ਅੰਮ੍ਰਿਤਸਰ (ਵੜੈਚ) : ਨਗਰ ਨਿਗਮ ਹਾਊਸ 'ਚ ਕੌਂਸਲਰਾਂ ਦੀ ਬਹੁਸੰਮਤੀ ਨਾਲ ਪਾਸ ਹੋਣ ਅਤੇ ਸਰਕਾਰ ਦੀ ਪ੍ਰਵਾਨਗੀ ਤੋਂ ਬਾਅਦ ਨਿਗਮ ਮੇਅਰ ਤੇ ਕਮਿਸ਼ਨਰ ਲਈ ਛੇਤੀ ਹੀ ਨਵੀਆਂ 2 ਇਨੋਵਾ ਗੱਡੀਆਂ ਆ ਰਹੀਆਂ ਹਨ, ਜਿਸ ਲਈ ਕਾਰਵਾਈ ਲਗਭਗ ਪੂਰੀ ਹੋ ਚੁੱਕੀ ਹੈ। ਜਾਣਕਾਰੀ ਮੁਤਾਬਿਕ ਆਉਣ ਵਾਲੇ ਕਰੀਬ 10 ਦਿਨਾਂ ਵਿਚ ਮੇਅਰ ਕਰਮਜੀਤ ਸਿੰਘ ਰਿੰਟੂ ਤੇ ਕਮਿਸ਼ਨਰ ਸੋਨਾਲੀ ਗਿਰੀ ਨਵੀਆਂ ਗੱਡੀਆਂ 'ਚ ਸਵਾਰ ਹੋਣਗੇ। ਸਰਕਾਰ ਦੀ ਪ੍ਰਵਾਨਗੀ ਤੋਂ ਬਾਅਦ ਅਧਿਕਾਰੀਆਂ ਲਈ 4 ਨਵੀਆਂ ਬਲੈਰੋ ਗੱਡੀਆਂ ਵੀ ਨਗਰ ਨਿਗਮ ਵਿਚ ਆ ਗਈਆਂ ਹਨ। ਅਧਿਕਾਰੀਆਂ ਦੀਆਂ ਪਹਿਲੀਆਂ ਕੰਡਮ ਹੋਈਆਂ ਗੱਡੀਆਂ ਨੂੰ ਬੋਲੀ ਦੌਰਾਨ ਵੇਚ ਦਿੱਤਾ ਗਿਆ ਸੀ।
ਗੁਰਦਾਸਪੁਰ, ਫਤਿਹਗੜ੍ਹ ਚੂੜੀਆ ਤੇ ਡੇਰਾ ਬਾਬਾ ਨਾਨਕ ਤੋਂ ਅਕਾਲੀ ਦਲ ਨੇ ਕੀਤਾ ਬਾਈਕਾਟ
NEXT STORY