ਅੰਮ੍ਰਿਤਸਰ(ਬਿਊਰੋ)— ਅੰਮ੍ਰਿਤਸਰ 'ਚ 7 ਮਹੀਨੇ ਪਹਿਲਾਂ ਵਿਆਹੀ ਰਚਨਾ ਨੇ ਆਪਣੇ ਘਰ ਵਿਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਯੂ.ਪੀ. ਤੋਂ ਇੱਥੇ ਪੁੱਜੇ ਰਚਨਾ ਦੇ ਭਰਾ ਨੇ ਕਿਹਾ ਕਿ ਉਸ ਦੀ ਭੈਣ ਦਾ ਕਤਲ ਕੀਤਾ ਗਿਆ ਹੈ। ਮ੍ਰਿਤਕਾ ਦੇ ਭਰਾ ਰਾਮੂ ਨੇ ਦੱਸਿਆ ਕਿ ਰਚਨਾ ਦਾ ਪਤੀ ਅਕਸਰ ਉਸ ਨੂੰ ਦਾਜ ਲਈ ਤੰਗ-ਪਰੇਸ਼ਾਨ ਕਰਦਾ ਸੀ। ਉਨ੍ਹਾਂ ਨੇ ਇਨਸਾਫ ਦੀ ਮੰਗ ਕੀਤੀ ਹੈ।
ਉਥੇ ਹੀ ਦੂਜੇ ਪਾਸੇ ਪੁਲਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਏਗੀ। ਆਏ ਦਿਨ ਦਾਜ ਦੇ ਲੋਭੀਆਂ ਤੋਂ ਦੁੱਖੀ ਹੋ ਕੇ ਕੁੜੀਆਂ ਖੁਦਕੁਸ਼ੀ ਕਰ ਰਹੀਆਂ ਹਨ। ਜਦੋਂ ਤੱਕ ਇਨ੍ਹਾਂ ਦਰਿੰਦਿਆਂ 'ਤੇ ਕੋਈ ਸਖਤ ਕਾਰਵਾਈ ਨਹੀਂ ਹੁੰਦੀ, ਉਦੋਂ ਤੱਕ ਇਨ੍ਹਾਂ ਦਾਜ ਦੇ ਲੋਭੀਆਂ ਦੇ ਹੌਂਸਲੇ ਇਸ ਤਰ੍ਹਾਂ ਹੀ ਬੁਲੰਦ ਹੁੰਦੇ ਰਹਿਣਗੇ। ਲੋੜ ਹੈ ਅਜਿਹੇ ਲੋਕਾਂ 'ਤੇ ਸਖਤ ਤੋਂ ਸਖਤ ਕਾਰਵਾਈ ਕਰਕੇ ਸਜ਼ਾ ਦਿੱਤੀ ਜਾਵੇ ਤਾਂ ਜੋ ਇਸ ਤਰ੍ਹਾਂ ਕਿਸੇ ਦੀ ਧੀ ਖੁਦਕੁਸ਼ੀ ਕਰਨ ਲਈ ਮਜ਼ਬੂਰ ਨਾ ਹੋਵੇ।
ਪੰਜਾਬ ਪੈਸ਼ਨਰ ਯੂਨੀਅਨ ਵਲੋਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ
NEXT STORY