ਅੰਮ੍ਰਿਤਸਰ (ਅਨਜਾਣ) : ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ 'ਚ ਆਗੂ ਨਰਿੰਦਰ ਮਰਵਾਹ ਵਲੋਂ ਪ੍ਰਸ਼ਾਸਨ ਅਤੇ ਪਾਰਟੀ ਦੋਹਾਂ ਦੀਆਂ ਹਿਦਾਇਤਾਂ ਨੂੰ ਛਿੱਕੇ ਟੰਗ ਕੇ ਲਗਾਤਾਰ ਸ਼ਮੂਲੀਅਤਾਂ ਕਰਨ ਦਾ ਸਿਲਸਿਲਾ ਜਾਰੀ ਹੈ। ਕੋਰੋਨਾ ਲਾਗ ਦੇ ਚੱਲਦਿਆਂ ਇਕ ਪਾਸੇ ਜਿੱਥੇ ਪ੍ਰਸ਼ਾਸਨ ਵਲੋਂ ਸਮਾਜਿਕ ਦੂਰੀ ਦੀ ਪਾਲਣਾ ਤੇ ਮਾਸਕ ਪਾਉਣ ਦੀਆਂ ਹਿਦਾਇਤਾਂ ਹਨ, ਉੱਥੇ ਹੀ ਆਮ ਆਦਮੀ ਪਾਰਟੀ ਵਲੋਂ ਵੀ ਤਿੰਨ-ਚਾਰ ਦਿਨ ਪਹਿਲਾਂ ਹਿਦਾਇਤਾਂ ਹੋਈਆਂ ਹਨ ਕਿ ਕਿਸੇ ਵੀ ਸ਼ਮੂਲੀਅਤ (ਜਾਈਨਿੰਗ) ਜਾਂ ਨਿਯੁਕਤੀ ਸਮਾਗਮ 'ਚ ਹਲਕਾ ਇੰਚਾਰਜ਼ ਜਾਂ ਹਲਕਾ ਓਬਜ਼ਰਵਰ ਦੀ ਮੌਜੂਦਗੀ ਲਈ ਉਨ੍ਹਾਂ ਤੋਂ ਮਨਜ਼ੂਰੀ ਲੈਣੀ ਜ਼ਰੂਰੀ ਹੋਵੇਗੀ। ਪਰ 'ਆਪ' ਦੇ ਹਲਕਾ ਦੱਖਣੀ ਦੇ ਆਗੂ ਨਰਿੰਦਰ ਮਰਵਾਹਾ ਵਲੋਂ ਦੋਹਾਂ ਗੱਲਾਂ ਦੀ ਪਰਵਾਹ ਨਾ ਕਰਦਿਆਂ ਹੋਇਆਂ ਹਲਕਾ ਦੱਖਣੀ 'ਚ ਹੋਏ ਇਸ ਨਿਯੁਕਤੀ ਸਮਾਗਮ ਦੌਰਾਨ ਤਸਵੀਰ ਖਿਚਵਾਉਣ ਲੱਗਿਆਂ ਜਨਤਕ ਥਾਂ 'ਤੇ ਖੜ੍ਹੇ ਹੋਣ ਦੇ ਬਾਵਜੂਦ ਨਾ ਤਾਂ ਸਮਾਜਿਕ ਦੂਰੀ ਦਾ ਕੋਈ ਧਿਆਨ ਰੱਖਿਆ ਗਿਆ ਤੇ ਨਾ ਹੀ ਮਾਸਕ ਪਾਉਣੇ ਜ਼ਰੂਰੀ ਸਮਝੇ ਗਏ। ਇਸ ਨਿਯੁਕਤੀ ਸਮਾਗਮ 'ਚ ਹਲਕਾ ਇੰਚਾਰਜ ਤੇ ਹਲਕਾ ਓਬਜ਼ਰਵਰ ਵੀ ਗੈਰ ਹਾਜ਼ਰ ਸਨ। ਇਸ ਬਾਬਤ ਜਦੋਂ 'ਆਪ' ਦੇ ਹਲਕਾ ਦੱਖਣੀ ਓਬਜ਼ਰਵਰ ਨਰੇਸ਼ ਪਾਠਕ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਪਾਰਟੀ ਦੀਆਂ ਹਦਾਇਤਾਂ ਮੁਤਾਬਕ ਓਬਜ਼ਰਵਰ ਜਾਂ ਹਲਕਾ ਇੰਚਾਰਜ਼ ਦੀ ਹਾਜ਼ਰੀ 'ਚ ਹੀ ਪਾਰਟੀ 'ਚ ਕਿਸੇ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ ਤੇ ਸਮਾਜਿਕ ਦੂਰੀ ਜਾਂ ਮਾਸਕ ਪਾਉਣ ਸਬੰਧੀ ਵੀ ਪਾਰਟੀ ਸਖਤੀ ਨਾਲ ਹਿਦਾਇਤਾਂ ਕਰਦੀ ਰਹਿੰਦੀ ਹੈ ਪਰ ਫੇਰ ਵੀ ਜੇਕਰ ਨਰਿੰਦਰ ਮਰਵਾਹਾ ਨੇ ਉਲੰਘਣਾ ਕੀਤੀ ਹੈ ਤਾਂ ਉਸ ਨੂੰ ਪਹਿਲਾਂ ਤਾਂ ਤਾੜਨਾ ਕੀਤੀ ਜਾਵੇਗੀ ਤੇ ਮੁੜ ਗਲਤੀ ਦੁਹਰਾਉਣ 'ਤੇ ਪਾਰਟੀ ਵਲੋਂ ਅਨੁਸ਼ਾਸਨ ਭੰਗ ਕਰਨ ਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋਂ : ਰੂਹ ਕੰਬਾਊ ਹਾਦਸਾ: 10 ਸਾਲਾ ਬੱਚੀ ਦੇ ਜਨਰੇਟਰ 'ਚ ਫ਼ਸੇ ਵਾਲ, ਸਿਰ ਤੋਂ ਕੰਨ ਸਮੇਤ ਉਤਰੀ ਚਮੜੀ
ਆਪ ਪਾਰਟੀ ਗਪੌੜ ਸੰਖ : ਵਿੱਕੀ ਕੰਡਾ
ਸੀਨੀਅਰ ਕਾਂਗਰਸੀ ਆਗੂ ਵਿੱਕੀ ਕੰਡਾ ਨੇ ਕਿਹਾ ਕਿ ਆਪ ਪਾਰਟੀ ਕੋਰੋਨਾ ਨੂੰ ਲੈ ਕੇ ਸਾਰੇ ਨਿਯਮ ਛਿੱਕੇ ਟੰਗ ਰਹੀ ਹੈ। ਉਨ੍ਹਾਂ ਕਿਹਾ ਕਿ 'ਆਪ' ਦੇ ਆਗੂ ਨਰਿੰਦਰ ਮਰਵਾਹ ਵਲੋਂ ਸਮਾਜਿਕ ਦੂਰੀ ਦੀ ਉਲੰਘਣਾ ਕਰਨ ਅਤੇ ਮਾਸਕ ਨਾ ਪਾਉਣਾ ਮੰਦਭਾਗੀ ਗੱਲ ਹੈ, ਇਸ ਨਾਲ ਸਮਾਜ 'ਚ ਜਿੱਥੇ ਕੋਰੋਨਾ ਫੈਲਣ ਦਾ ਖਤਰਾ ਵਧਦਾ ਹੈ ਉੱਥੇ ਹੀ ਸਮਾਜ 'ਚ ਗਲਤ ਮੈਸੇਜ਼ ਵੀ ਜਾਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ 'ਆਪ' ਪਾਰਟੀ ਗਪੌੜ ਸੰਖ ਵਾਲੀ ਨੀਤੀ ਅਪਣਾ ਰਹੀ ਹੈ। ਆਪ ਵਲੋਂ 10 ਕੁ ਵਿਅਕਤੀ ਜੁਆਇਨ ਕਰਵਾ ਕੇ 40 ਤੋਂ 50 ਵਿਅਕਤੀ ਦੱਸੇ ਜਾਂਦੇ ਹਨ। ਜੋ ਤਸਵੀਰ 'ਚ ਸਪੱਸ਼ਟ ਦਿਖਾਈ ਦੇ ਰਿਹਾ ਹੈ।
ਇਹ ਵੀ ਪੜ੍ਹੋਂ : ਦੋਸਤੀ ਸ਼ਰਮਸਾਰ: ਧੋਖੇ ਨਾਲ ਸਹੇਲੀ ਨੂੰ ਨੌਜਵਾਨ ਅੱਗੇ ਪਰੋਸਿਆ, ਕਰਵਾਇਆ ਜਬਰ-ਜ਼ਿਨਾਹ
ਨਰਿੰਦਰ ਮਰਵਾਹਾ ਨੇ ਮੰਨੀ ਗਲਤੀ
ਇਸ ਬਾਰੇ ਜਦ ਨਰਿੰਦਰ ਮਰਵਾਹਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਮਾਸਕ ਨਾ ਪਾਉਣ ਤੇ ਸਮਾਜਿਕ ਦੂਰੀ ਨਾ ਬਣਾਉਨ ਦੀ ਆਪਣੀ ਗਲਤੀ ਨੂੰ ਮੰਨਿਆ ਹੈ ਤੇ ਨਾਲ ਹੀ ਇਸ ਗੱਲ ਤੋਂ ਅਨਜਾਣ ਹੋਣ ਦੀ ਗੱਲ ਕਹੀ ਕਿ ਉਹ ਪਾਰਟੀ 'ਚ ਕੋਈ ਸ਼ਮੂਲੀਅਤ ਕਰਵਾ ਸਕਦੇ ਹਨ ਜਾਂ ਨਹੀਂ। ਜਦਕਿ ਪਾਰਟੀ ਵਲੋਂ ਸਪੱਸ਼ਟ ਤੌਰ ਉੱਤੇ ਹਦਾਇਤ ਹੈ ਕਿ ਹਲਕਾ ਇੰਚਾਰਜ, ਹਲਕਾ ਓਬਜ਼ਰਵਰ ਜਾਂ ਸ਼ਹਿਰੀ ਪ੍ਰਧਾਨ ਦੀ ਮੌਜੂਦਗੀ ਤੋਂ ਬਿਨਾਂ ਕੋਈ ਵੀ ਸ਼ਮੂਲੀਅਤ ਨਹੀਂ ਕੀਤੀ ਜਾ ਸਕਦੀ।
ਇਹ ਵੀ ਪੜ੍ਹੋਂ : ਪਤਨੀ ਪ੍ਰੇਮੀ ਨਾਲ ਹੋਈ ਫ਼ਰਾਰ ਤਾਂ ਪਤੀ ਨੇ ਖੁਦ ’ਤੇ ਕੀਤਾ ਤਸ਼ੱਦਦ, ਮੌਤ
ਸਰੋਵਰ 'ਚ ਡੁੱਬੇ ਨੌਜਵਾਨ ਦੀ ਲਾਸ਼ ਬਰਾਮਦ
NEXT STORY