ਤਰਨਤਾਰਨ (ਰਮਨ)- ਦੇਰ ਰਾਤ ਸਥਾਨਕ ਅੰਮ੍ਰਿਤਸਰ ਰੋਡ ’ਤੇ ਇਕ ਦਰਦਨਾਕ ਸੜਕ ਹਾਦਸੇ ਦੌਰਾਨ ਟਰੱਕ ਡਰਾਈਵਰ ਪਿਤਾ ਦੀਆਂ ਅੱਖਾਂ ਸਾਹਮਣੇ ਉਸ ਦੇ ਨੌਜਵਾਨ ਪੁੱਤਰ ਦੀ ਮੌਤ ਹੋ ਗਈ। ਹਾਦਸੇ ਵਿੱਚ ਚਾਹ ਦੇਣ ਆਇਆ ਇਕ ਨੌਜਵਾਨ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਵਾਰਦਾਤ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਇਸ ਸਬੰਧੀ ਥਾਣਾ ਸਿਟੀ ਤਰਨਤਾਰਨ ਪੁਲਸ ਨੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ: ਆਸਟ੍ਰੇਲੀਆ ਜਾਣ ਤੋਂ ਰੋਕਣ ’ਤੇ ਧੀ ਨੇ ਪਿਓ ਨੂੰ ਮਾਰੀ ਗੋਲੀ
ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਸੁਰਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਚੁੰਘ, ਥਾਣਾ ਭਿੱਖੀਵਿੰਡ ਨੇ ਦੱਸਿਆ ਕਿ ਉਹ ਟਰੱਕ ਡਰਾਈਵਰ ਹੈ ਅਤੇ ਉਸ ਦੇ ਤਿੰਨ ਬੱਚੇ ਹਨ। ਵੱਡਾ ਪੁੱਤਰ ਸੁਖਮਨਦੀਪ ਸਿੰਘ (20), ਧੀ ਕਮਲਪ੍ਰੀਤ ਕੌਰ (18) ਅਤੇ ਸਭ ਤੋਂ ਛੋਟਾ ਪੁੱਤਰ ਗੁਰਸ਼ਰਨਬੀਰ ਸਿੰਘ (17) ਹੈ। ਉਸ ਨੇ ਦੱਸਿਆ ਕਿ 13 ਮਈ 2026 ਨੂੰ ਉਹ ਆਪਣੇ ਟਰੱਕ ਨੰਬਰ PB 02 FC 8082 ਵਿੱਚ ਜੀਓਬਾਲਾ ਮੰਡੀ ਤੋਂ ਕਣਕ ਲੋਡ ਕਰਕੇ ਇਕ ਰਾਈਸ ਮਿੱਲ ਵਿੱਚ ਪਹੁੰਚਿਆ ਸੀ। ਸਰਕਾਰੀ ਅਨਾਜ ਉਤਾਰਨ ਲਈ ਕਈ ਟਰੱਕ ਸੜਕ ਕਿਨਾਰੇ ਅੰਮ੍ਰਿਤਸਰ ਰੋਡ ਨੇੜੇ 7 ਸਟਾਰ ਹੋਟਲ ਕੋਲ ਖੜ੍ਹੇ ਕੀਤੇ ਹੋਏ ਸਨ। ਉਸ ਨੇ ਵੀ ਆਪਣਾ ਟਰੱਕ ਉੱਥੇ ਲਗਾ ਦਿੱਤਾ।
ਇਹ ਵੀ ਪੜ੍ਹੋ- ਪੰਜਾਬ ’ਚ ਮੌਸਮ ਨੂੰ ਲੈ ਕੇ ਅਲਰਟ ਜਾਰੀ, ਕਈ ਜ਼ਿਲ੍ਹਿਆਂ ’ਚ ਤੇਜ਼ ਹਨ੍ਹੇਰੀ ਤੇ ਮੀਂਹ ਦੀ ਚੇਤਾਵਨੀ
ਰਾਤ ਕਰੀਬ 10:20 ਵਜੇ ਉਸ ਦਾ ਪੁੱਤਰ ਸੁਖਮਨਦੀਪ ਸਿੰਘ ਟਰੱਕ ਦੇ ਹੇਠਾਂ ਖੜ੍ਹਾ ਚਾਹ ਪੀ ਰਿਹਾ ਸੀ। ਇਸ ਦੌਰਾਨ ਮੁਨੀਸ਼ ਪੁੱਤਰ ਟੋਨੀ ਵਾਸੀ ਗੋਇੰਦਵਾਲ ਬਾਈਪਾਸ, ਤਰਨਤਾਰਨ ਉਨ੍ਹਾਂ ਲਈ ਚਾਹ ਲੈ ਕੇ ਆਇਆ ਹੋਇਆ ਸੀ। ਜਿਵੇਂ ਹੀ ਮੁਨੀਸ਼ ਚਾਹ ਫੜਾ ਰਿਹਾ ਸੀ ਤਾਂ ਅੰਮ੍ਰਿਤਸਰ ਵਾਲੀ ਸਾਈਡ ਤੋਂ ਆ ਰਹੀ ਇਕ ਤੇਜ਼ ਰਫ਼ਤਾਰ ਕਾਰ ਰੌਂਗ ਸਾਈਡ ’ਤੇ ਆ ਗਈ ਅਤੇ ਲਾਪਰਵਾਹੀ ਨਾਲ ਦੋਵਾਂ ਨੂੰ ਟੱਕਰ ਮਾਰ ਦਿੱਤੀ।
ਇਹ ਵੀ ਪੜ੍ਹੋ- ਅੰਮ੍ਰਿਤਸਰ ਤੋਂ ਨਿਊ ਜਲਪਾਈਗੁੜੀ ਲਈ ਨਵੀਂ ਅੰਮ੍ਰਿਤ ਭਾਰਤ ਐਕਸਪ੍ਰੈਸ ਸ਼ੁਰੂ, ਰਵਨੀਤ ਬਿੱਟੂ ਨੇ ਕੀਤਾ ਉਦਘਾਟਨ
ਹਾਦਸੇ ਵਿੱਚ ਸੁਖਮਨਦੀਪ ਸਿੰਘ ਅਤੇ ਮੁਨੀਸ਼ ਦੋਵੇਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਇਸ ਤੋਂ ਬਾਅਦ ਸੁਰਿੰਦਰ ਸਿੰਘ ਨੇ ਸਵਾਰੀ ਦਾ ਪ੍ਰਬੰਧ ਕਰਕੇ ਦੋਵਾਂ ਨੂੰ ਸਿਵਲ ਹਸਪਤਾਲ ਤਰਨਤਾਰਨ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਸੁਖਮਨਦੀਪ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ, ਜਦਕਿ ਮੁਨੀਸ਼ ਦਾ ਇਲਾਜ ਜਾਰੀ ਹੈ। ਸੁਰਿੰਦਰ ਸਿੰਘ ਨੇ ਪੁਲਸ ਕੋਲ ਮੰਗ ਕੀਤੀ ਹੈ ਕਿ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਥਾਣਾ ਸਿਟੀ ਤਰਨਤਾਰਨ ਦੇ ਮੁਖੀ ਇੰਸਪੈਕਟਰ ਨਵਦੀਪ ਭੱਟੀ ਨੇ ਦੱਸਿਆ ਕਿ ਸੁਰਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਦੀ ਭਾਲ ਲਈ ਕਾਰਵਾਈ ਜਾਰੀ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ 'ਤੇ ਪੈ ਗਿਆ ਭੜਥੂ, ਫਲਾਈਟ 'ਚੋਂ ਉਤਰੇ ਯਾਤਰੀ ਕੋਲੋਂ 5 ਕਰੋੜ ਦਾ ਗਾਂਜਾ ਜ਼ਬਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਸਰਵਾਈਕਲ ਕੈਂਸਰ ਤੋਂ ਬਚਾਅ ਲਈ ਕੇਂਦਰ ਦਾ ਵੱਡਾ ਕਦਮ, ਮੁਫ਼ਤ ਲਗ ਰਿਹਾ 4000 ਰੁਪਏ ਵਾਲਾ HPV ਟੀਕਾ
NEXT STORY