, ਉਦੋਂ ਉਸ ਨੂੰ ਪਤਾ ਲੱਗਾ ਕਿ ਉਹ ਉਨ੍ਹਾਂ ਦੀ ਸੋਚੀ-ਸਮਝੀ ਸ਼ਰਾਰਤ ਦਾ ਸ਼ਿਕਾਰ ਹੋ ਚੁੱਕੀ ਹੈ। ਇਸ ਤੋਂ ਬਾਅਦ ਉਹ ਵੀ ਉਨ੍ਹਾਂ ਨਾਲ ਹੱਸਣ ਲੱਗੀ।
ਪਰਿਣੀਤੀ : ਪ੍ਰਸ਼ੰਸਕ ਵਧੇ, ਫਿਲਮਾਂ ਘਟੀਆਂ
NEXT STORY