ਅੰਮ੍ਰਿਤਸਰ (ਅਨਜਾਣ) : ਇੰਡੀਅਨ ਫੌਜ ਦੇ ਮੁੱਖ ਜਨਰਲ ਮਨੋਜ ਪਾਂਡੇ ਵੱਲੋਂ ਫੌਜ ਵਿੱਚ ਵੱਖ-ਵੱਖ ਕੌਮਾਂ ਨਾਲ ਸਬੰਧਿਤ ਲੰਮੇ ਸਮੇਂ ਤੋਂ ਚੱਲਦੀਆਂ ਆ ਰਹੀਆਂ ਰੈਜਮੈਂਟਾਂ ਨੂੰ ਖ਼ਤਮ ਕਰਨ ਦੀ ਮੁਤੱਸਵੀ ਸਾਜਿਸ਼ ਦੇਸ਼ ਲਈ ਘਾਤਿਕ ਸਿੱਧ ਹੋਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਦੇ ਮੀਡੀਆ ਸਕੱਤਰ ਹਰਬੀਰ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਸ: ਸੰਧੂ ਨੇ 11 ਮੈਂਬਰੀ ਵਫ਼ਦ ਬਲਵਿੰਦਰ ਸਿੰਘ ਕਾਲਾ, ਅਮਰੀਕ ਸਿੰਘ ਨੰਗਲ, ਕੁਲਵੰਤ ਸਿੰਘ ਮਜੀਠਾ, ਬਲਜਿੰਦਰ ਸਿੰਘ ਢਿੱਲੋਂ, ਨੱਥਾ ਸਿੰਘ, ਸ਼ਮਸ਼ੇਰ ਸਿੰਘ, ਕਰਨੈਲ ਸਿੰਘ ਨਿਰਮਲ ਸਿੰਘ, ਦਵਿੰਦਰ ਸਿੰਘ ਫਤਾਹਪੁਰ ਤੇ ਪ੍ਰਿਥੀਪਾਲ ਸਿੰਘ ਨਾਲ ਏ.ਡੀ.ਸੀ. ਸੁਰਿੰਦਰ ਸਿੰਘ ਨੂੰ ਦ੍ਰੋਪਦੀ ਮੁਰਮੂ, ਪ੍ਰੈਜੀਡੈਂਟ, ਇੰਡੀਆ, ਨਵੀਂ ਦਿੱਲੀ ਲਈ ਮੈਮੋਰੰਡਮ ਦਿੱਤਾ।
ਪੜ੍ਹੋ ਇਹ ਵੀ ਖ਼ਬਰ : ਤਰਨਤਾਰਨ ਦੇ ਝਬਾਲ ’ਚ ਚੜ੍ਹਦੀ ਸਵੇਰ ਵਾਪਰੀ ਵਾਰਦਾਤ: ਪੁੱਤ ਨੇ ਪਿਓ ਦਾ ਗੋਲੀ ਮਾਰ ਕੀਤਾ ਕਤਲ
ਇਸ ਦੌਰਾਨ ਉਨ੍ਹਾਂ ਨੇ ਕਿਹਾ ਸਭ ਰੈਜਮੈਂਟਾਂ ਦਾ ਆਪੋ ਆਪਣਾ ਪੁਰਾਤਨ ਅਤੇ ਫ਼ਖਰ ਵਾਲਾ ਇਤਿਹਾਸ ਹੈ। ਅਸੀਂ ਮਹਿਸੂਸ ਕਰਦੇ ਹਾਂ ਕਿ ਅਜਿਹਾ ਵਰਤਾਰਾ ਹੁਕਮਰਾਨਾਂ ਵੱਲੋਂ ਇਸ ਲਈ ਸ਼ੁਰੂ ਕੀਤਾ ਗਿਆ ਤਾਂ ਕਿ ਇਸੇ ਸੋਚ ਅਧੀਨ ਬੀਤੇ 200-250 ਸਾਲਾਂ ਤੋਂ ਫੌਜ ਵਿੱਚ ਚੱਲਦੀਆਂ ਆ ਰਹੀਆਂ ਸਿੱਖ ਰੈਜਮੈਂਟਾਂ, ਸਿੱਖ ਲਾਇਟ ਇਨਫੈਟਰੀ, ਸਿੱਖ-9 ਅਤੇ ਹੋਰ ਸਿੱਖ ਰੈਜਮੈਂਟਾਂ ਨੂੰ ਖ਼ਤਮ ਕਰਕੇ ਉਨ੍ਹਾਂ ਨੂੰ ਵੀ ਇੰਡੀਨ ਫੌਜ ਦਾ ਹਿੰਦੂਤਵ ਰੂਪ ਦਿੱਤਾ ਜਾ ਸਕੇ। ਆਰਮੀ ਦੇ ਚੀਫ਼ ਜਨਰਲ ਪਾਂਡੇ ਵੱਲੋਂ ਇਹ ਬਹੁਤ ਖ਼ਤਰਨਾਕ ਅਤੇ ਸਿੱਖ ਕੌਮ ਦੇ ਫ਼ਖਰ ਵਾਲੇ ਇਤਿਹਾਸ ਨੂੰ ਮਲੀਆਮੇਟ ਕਰਨ ਦੀ ਸਾਜਿਸ਼ ਨੂੰ ਪੂਰਨ ਕਰਨ ਦੀ ਮੰਦਭਾਵਨਾ ਹੈ।
ਪੜ੍ਹੋ ਇਹ ਵੀ ਖ਼ਬਰ : ਪੱਟੀ ’ਚ ਰੂਹ ਕੰਬਾਊ ਵਾਰਦਾਤ: ਰਿਸ਼ਤੇਦਾਰੀ 'ਚ ਗਏ 2 ਨੌਜਵਾਨਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਉਨ੍ਹਾਂ ਨੇ ਕਿਹਾ ਕਿ ਇਹ ਰੈਜਮੈਂਟਾਂ ਸਿੱਖ ਕੌਮ ਦੀਆਂ ਮਹੱਤਵਪੂਰਨ ਅਤੇ ਕੌਮਾਂਤਰੀ ਪੱਧਰ ਉੱਤੇ ਆਪਣੀ ਬਹਾਦਰੀ ਵਾਲੇ ਉੱਦਮਾਂ ਦੀ ਬਦੌਲਤ ਵੱਡਾ ਸਤਿਕਾਰ ਰੱਖਦੀਆਂ ਹਨ। ਹੁਕਮਰਾਨਾ ਨੇ 1947 ਤੋਂ ਪਹਿਲੇ ਸਿੱਖਾਂ ਦੀ ਸੋਚ ਅਤੇ ਉਨ੍ਹਾਂ ਨਾਲ ਸਬੰਧਿਤ ਸਿੱਖੀ ਸੰਸਥਾਵਾਂ ਨੂੰ ਅਜਾਦਾਨਾਂ ਰੂਪ ‘ਚ ਕਾਇਮ ਰੱਖਣ ਦਾ ਵਾਅਦਾ ਕਰਕੇ ਪਹਿਲੇ ਵੀ ਤੋੜਕੇ ਸਿੱਖ ਕੌਮ ਵਿੱਚ ਆਪਣੇ ਵਿਸ਼ਵਾਸ ਨੂੰ ਡੂੰਘੀ ਸੱਟ ਮਾਰੀ ਹੈ। ਜੇਕਰ ਫੌਜ ਵਰਗੀ ਨਿਰਪੱਖ ਸੰਸਥਾ ਵਿੱਚ ਹੁਕਮਰਾਨਾਂ ਨੇ ਮੰਦਭਾਵਨਾ ਦੀ ਸੋਚ ਨੂੰ ਅਮਲੀ ਰੂਪ ਦਿੰਦੇ ਹੋਏ ਕੋਈ ਅਮਲ ਕੀਤਾ ਤਾਂ ਹਾਲਾਤ ਬੇਕਾਬੂ ਹੋ ਜਾਣ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਹੈ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਸ ਯਾਦ ਪੱਤਰ ਦੀਆਂ ਭਾਵਨਾਵਾਂ ਅਨੁਸਾਰ ਆਪ ਜੀ ਨੇ ਵੀ ਆਪਣੀਆਂ ਵਿਧਾਨਿਕ ਤੇ ਮਨੁੱਖਤਾ ਪੱਖੀ ਜ਼ਿੰਮੇਵਾਰੀ ਨਿਭਾਉਣ ਵਿੱਚ ਅਣਗਹਿਲੀ ਕੀਤੀ ਤਾਂ ਸਿੱਖ ਕੌਮ ਇਸ ਗੰਭੀਰ ਵਿਸ਼ੇ ‘ਤੇ ਇੰਡੀਆ ਤੇ ਬਾਰਹਲੇ ਮੁਲਕਾਂ ਵਿੱਚ ਰੈਫਰੰਡਮ ਕਰਵਾਉਣ ਦੀ ਜ਼ਿੰਮੇਵਾਰੀ ਨਿਭਾਏਗੀ ਅਤੇ ਉਸ ਰੈਫਰੰਡਮ ਰਾਹੀਂ ਸਿੱਖ ਕੌਮ ਆਪਣਾ ਜੁਆਬ ਦੇਵੇਗੀ।
ਪੜ੍ਹੋ ਇਹ ਵੀ ਖ਼ਬਰ : ਅੰਮ੍ਰਿਤਸਰ ਮਗਰੋਂ ਭਿੱਖੀਵਿੰਡ ਦੇ ਸਕੂਲ ਨੇੜਿਓਂ ਮਿਲੀ ਨਸ਼ੇ 'ਚ ਧੁੱਤ ਕੁੜੀ, ਬਾਂਹ ’ਤੇ ਸਨ ਟੀਕੇ ਦੇ ਨਿਸ਼ਾਨ
ਭਾਰਤ-ਪਾਕਿਸਤਾਨ ਸਰਹੱਦ 'ਤੇ ਫਿਰ ਦਾਖ਼ਲ ਹੋਇਆ ਪਾਕਿ ਡਰੋਨ, BSF ਨੇ ਕੀਤੇ 20 ਫਾਇਰ
NEXT STORY