ਬਟਾਲਾ,(ਜ. ਬ.)- ਸਥਾਨਕ ਬਾਈਪਾਸ 'ਤੇ ਪਿੰਡ ਭੁੱਲਰ ਨਜ਼ਦੀਕ ਕਵੈਲਸ ਗੱਡੀ ਦੇ ਟਰੱਕ 'ਚ ਵੱਜਣ ਨਾਲ ਇਕ ਵਿਅਕਤੀ ਦੀ ਮੌਤ ਅਤੇ 3 ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਫੂਲ ਚੰਦ ਉਸਦੀ ਪਤਨੀ ਗੋਰੀ ਦੇਵੀ, ਬੇਟਾ ਨੀਤਿਸ਼ ਕੁਮਾਰ ਅਤੇ ਬੇਟੀ ਰਵੀਨਾ ਚਾਰੋਂ ਜਣੇ ਆਪਣੀ ਕਵੈਲਸ ਗੱਡੀ ਨੰਬਰ ਪੀ. ਬੀ. ਏ. ਵੀ. 9200 'ਤੇ ਸਵਾਰ ਹੋ ਕੇ ਅੰਮ੍ਰਿਤਸਰ ਏਅਰਪੋਰਟ ਲਈ ਜਾ ਰਹੇ ਸੀ, ਜਦੋਂ ਉਹ ਬਟਾਲਾ ਦੇ ਭੁੱਲਰ ਰੋਡ ਨਜ਼ਦੀਕ ਪੁੱਜੇ ਤਾਂ ਅੱਗੇ ਸੜਕ ਦੇ ਕਿਨਾਰੇ ਖ਼ਰਾਬ ਟਰੱਕ ਖੜ੍ਹਾ ਸੀ ਜੋ ਧੁੰਦ ਹੋਣ ਕਾਰਣ ਉਨ੍ਹਾਂ ਨੂੰ ਦਿਖਾਈ ਨਹੀਂ ਦਿੱਤਾ ਅਤੇ ਉਨ੍ਹਾ ਦੀ ਗੱਡੀ ਟਰੱਕ ਵਿਚ ਜਾ ਵੱਜੀ, ਜਿਸ ਨਾਲ ਪਰਿਵਾਰ ਦੇ ਸਾਰੇ ਜੀਅ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ 108 ਐਂਬੂਲੈਂਸ ਦੀ ਮਦਦ ਨਾਲ ਬਟਾਲਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਫੂਲਚੰਦ ਦੀ ਹਾਲਤ ਨਾਜ਼ੁਕ ਹੋਣ ਕਰ ਕੇ ਉਸਨੂੰ ਅੰਮ੍ਰਿਤਸਰ ਗੁਰੂ ਨਾਨਕ ਹਸਪਤਾਲ ਰੈਫਰ ਕਰ ਦਿੱਤਾ, ਜਿੱਥੇ ਉਸ ਦੀ ਇਲਾਜ਼ ਦੌਰਾਨ ਮੌਤ ਹੋ ਗਈ।
ਸੜਕ ਹਾਦਸੇ ਦੌਰਾਨ ਵਿਅਕਤੀ ਦੀ ਮੌਤ
NEXT STORY