ਅੰਮ੍ਰਿਤਸਰ (ਅਰੁਣ) : ਮੋਟਰਸਾਈਕਲ 'ਤੇ ਆ ਰਹੇ ਪਿਓ-ਪੁੱਤ ਨੂੰ ਅਣਪਛਾਤੇ ਲੁਟੇਰਿਆਂ ਵਲੋਂ ਪਿਸਤੌਲ ਦੀ ਨੋਕ 'ਤੇ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਮਕਬੂਲਪੁਰਾ ਥਾਣੇ ਦੀ ਪੁਲਸ ਨੂੰ ਕੀਤੀ ਸ਼ਿਕਾਇਤ 'ਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਵੇਰੇ 4 ਵਜੇ ਦੇ ਕਰੀਬ ਜਦੋਂ ਮੋਟਸਾਈਕਲ 'ਤੇ ਉਹ ਤੇ ਉਸ ਦਾ ਪਿਤਾ ਬੱਸ ਸਟੈਂਡ ਵੱਲ ਜਾ ਰਹੇ ਸਨ ਤਾਂ ਰਸਤੇ 'ਚ ਕਾਰ ਸਵਾਰ 4 ਅਣਪਛਾਤੇ ਲੁਟੇਰੇ ਪਿਸਤੌਲ ਦੀ ਨੌਕ 'ਤੇ ਉਸ ਦਾ ਪਰਸ ਜਿਸ 'ਚ 5 ਹਜ਼ਾਰ ਨਕਦ, ਪੈਨ/ਸ਼ਨਾਖਤੀ ਕਾਰਡ ਤੇ ਕਿਟ ਬੈਗ ਖੋਹ ਕੇ ਫਰਾਰ ਹੋ ਗਏ। ਪੁਲਸ ਨੇ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰਕ ਜਾਂਚ ਸ਼ੁਰੂ ਕਰ ਦਿੱਤੀ ਹੈ।
ਘਰ ਨੂੰ ਜਾਂਦੇ ਰਸਤੇ 'ਤੇ ਪਈ ਮਿੱਟੀ ਨੂੰ ਰੋੜ੍ਹਨ ਤੇ ਗਾਲੀ-ਗਲੋਚ ਕਰਨ ਦੇ ਲਗਾਏ ਦੋਸ਼
NEXT STORY